ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੱਤੋ ਹੀਰਾਂ ਦੀ ਟੀਮ ਨੇ ਜਿੱਤਿਆ ਕਬੱਡੀ ਟੂਰਨਾਮੈਂਟ

Posted On March - 20 - 2017
ਕੌਮਾਂਤਰੀ ਖਿਡਾਰੀ ਮੰਗਾ ਮਿੱਠਾਪੁਰੀਆ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚੰਨੀ

ਕੌਮਾਂਤਰੀ ਖਿਡਾਰੀ ਮੰਗਾ ਮਿੱਠਾਪੁਰੀਆ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚੰਨੀ

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 20 ਮਾਰਚ
ਮਾਨ ਯੂਥ ਗਰੁੱਪ ਵੱਲੋਂ ਪਿੰਡ ਮਾਜਰਾ ’ਚ ਕਬੱਡੀ ਮਹਾਂਕੁੰਭ ਦੇ ਬੈਨਰ ਥੱਲੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਰਪ੍ਰਸਤ ਸਮਾਜ ਸੇਵੀ ਯੂਥ ਆਗੂ ਰਣਜੋਧ ਸਿੰਘ ਮਾਨ ਸਮੇਤ ਗੁਰਜੀਤ, ਮੰਨਾ, ਸਾਬਾ ਥਰੀਕੇ, ਰਵੀ ਢੀਂਡਸਾ, ਹੀਰਾ, ਸੱਤਾ, ਹੈਰੀ ਸਮੇਤ ਹੋਰਨਾਂ ਪ੍ਰਬੰਧਕਾਂ ਨੇ ਕੀਤਾ।
ਟੂਰਨਾਮੈਂਟ ਵਿੱਚ ਆਲ ਓਪਨ ਫੈਡਰੇਸ਼ਨ ਅਕੈਡਮੀ ਦੀਆਂ 8 ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਜੇਤੂ ਰਹੀ ਹਰਜੀਤ ਫਰੈਂਡਸ ਕਲੱਬ ਪੱਤੋਂ ਹੀਰਾ ਦੀ ਟੀਮ ਨੂੰ ਇੱਕ ਲੱਖ ਇੱਕਵੰਜਾ ਹਜ਼ਾਰ ਰੁਪਏ ਦਾ ਨਗਦ ਇਨਾਮ ਸਮੇਤ ਟਰਾਫੀ ਕਬੱਡੀ ਕੱਪ ਅਤੇ ਦੂਜੇ ਸਥਾਨ ਉਤੇ ਰਹਿਣ ਵਾਲੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਟੂਰਨਾਮੈਂਟ ਵਿੱਚ ਵਧੀਆ ਰੇਡਰ ਮਾੜੂ ਅਤੇ ਗੁਰਮੀਤ ਮੰਡੀਆਂ ਨੂੰ ਐਲਾਨਿਆ ਗਿਆ ਜਿਨਾਂ ਨੂੰ ਸਾਂਝੇ ਤੌਰ ’ਤੇ ਇੱਕ ਮੋਟਰਸਾਈਕਲ ਅਤੇ ਬੈਸਟ ਜਾਫੀ ਸੋਨਾ ਬਤਰੌੜ ਨੂੰ ਵੀ ਇੱਕ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਗਾ ਮਿੱਠਾਪੁਰੀਆ ਨੂੰ ਮਰਸੀਡੀਜ਼ ਏਵਨ ਕਲਾਸ ਕਾਰ ਨਾਲ ਅਤੇ ਸੱਤਾ ਯੂਕੇ ਸਮੇਤ ਗਾਇਕ ਹਰਫ ਚੀਮਾ, ਰਾਜਵੀਰ ਜਵੰਧਾ, ਗੁਰਨਾਮ ਭੁੱਲਰ  ਅਤੇ ਰਵੀ ਢੀਂਡਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਲੜਕੀਆਂ ਦੇ ਹੋਏ ਸ਼ੋਅ ਮੈਚ ਦੌਰਾਨ ਲੁਧਿਆਣਾ ਦੀ ਟੀਮ ਨੇ ਸਮਰਾਲਾ ਨੂੰ ਹਰਾਇਆ। ਇੰਟਰਨੈਸ਼ਨਲ ਕੁਮੈਂਟਰ ਸੁਰਜੀਤ ਜੀਤਾ ਕਕਰਾਲੀ, ਕੁਲਵੀਰ ਸਮਰੌਲੀ ਸਮੇਤ ਸਤਨਾਮ ਯੈਂਗੋ ਨੇ ਕੁਮੈਂਟਰੀ ਕੀਤੀ। ਦੇਰ ਰਾਤ ਗਾਇਕ ਬੱਬੂ ਮਾਨ ਨੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬਲਕਾਰ ਸਿੰਘ ਭੰਗੂ, ਬਾਬਾ ਭੂਪਿੰਦਰ ਸਿੰਘ ਮਾਜਰਾ ਹਾਜ਼ਰ ਸਨ।


Comments Off on ਪੱਤੋ ਹੀਰਾਂ ਦੀ ਟੀਮ ਨੇ ਜਿੱਤਿਆ ਕਬੱਡੀ ਟੂਰਨਾਮੈਂਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.