ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਫੀਸਾਂ ਦਾ ਮਾਮਲਾ: ਬੱਚਿਆਂ ਦੇ ਮਾਪਿਆਂ ਨੇ ਸੜਕ ਕੀਤੀ ਜਾਮ

Posted On March - 20 - 2017
ਸਮਾਣਾ-ਪਟਿਆਲਾ ਸੜਕ ’ਤੇ ਜਾਮ ਲਾਈ ਬੈਠੇ ਮਾਪੇ। -ਫੋਟੋ: ਅਸ਼ਵਨੀ ਗਰਗ

ਸਮਾਣਾ-ਪਟਿਆਲਾ ਸੜਕ ’ਤੇ ਜਾਮ ਲਾਈ ਬੈਠੇ ਮਾਪੇ। -ਫੋਟੋ: ਅਸ਼ਵਨੀ ਗਰਗ

ਨਿੱਜੀ ਪੱਤਰ ਪ੍ਰੇਰਕ
ਸਮਾਣਾ, 20 ਮਾਰਚ
ਦਾਖ਼ਲਾ ਫੀਸ, ਮਹੀਨਾਵਾਰ ਫੀਸਾਂ ਵਿੱਚ ਬੇਤਹਾਸ਼ਾ ਵਾਧੇ ਦੇ ਨਾਲ ਨਾਲ ਕਿਤਾਬਾਂ ਅਤੇ ਵਰਦੀਆਂ ਦਾ ਠੇਕਾ ਇੱਕ ਦੁਕਾਨਦਾਰ ਨੂੰ ਦੇ ਕੇ ਪ੍ਰੀਮੀਅਰ ਪਬਲਿਕ ਸਕੂਲ ਸਮਾਣਾ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਲੁੱਟ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਪਿਆਂ ਨੇ ਸਕੂਲ ਅੱਗੇ ਸਮਾਣਾ ਪਟਿਆਲਾ ਰੋਡ ’ਤੇ ਜਾਮ ਲਗਾ ਦਿੱਤਾ ਜਿਸ ਕਾਰਨ ਸਮਾਣਾ ਪਟਿਆਲਾ ਰੋਡ ਤੋਂ ਵਾਹਨਾਂ ਨੂੰ ਪਿੰਡਾਂ ਰਾਹੀਂ ਜਾਣਾ ਪਿਆ। ਮੌਕੇ ’ਤੇ ਪੁੱਜੇ ਐਸਡੀਐਮ ਸਮਾਣਾ ਅਮਰੇਸ਼ਵਰ ਸਿੰਘ ਅਤੇ ਤਹਿਸੀਲਦਾਰ ਰਾਮ ਕ੍ਰਿਸ਼ਨ ਨੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਉਪਰੰਤ ਫੀਸਾਂ ਵਿੱਚ ਮਾਮੂਲੀ ਕਟੌਤੀ ਕਰਵਾ ਕੇ 5 ਘੰਟਿਆਂ ਬਾਅਦ ਜਾਮ ਖੁੱਲ੍ਹਵਾਇਆ।
ਸਮਾਣਾ ਪਟਿਆਲਾ ਰੋਡ ’ਤੇ ਸਥਿਤ ਪ੍ਰੀਮੀਅਰ ਪਬਲਿਕ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਵੱਡੀ ਗਿਣਤੀ ਮਾਪਿਆਂ ਨੇ ਅੱਜ ਸਕੂਲ ਅੱਗੇ ਸਮਾਣਾ ਪਟਿਆਲਾ ਰੋਡ ’ਤੇ ਧਰਨਾ ਲਗਾਉਂਦਿਆਂ ਰੋਡ ਜਾਮ ਕਰ ਦਿੱਤਾ। ਮਾਪਿਆਂ ਹਰਭਜਨ ਸਿੰਘ ਬੁਟਰ, ਤੇਜਾ ਸਿੰਘ ਅਸਰਪੁਰ, ਹਰਜੀਤ ਕੌਰ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਨਾਇਬ ਸਿੰਘ, ਮੁਖਤਿਆਰ ਸਿੰਘ ਦੁਲੜ, ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਪਹਿਲਾਾਂ ਤੋਂ ਹੀ ਜ਼ਿਆਦਾ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ ਪਰ ਇਸ ਵਾਰ ਸਕੂਲ ਪ੍ਰਬੰਧਕਾਂ ਵੱਲੋਂ ਮਹੀਨਾਵਾਰ ਫੀਸਾਂ ਵਿੱਚ 60 ਤੋਂ 70 ਫ਼ੀਸਦੀ ਵਾਧਾ ਕਰ ਦਿੱਤਾ ਗਿਆ ਹੈ। ਇਸ ਕਾਰਨ ਕਈ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਪੜ੍ਹਉਣਾ ਮੁਸ਼ਕਲ ਹੀ ਨਹੀਂ ਅਸਭੰਵ ਜਿਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਅਤੇ ਵਰਦੀਆਂ ਦਾ ਠੇਕਾ ਵੀ ਇੱਕ ਦੁਕਾਨਦਾਰ ਨੂੰ ਦੇ ਕੇ ਮਾਪਿਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਸਕੂਲ ਨੇ ਦਾਖ਼ਲਾ ਫੀਸ, ਮਹੀਨਾਵਾਰ ਫੀਸ ਨੂੰ ਨਾ ਘਟਾਇਆ ਅਤੇ ਕਿਤਾਬਾਂ ਅਤੇ ਵਰਦੀਆਂ ਨੂੰ ਜਨਤਕ ਨਾ ਕੀਤਾ ਤਾਂ ਉਹ ਸਕੂਲ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ। ਐਸਡੀਐਮ ਅਮਰੇਸ਼ਵਰ ਸਿੰਘ,ਤਹਿਸੀਲਦਾਰ ਰਾਮ ਕ੍ਰਿਸ਼ਨ ਅਤੇ ਇੰਸਪੈਕਟਰ ਜੇਐਸ ਰੰਧਾਵਾ ਨੇ ਮਾਪਿਆਂ ਦੀਆਂ ਸ਼ਿਕਾਇਤਾਂ ਸੁਨਣ ਮਗਰੋਂ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਫੀਸਾਂ ਵਿੱਚ ਮਾਮੂਲੀ ਕਟੌਤੀ ਕਰਵਾ ਕੇ ਜਾਮ ਖੁੱਲ੍ਹਵਾ ਦਿੱਤਾ।

ਧਰਨੇ ਲਾਉਣ ਦੀ ਥਾਂ ਕਮੇਟੀ ਨੂੰ ਸ਼ਿਕਾਇਤ ਕਰਨ ਦੀ ਹਦਾਇ
ਰਾਮਨਗਰ(ਪੱਤਰ ਪ੍ਰੇਰਕ):  ਸਮਾਣਾ ਪਟਿਆਲਾ ਸੜਕ ਤੇ ਸਥਿਤ ਟੋਲ ਪਲਾਜਾ ਨੇੜੇ ਬਣੇ ਪ੍ਰਾਈਵੇਟ ਸਕੂਲ ਵੱਲੋਂ ਮਹੀਨਾਵਾਰ ਫੀਸਾਂ ਦੇ ਵਾਧੇ ਨੂੰ ਲੈ ਕੇ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਗੇਟ ਅਗੇ ਧਰਨਾ ਲਗਾ ਕੇ ਸਕੂਲ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਧਾਈਆਂ ਗਈਆਂ ਫੀਸਾਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਸਕੂਲ ਪ੍ਰਿੰਸੀਪਲ ਅਨਿਤਾ ਸਹੂਜਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੀਬੀਐਸਈ ਨਿਯਮਾਂ ਤਹਿਤ ਫੀਸਾਂ ਵਧਾਈਆਂ ਗਈਆਂ ਹਨ ਤੇ ਮਨਜ਼ੂਰੀ ਲਈ ਸਿੱਖਿਆ ਅਧਿਕਾਰੀ ਨੂੰ ਪੱਤਰ ਭੇਜਿਆ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਨਵੇਂ ਨਿਯਮਾਂ ਸਬੰਧੀ ਸਾਰੀਆ ਹਦਾਇਤਾਂ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਨੂੰ ਭੇਜ ਕੇ ਅਮਲ ਕਰਨ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਫੇਰ ਵੀ ਕੋਈ ਸਕੂਲ ਪ੍ਰਬੰਧਕਾਂ ਖਿਲਾਫ਼ ਸ਼ਿਕਾਇਤ ਹੈ ਤਾਂ ਉਹ ਧਰਨੇ ਲਾਉਣ ਦੀ ਬਜਾਏ ਕਮਿਸ਼ਨਰ ਪਟਿਆਲਾ ਦੀ ਅਗਵਾਈ ਹੇਠ ਕਮੇਟੀ ਕੋਲ ਸ਼ਿਕਾਇਤ ਕਰਨ।

ਕੀ ਕਹਿਣਾ ਹੈ ਪ੍ਰਿੰਸੀਪਲ ਦਾ
ਸਕੂਲ ਦੇ ਪ੍ਰਿੰਸੀਪਲ ਅਧਿਆਪਕਾ ਅਨੀਤਾ ਨੇ ਕਿਹਾ ਕਿ ਫੀਸਾਂ ਪਹਿਲਾਂ ਹੀ ਬਹੁਤ ਘੱਟ ਲਈਆਂ ਜਾ ਰਹੀਆਂ ਹਨ ਤੇ ਨਿਯਮਾਂ ਅਨੁਸਾਰ ਹੀ ਵਧਾਈਆਂ ਗਈਆਂ ਹਨ। ਇਸ ਨੂੰ ਹੋਰ ਨਹੀਂ ਘਟਾਇਆ ਜਾ ਸਕਦਾ। ਕਿਤਾਬਾਂ ਤੇ ਵਰਦੀਆਂ ਦੇ ਠੇਕੇ ਤੋਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ।


Comments Off on ਫੀਸਾਂ ਦਾ ਮਾਮਲਾ: ਬੱਚਿਆਂ ਦੇ ਮਾਪਿਆਂ ਨੇ ਸੜਕ ਕੀਤੀ ਜਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.