ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਫੁਟਬਾਲ: ਜਗਤ ਸਿੰਘ ਪਲਾਹੀ ਅਕੈਡਮੀ ਦੀ ਟੀਮ ਜੇਤੂ

Posted On March - 20 - 2017

ਪੱਤਰ ਪ੍ਰੇਰਕ
ਫਗਵਾੜਾ, 19 ਮਾਰਚ

ਫਗਵਾੜਾ ਟੀਮ ਨੂੰ ਟਰਾਫੀ ਦੇਣ ਮੌਕੇ ਸ੍ਰੀ ਪਰਗਟ ਸਿੰਘ ਤੇ ਹੋਰ। -ਫੋ਼ਟੋ: ਚਾਨਾ

ਫਗਵਾੜਾ ਟੀਮ ਨੂੰ ਟਰਾਫੀ ਦੇਣ ਮੌਕੇ ਸ੍ਰੀ ਪਰਗਟ ਸਿੰਘ ਤੇ ਹੋਰ। -ਫੋ਼ਟੋ: ਚਾਨਾ

ਫੁਟਾਬਲ ਅਕੈਡਮੀ ਵੱਲੋਂ 17ਵਾਂ ਸ੍ਰੀ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਆਲ ਓਪਨ ਫੁਟਬਾਲ ਟੂਰਨਾਮੈਂਟ ਰਾਮਗੜ੍ਹੀਆਂ ਅਕਾਲ ਸਟੇਡੀਅਮ ਵਿੱਚ ਕਰਾਇਆ ਗਿਆ। ਇਸ ਮੌਕੇ ਪਹਿਲਾ ਸ਼ੋਅ ਮੈਚ ਮੇਲਾ ਸਿੰਘ ਭੋਗਲ ਤੇ ਸੀਨੀਅਰ ਫੁਟਬਾਲ ਅਕੈਡਮੀ ਦੇ ਖਿਡਾਰੀਆਂ ਦਰਮਿਆਨ ਹੋਇਆ, ਜਿਸ ਵਿੱਚ ਸੀਨੀਅਰ ਫੁਟਬਾਲ ਅਕੈਡਮੀ ਦੇ ਖਿਡਾਰੀਆਂ ਨੇ 1-0 ਨਾਲ ਜਿੱਤ ਹਾਸਲ ਕੀਤੀ। ਫਾਈਨਲ ਮੈਚ ਜਗਤ ਸਿੰਘ ਪਲਾਹੀ ਫੁਟਬਾਲ ਅਕੈਡਮੀ ਤੇ ਸੂਖਚੈਨਆਣਾ ਕਾਲਜ ਦਰਮਿਆਨ ਹੋਇਆ, ਜਿਸ ਵਿੱਚ ਜਗਤ ਸਿੰਘ ਪਲਾਹੀ ਦੀ ਟੀਮ 1-0 ਨਾਲ ਜੇਤੂ ਰਹੀ।
ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਆ ਗਿਆ ਤੇ ਰਨਰਅੱਪ ਟੀਮ ਨੂੰ 15 ਹਜ਼ਾਰ ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ। ਇਨਾਮਾ ਦੀ ਵੰਡ ਪਰਗਟ ਸਿੰਘ ਵਿਧਾਇਕ ਨੇ ਕੀਤੀ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਾਰੇ ਕੰਮਾਂ ਦੇ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਤੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਖੇਡਾਂ ਲਾਭਕਾਰੀ ਹਨ।
ਉਨ੍ਹਾਂ ਵੱਲੋਂ ਬੈਸਟ ਗੋਲਕੀਪਰ ਤੇ ਬੈਸਟ ਸਕੋਰਰ ਨੂੰ ਵੀ ਸਨਮਾਨਿਆ ਗਿਆ। ਇਸ ਮੌਕੇ ਕਸ਼ਮੀਰਾ ਸਿੰਘ ਚੇਅਰਮੈਨ, ਜੀਐਸ ਬਾਗਲਾ, ਤਰਲੋਚਨ ਸਿੰਘ, ਨੀਰਜ ਭੱਲਾ, ਗੁਰਦੀਪ ਸੈਣੀ, ਅਮਰਜੀਤ ਸਿੰਘ ਚੇਅਰਮੈਨ ਕੈਬਰਿਜ ਸਕੂਲ ਵੀ ਸ਼ਾਮਲ ਸਨ।


Comments Off on ਫੁਟਬਾਲ: ਜਗਤ ਸਿੰਘ ਪਲਾਹੀ ਅਕੈਡਮੀ ਦੀ ਟੀਮ ਜੇਤੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.