ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਫੈਡਰਰ ਤੇ ਵਾਵਰਿੰਕਾ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

Posted On March - 19 - 2017

ਇੰਡੀਅਨ ਵੈੱਲਜ਼, 19 ਮਾਰਚ

ਮੈਚ ਜਿੱਤਣ ਮਗਰੋਂ ਖੁਸ਼ੀ ਜ਼ਾਹਰ ਕਰਦਾ ਹੋਇਆ ਰੋਜਰ ਫੈਡਰਰ। -ਫੋਟੋ: ਏਐਫਪੀ

ਮੈਚ ਜਿੱਤਣ ਮਗਰੋਂ ਖੁਸ਼ੀ ਜ਼ਾਹਰ ਕਰਦਾ ਹੋਇਆ ਰੋਜਰ ਫੈਡਰਰ। -ਫੋਟੋ: ਏਐਫਪੀ

ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇੱਕ ਵਾਰ ਫਿਰ ਸ਼ਾਨਦਾਰ ਫਾਰਮ ਦਾ ਪ੍ਰਦਰਸ਼ਨ ਕਰਦਿਆਂ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਸ ਦਾ ਮੁਕਾਬਲਾ ਹਮਵਤਨ ਸਟੇਨਿਸਲਾਸ ਵਾਵਰਿੰਕਾ ਨਾਲ ਹੋਵੇਗਾ।
ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ’ਚ ਫੈਡਰਰ ਨੇ ਅਮਰੀਕਾ ਦੇ ਜੈਕ ਸੌਕ ਨੂੰ ਲਗਾਤਾਰ ਸੈੱਟਾਂ ’ਚ 6-1, 7-6 ਨਾਲ ਮਾਤ ਦਿੱਤੀ। ਹਾਲ ਹੀ ਵਿੱਚ ਆਸਟਰੇਲੀਅਨ ਓਪਨ ’ਚ ਖ਼ਿਤਾਬ ਜਿੱਤਣ ਵਾਲੇ ਫੈਡਰਰ ਨੇ 17ਵੀਂ ਸੀਡ ਸੌਕ ਖ਼ਿਲਾਫ਼ ਪਹਿਲਾ ਸੈੱਟ ਸਿਰਫ਼ 20 ਮਿੰਟ ’ਚ ਹੀ ਜਿੱਤ ਲਿਆ। ਹਾਲਾਂਕਿ ਨੌਵੀਂ ਸੀਡ ਸਵਿੱਸ ਖਿਡਾਰੀ ਨੂੰ ਦੂਜੇ ਸੈੱਟ ’ਚ ਕੁਝ ਮਿਹਨਤ ਕਰਨੀ ਪਈ ਜੋ ਟਾਈਬਰੇਕ ’ਚ ਚਲਾ ਗਿਆ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਅਤੇ ਰਾਡ ਲੇਵਰ ਸਮੇਤ ਕਰੀਬ 16 ਹਜ਼ਾਰ ਪ੍ਰਸ਼ੰਸਕਾਂ ਸਾਹਮਣੇ ਫਿਰ ਫੈਡਰਰ ਨੇ ਟਾਈਬਰੇਕ ਜਿੱਤਣ ਦੇ ਨਾਲ ਫਾਈਨਲ ’ਚ ਜਗ੍ਹਾ ਬਣਾਈ। 18 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਫੈਡਰਰ ਨੇ ਕਿਹਾ ਕਿ ਉਸ ਨੇ ਕੁੱਲ ਮਿਲਾ ਕੇ ਚੰਗਾ ਮੈਚ ਖੇਡਿਆ। ਦੂਜੇ ਸੈੱਟ ’ਚ ਉਸ ਨੂੰ ਕੁਝ ਸੰਘਰਸ਼ ਕਰਨਾ ਪਿਆ। ਅੰਤ ’ਚ ਥੋੜ੍ਹੀ ਪ੍ਰੇਸ਼ਾਨੀ ਹੋਈ, ਪਰ ਉਸ ਨੇ ਮੈਚ ਜਿੱਤ ਲਿਆ ਅਤੇ ਉਹ ਫਾਈਨਲ ’ਚ ਪਹੁੰਚ ਕੇ ਖੁਸ਼ ਹੈ। ਇੱਕ ਵੱਖਰੇ ਮੁਕਾਬਲੇ ’ਚ ਵਾਵਰਿੰਕਾ ਨੇ ਆਪਣੇ ਵਿਰੋਧੀ ਸਪੈਨਿਸ਼ ਖਿਡਾਰੀ ਅਤੇ 21ਵੀਂ ਸੀਡ ਪਾਬਲੋ ਕਾਰੀਨਾ ਬੁਸਤਾ ਨੂੰ 6-3, 6-2 ਨਾਲ ਹਰਾਇਆ ਅਤੇ ਹੁਣ ਫਾਈਨਲ ’ਚ ਉਸ ਦੇ ਸਾਹਮਣੇ ਫੈਡਰਰ ਦੀ ਸਖ਼ਤ ਚੁਣੌਤੀ ਹੋਵੇਗੀ।
35 ਸਾਲਾ ਫੈਡਰਰ ਦਾ ਵਾਵਰਿੰਕਾ ਖ਼ਿਲਾਫ਼ ਜ਼ਬਰਦਸਤ 19-3 ਦਾ ਕਰੀਅਰ ਰਿਕਾਰਡ ਹੈ ਅਤੇ ਉਸ ਨੇ ਹਾਰਡ ਕੋਰਟ ’ਤੇ ਆਪਣੇ ਹਮਵਤਨ ਖਿਡਾਰੀ ਤੋਂ ਕਦੀ ਵੀ ਮੈਚ ਨਹੀਂ ਹਾਰਿਆ। ਹਾਲ ਹੀ ’ਚ ਦੋਵਾਂ ਖ਼ਿਡਾਰੀਆਂ ਵਿਚਾਲੇ ਆਸਟਰੇਲੀਅਨ ਓਪਨ ਸੈਮੀਫਾਈਨਲ ਹੋਇਆ ਸੀ ਜਿੱਥੇ ਪੰਜ ਸੈੱਟਾਂ ’ਚ ਫੈਡਰਰ ਨੇ ਜਿੱਤ ਦਰਜ ਕੀਤੀ ਸੀ। ਫੈਡਰਰ ਨੇ ਹਾਲ ਹੀ ’ਚ ਆਸਟਰੇਲੀਅਨ ਓਪਨ ਗਰੈਂਡ ਸਲੈਮ ਜਿੱਤਿਆ ਹੈ ਜਦਕਿ ਵਾਵਰਿੰਕਾ ਨੇ ਬੀਤੇ ਸਾਲ ਸਤੰਬਰ ’ਚ ਯੂਐਸ ਓਪਨ ਰਾਹੀਂ ਆਪਣਾ ਆਖਰੀ ਗਰੈਂਡ ਸਲੈਮ ਜਿੱਤਿਆ ਸੀ।    -ਪੀਟੀਆਈ


Comments Off on ਫੈਡਰਰ ਤੇ ਵਾਵਰਿੰਕਾ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.