ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਫੈਡਰਰ ਨੇ ਜਿੱਤਿਆ ਇੰਡੀਅਨ ਵੈੱਲਜ਼ ਟੂਰਨਾਮੈਂਟ

Posted On March - 20 - 2017
ਜਿੱਤ ਮਗਰੋਂ ਖੁਸ਼ੀ ਜ਼ਾਹਰ ਕਰਦਾ ਹੋਇਆ ਰੋਜਰ ਫੈਡਰਰ। -ਫੋਟੋ: ਏਐਫਪੀ

ਜਿੱਤ ਮਗਰੋਂ ਖੁਸ਼ੀ ਜ਼ਾਹਰ ਕਰਦਾ ਹੋਇਆ ਰੋਜਰ ਫੈਡਰਰ। -ਫੋਟੋ: ਏਐਫਪੀ

ਇੰਡੀਅਨ ਵੈੱਲਜ਼, 20 ਮਾਰਚ
ਸ਼ਾਨਦਾਰ ਫਾਰਮ ’ਚ ਦਿਖਾਈ ਦੇ ਰਹੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇੱਕ ਵਾਰ ਫਿਰ ਹਮਵਤਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਇੱਥੇ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ’ਚ ਆਪਣਾ ਰਿਕਾਰਡ ਪੰਜਵਾਂ ਖ਼ਿਤਾਬ ਹਾਸਲ ਕਰ ਲਿਆ ਹੈ।
35 ਸਾਲਾ ਫੈਡਰਰ ਨੇ ਵਾਵਰਿੰਕਾ ਨੂੰ ਲਗਾਤਾਰ ਸੈੱਟਾਂ ’ਚ 6-4, 7-5 ਨਾਲ ਹਰਾਇਆ ਅਤੇ ਪੰਜਵੀਂ ਵਾਰ ਇਹ ਖ਼ਿਤਾਬ ਜਿੱਤਿਆ। ਇਸ ਦੇ ਨਾਲ ਹੀ ਉਹ ਇੰਡੀਅਨ ਵੈੱਲਜ਼ ਦਾ ਖ਼ਿਤਾਬ ਹਾਸਲ ਕਰਨ ਵਾਲਾ ਸਭ ਤੋਂ ਵੱਧ ਉਮਰ ਵਾਲਾ ਖਿਡਾਰੀ ਬਣ ਗਿਆ ਹੈ। ਛੇ ਮਹੀਨੇ ਦੀ ਸੱਟ ਮਗਰੋਂ ਵਾਪਸੀ ਕਰਨ ਅਤੇ ਫਿਰ ਜਨਵਰੀ ਮਹੀਨੇ ਆਸਟਰੇਲੀਅਨ ਓਪਨ ਰਾਹੀਂ ਆਪਣਾ 18ਵਾਂ ਗਰੈਂਡ ਸਲੈਮ ਜਿੱਤਣ ਵਾਲੇ ਫੈਡਰਰ ਨੇ ਇੰਡੀਅਨ ਵੈੱਲਜ਼ ’ਚ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਇੱਕ ਵੀ ਸੈੱਟ ਗੁਆਏ ਬਿਨਾਂ ਫਾਈਨਲ ਤੱਕ ਪਹੁੰਚਿਆ। ਆਸਟਰੇਲੀਅਨ ਓਪਨ ਦੇ ਸੈਮੀ-ਫਾਈਨਲ ’ਚ ਵੀ ਉਹ ਵਾਵਰਿੰਕਾ ਨਾਲ ਭਿੜਿਆ ਸੀ ਜਿੱਥੇ ਉਸ ਨੇ ਜਿੱਤ ਦਰਜ ਕੀਤੀ ਸੀ ਅਤੇ ਇਸ ਵਾਰ ਵੀ ਵਾਵਰਿੰਕਾ ਕੋਈ ਅਪਵਾਦ ਸਾਬਤ ਨਹੀਂ ਹੋ ਸਕਿਆ। ਦੋ ਗਰੈਂਡ ਸਲੈਮ ਚੈਂਪੀਅਨਾਂ ਵਿਚਾਲੇ ਹੋਏ ਇਸ ਸਖ਼ਤ ਮੁਕਾਬਲੇ ’ਚ ਦੋਵੇਂ ਕਰੀਬੀ ਦੋਸਤ ਸ਼ੁਰੂਆਤੀ ਸੈੱਟ ’ਚ 5-4 ਦੇ ਸਕੋਰ ’ਤੇ ਫਿਰ 10ਵੀਂ ਗੇਮ ਤੱਕ ਸਰਵਿਸ ਕਰਦੇ ਰਹੇ ਜਿੱਥੇ ਫੈਡਰਰ ਨੇ 21 ਸ਼ਾਟ ਦੀ ਰੈਲੀ ਮਗਰੋਂ ਵਾਵਰਿੰਕਾ ਨੂੰ ਹਰਾਇਆ। ਇੰਡੀਅਨ ਵੈੱਲਜ਼ ਦੇ ਫਾਈਨਲ ’ਚ ਪਹਿਲੀ ਵਾਰ ਪਹੁੰਚੇ ਵਾਵਰਿੰਕਾ ਨੇ ਦੂਜੇ ਸੈੱਟ ’ਚ ਸ਼ਾਨਦਾਰ ਖੇਡ ਦਿਖਾਈ ਅਤੇ ਸਰਵਿਸ ਬਚਾ ਕੇ 2-0 ਦੀ ਸ਼ੁਰੂਆਤੀ ਲੀਡ ਹਾਸਲ ਕੀਤੀ, ਪਰ ਫੈਡਰਰ ਨੇ ਅਗਲੀਆਂ ਤਿੰਨ ਗੇਮਾਂ ਜਿੱਤੀਆਂ ਅਤੇ ਵਾਵਰਿੰਕਾ ਦੀ 12ਵੀਂ ਗੇਮ ’ਚ ਸਰਵਿਸ ਤੋੜ ਕੇ 80 ਮਿੰਟ ’ਚ ਮੈਚ ਨਿਬੇੜ ਦਿੱਤਾ।

 -ਪੀਟੀਆਈ

ਟੂਰਨਾਮੈਂਟ ਜਿੱਤਣ ਮਗਰੋਂ ਆਪਣੀ ਟਰਾਫੀ ਨਾਲ ਐਲਿਨਾ ਵੈਸਨੀਨਾ। -ਫੋਟੋ: ਏਐਫਪੀ

ਟੂਰਨਾਮੈਂਟ ਜਿੱਤਣ ਮਗਰੋਂ ਆਪਣੀ ਟਰਾਫੀ ਨਾਲ ਐਲਿਨਾ ਵੈਸਨੀਨਾ। -ਫੋਟੋ: ਏਐਫਪੀ

ਮਹਿਲਾਵਾਂ ਦੇ ਵਰਗ ’ਚ ਵੈਸਨੀਨਾ ਚੈਂਪੀਅਨ

ਰੂਸ ਦੀ ਐਲੀਨਾ ਵੈਸਨੀਨਾ ਨੇ ਹਮਵਤਨ ਸਵੇਤਲਾਨਾ ਕੁਜ਼ਨੇਤਸੋਵਾ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ’ਚ 6-7, 7-5, 6-4 ਨਾਲ ਹਰਾ ਕੇ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ ਜੋ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਵੀ ਹੈ। ਤਿੰਨ ਘੰਟੇ ਤੱਕ ਹਾਰਡ ਕੋਰਟ ’ਤੇ ਹੋਏ ਮੁਕਾਬਲੇ ’ਚ ਦੋਵਾਂ ਖਿਡਾਰੀਆਂ ਨੇ ਸਖ਼ਤ ਸੰਘਰਸ਼ ਕੀਤਾ ਜਿਸ ’ਚ ਵੈਸਨੀਨਾ ਨੇ ਦੂਜੇ ਚੈਂਪੀਅਨਸ਼ਿਪ ਅੰਕ ਨਾਲ ਅੱਠਵੀਂ ਸੀਡ ਕੁਜ਼ਨੇਤਸੋਵਾ ਖ਼ਿਲਾਫ਼ ਜਿੱਤ ਆਪਣੇ ਨਾਂ ਕਰ ਲਈ। 30 ਸਾਲਾ ਵੈਸਨੀਨਾ ਲਈ ਇਹ ਕਰੀਅਰ ਦੀ ਸਭ ਤੋ ਵੱਡੀ ਖ਼ਿਤਾਬੀ ਜਿੱਤ ਹੈ ਜਿਸ ਦੀ ਬਦੌਲਤ ਉਹ ਹੁਣ ਡਬਲਿਊਟੀਏ ਰੈਂਕਿਗ ’ਚ ਆਪਣੇ ਸਰਵੋਤਮ 13ਵੇਂ ਸਥਾਨ ’ਤੇ ਪਹੁੰਚ ਗਈ ਹੈ। ਪਿਛਲੇ ਮਹੀਨੇ ਉਹ 15ਵੀਂ ਰੈਂਕਿੰਗ ’ਤੇ ਸੀ। ਹਾਲਾਂਕਿ ਵੈਸਨੀਨਾ ਲਈ ਹਮਵਤਨ ਖਿਡਾਰਨ ਨੂੰ ਹਰਾਉਣਾ ਸੌਖਾ ਨਹੀਂ ਰਿਹਾ ਅਤੇ ਪਹਿਲਾ ਸੈੱਟ ਗੁਆਉਣ ਮਗਰੋਂ ਉਹ ਦੂਜੇ ਸੈੱਟ ’ਚ ਵੀ ਇੱਕ ਸਮੇਂ 1-4 ਨਾਲ ਪਛੜ ਰਹੀ ਸੀ, ਪਰ ਉਸ ਨੇ ਅਗਲੀਆਂ ਚਾਰ ਗੇਮਾਂ ਜਿੱਤੀਆਂ ਤੇ ਲੀਡ ਹਾਸਲ ਕਰ ਲਈ। ਵੈਸਨੀਨਾ ਨੇ ਆਪਣਾ ਆਖਰੀ ਡਬਲਿਊਟੀਏ ਖ਼ਿਤਾਬ 2013 ’ਚ ਈਸਟਬੋਰਨ ਅਤੇ ਹੋਬਾਰਟ ’ਚ ਜਿੱਤਿਆ ਸੀ। ਦੋਵਾਂ ਖਿਡਾਰਨਾਂ ਵਿਚਾਲੇ ਮੁਕਾਬਲਾ ਹਾਲਾਂਕਿ ਬਰਾਬਰੀ ਵਾਲਾ ਹੀ ਰਿਹਾ।


Comments Off on ਫੈਡਰਰ ਨੇ ਜਿੱਤਿਆ ਇੰਡੀਅਨ ਵੈੱਲਜ਼ ਟੂਰਨਾਮੈਂਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.