ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬਠਿੰਡਾ ਪੁਲੀਸ ਦੇ ਤਿੰਨ ਮੁਲਾਜ਼ਮਾਂ ਨੇ ਵਧਾਇਆ ਖਾਕੀ ਦਾ ਮਾਣ

Posted On March - 20 - 2017

ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 20 ਮਾਰਚ

ਬਠਿੰਡਾ ਪੁਲੀਸ ਦੇ ਮੁਲਾਜ਼ਮ ਮੰਦਬੁੱਧੀ ਨੂੰ ਨਹਾਉਂਦੇ ਹੋਏ।

ਬਠਿੰਡਾ ਪੁਲੀਸ ਦੇ ਮੁਲਾਜ਼ਮ ਮੰਦਬੁੱਧੀ ਨੂੰ ਨਹਾਉਂਦੇ ਹੋਏ।

ਬਠਿੰਡਾ ਪੁਲੀਸ ਦੇ ਤਿੰਨ ਮੁਲਾਜ਼ਮਾਂ ਨੇ ਅੱਜ ਇੱਕ ਮੰਦਬੁਧੀ ਦੇ ਚਿਹਰੇ ’ਤੇ ਖ਼ੁਸ਼ੀ ਝਲਕਾ ਦਿੱਤੀ। ਜਦੋਂ ਅੱਜ ਸੋਸ਼ਲ ਮੀਡੀਆ ’ਤੇ ਇਨ੍ਹਾਂ ਮੁਲਾਜ਼ਮਾਂ ਦੇ ਨੇਕ ਕੰਮ ਦੀ ਤਸਵੀਰ ਅਪਲੋਡ ਹੋਈ ਤਾਂ ਚੁਫ਼ੇਰਿਓਂ ਉਨ੍ਹਾਂ ਨੂੰ ਸਲੂਟ ਵੱਜਣੇ ਸ਼ੁਰੂ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਪਹਿਲਾਂ ਵੀ ਸਮਾਜ ਸੇਵਾ ਦੇ ਕੰਮ ਕਰਦੇ ਹਨ ਪਰ ਅੱਜ ਤਸਵੀਰ ਅਪਲੋਡ ਹੋਣ ਕਰਕੇ ਉਹ ਚਰਚਾ ਵਿੱਚ ਆ ਗਏ ਹਨ। ਇਨ੍ਹਾਂ ਮੁਲਾਜ਼ਮਾਂ ਨੇ ਖਾਕੀ ਦਾ ਮਾਣ ਵਧਾਇਆ ਹੈ।
ਬਠਿੰਡਾ ਪੁਲੀਸ ਦੇ ਹੌਲਦਾਰ ਦਲਬੀਰ ਸਿੰਘ, ਕਾਂਸਟੇਬਲ ਅਸ਼ੋਕ ਕੁਮਾਰ ਤੇ ਗੁਰਪ੍ਰੀਤ ਸਿੰਘ ਦੀ ਪੀ.ਸੀ.ਆਰ. ਵਿੱਚ ਤਾਇਨਾਤੀ ਹੈ।    ਬਠਿੰਡਾ ਦੇ ਮਹਿਣਾ ਚੌਂਕ ਇਲਾਕੇ ਵਿੱਚ ਕਾਫ਼ੀ ਦਿਨਾਂ ਤੋਂ ਇੱਕ ਮੰਦਬੁੱਧੀ ਘੁੰਮ ਰਿਹਾ ਸੀ ਜਿਸਦੀ ਹਾਲਤ ਕਿਸੇ ਤੋਂ ਦੇਖੀ ਨਹੀਂ ਜਾਂਦੀ ਸੀ। ਅੱਜ ਜਦੋਂ ਇਨ੍ਹਾਂ ਮੁਲਾਜ਼ਮਾਂ ਨੂੰ ਇਸ ਮੰਦਬੁੱਧੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮਹਿਣਾ ਚੌਕ ਇਲਾਕੇ ’ਚੋਂ ਇਸ ਨੂੰ ਲੱਭ ਲਿਆ। ਇਨ੍ਹਾਂ ਮੁਲਾਜ਼ਮਾਂ ਨੇ ਪਹਿਲਾਂ ਉਸ ਦੀ ਦਾੜੀ ਅਤੇ ਸਿਰ ਦੇ ਵਾਲ ਕਟਵਾਏ ਤੇ ਫਿਰ ਉਸ ਨੂੰ ਖੁਦ ਨੁਹਾਇਆ। ਇਸ ਮਗਰੋਂ ਮੁਲਾਜ਼ਮਾਂ ਨੇ  ਉਸ ਨੂੰ ਖਾਣਾ ਖੁਆਇਆ। ਸਿਪਾਹੀ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ। ਉਨ੍ਹਾਂ ਨੂੰ ਜੋ ਸਿਖਲਾਈ ਦੌਰਾਨ ਕਮਿਊਨਿਟੀ ਪੁਲੀਸਿੰਗ ਦਾ ਪਾਠ ਪੜ੍ਹਾਇਆ ਜਾਂਦਾ ਹੈ, ਉਸ ਨੂੰ ਅਮਲ ਵਿੱਚ ਲਿਆਂਦਾ ਹੈ। ਪੀ.ਸੀ.ਆਰ. ਟੀਮਾਂ ਦੇ ਇੰਚਾਰਜ ਏ.ਐਸ.ਆਈ. ਨਰਦੇਵ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਰੁਝੇਵਿਆਂ ਦੇ ਬਾਵਜੂਦ  ਇਨ੍ਹਾਂ ਮੁਲਾਜ਼ਮਾਂ ਨੇ ਸਮਾਜਿਕ ਕੰਮਾਂ ਵਿੱਚ ਪਹਿਲ ਦਿਖਾਈ ਹੈ।
ਸਿਹਤਮੰਦ ਪਿਰਤ ਪਾਈ: ਐੱਸਐੱਸਪੀ
ਐੱਸ.ਐੱਸ.ਪੀ. ਸੀਨੀਅਰ ਪੁਲੀਸ ਕਪਤਾਨ ਬਠਿੰਡਾ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਇੱਕ ਸਿਹਤਮੰਦ ਪਿਰਤ ਪਾਈ ਹੈ ਜਿਨ੍ਹਾਂ ਤੋਂ ਬਾਕੀ ਮੁਲਾਜ਼ਮਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।


Comments Off on ਬਠਿੰਡਾ ਪੁਲੀਸ ਦੇ ਤਿੰਨ ਮੁਲਾਜ਼ਮਾਂ ਨੇ ਵਧਾਇਆ ਖਾਕੀ ਦਾ ਮਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.