ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬਾਜੇਵਾਲਾ ਨੇ ਜਿੱਤਿਆ ਜਵਾਹਰਕੇ ਫੁੱਟਬਾਲ ਟੂਰਨਾਮੈਂਟ

Posted On March - 20 - 2017
ਜੇਤੂ ਟੀਮ ਨਾਲ ਪਤਵੰਤੇ ਅਤੇ ਕਲੱਬ ਮੈਂਬਰ। -ਫੋਟੋ: ਸੁਰੇਸ਼

ਜੇਤੂ ਟੀਮ ਨਾਲ ਪਤਵੰਤੇ ਅਤੇ ਕਲੱਬ ਮੈਂਬਰ। -ਫੋਟੋ: ਸੁਰੇਸ਼

ਨਿੱਜੀ ਪੱਤਰ ਪ੍ਰੇਰਕ
ਮਾਨਸਾ, 20 ਮਾਰਚ
ਦਸਮੇਸ਼ ਸਪੋਰਟਸ ਕਲੱਬ ਜਵਾਹਰਕੇ ਵੱਲੋੋਂ ਤਿੰਨ  ਦਿਨਾਂ ਫੁੱਟਬਾਲ ਟੂਰਨਾਮੈਂਟ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ ਪੰਜਾਬ ਭਰ ਵਿੱਚੋਂ 24 ਟੀਮਾਂ ਨੇ ਹਿੱਸਾ ਲਿਆ। ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਫਸਵੇਂ ਮੈਚਾਂ ਦੌਰਾਨ ਸ਼ਾਨਦਾਰ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਬਾਕੀ ਸਾਰੀਆਂ ਟੀਮਾਂ ਨੂੰ ਪਛਾੜ ਕੇ  ਟੂਰਨਾਮੈਂਟ ਦੇ  ਫਾਈਨਲ ਵਿੱਚ ਪਿੰਡ ਬਾਜੇਵਾਲਾ ਅਤੇ ਕੋਟਦੁੱਨਾ ਦੀਆਂ ਟੀਮਾਂ ਪੁੱਜੀਆਂ। ਫਾਈਨਲ ਮੁਕਾਬਲੇ ਵਿੱਚ ਬਾਜੇਵਾਲਾ ਪਿੰਡ ਦੀ ਟੀਮ ਨੇ  ਕੋਟਦੁੱਨਾ (ਬਰਨਾਲਾ) ਦੀ ਟੀਮ ਨੂੰ ਇੱਕ ਗੋਲ ਨਾਲ ਮਾਤ ਦੇ ਕੇ ਪਹਿਲੇ ਇਨਾਮ ’ਤੇ ਕਬਜ਼ਾ ਕੀਤਾ। ਬਾਜੇਵਾਲਾ ਦੀ ਟੀਮ ਦੇ ਸਟਰਾਈਕਰ ਲਵਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਗੋਲ ਜਿੱਤ ਦਾ ਫ਼ਰਕ ਬਣਿਆ ਅਤੇ ਕਲੱਬ ਵੱਲੋਂ ਲਵਪ੍ਰੀਤ ਸਿੰਘ ਨੂੰ ਚਾਂਦੀ ਦਾ ਕੜਾ ਪਾ ਕੇ ‘ਸਰਵੋਤਮ ਖਿਡਾਰੀ’ ਐਲਾਨਿਆ ਗਿਆ। ‘ਸਰਵੋਤਮ ਗੋਲਕੀਪਰ’ ਦਾ ਖ਼ਿਤਾਬ ਕੋਟਦੁੱਨਾ ਦੇ ਕੀਪਰ ਸੁਖਦੀਪ ਸਿੰਘ ਨੂੰ ਦਿੱਤਾ ਗਿਆ। ਇਨਾਮ ਵੰਡ ਸਮਾਰੋਹ ਮੌਕੇ  ਰਮੇਸ਼ ਬੱਸੀ, ਗੁਰਦਰਸ਼ਨ ਸਿੰਘ,  ਕਰਮਜੀਤ ਸਿੰਘ,  ਜਗਸੀਰ ਸਿੰਘ ਕਾਲਾ ਸਕੱਤਰ  ਯੂਥ ਅਕਾਲੀ ਦਲ ਤੇ  ਬਸੰਤ ਸਿੰਘ ਮਾਨਸਾਹੀਆਂ  ਨੇ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਤਕਸੀਮ ਕੀਤੇ। ਕਲੱਬ ਦੇ ਪ੍ਰਧਾਨ ਰਣਜੋਧ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਸਾਰੀਆਂ ਟੀਮਾਂ, ਸਹਿਯੋਗੀ ਸਜਣਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਬਲਜਿੰਦਰ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਕੁਲਦੀਪ ਸਿੰਘ ਡੀ.ਪੀ, ਨਾਇਬ ਸਿੰਘ ਤੇ ਕੁਲਵਿੰਦਰ ਸਿੰਘ ਹਾਜ਼ਰ ਸਨ।


Comments Off on ਬਾਜੇਵਾਲਾ ਨੇ ਜਿੱਤਿਆ ਜਵਾਹਰਕੇ ਫੁੱਟਬਾਲ ਟੂਰਨਾਮੈਂਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.