ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬਾਬਾ ਗਾਜ਼ੀਦਾਸ ਕਲੱਬ ਨੇ ਜਿੱਤਿਆ ਕਬੱਡੀ ਟੂਰਨਾਮੈਂਟ

Posted On March - 20 - 2017
ਜੇਤੂ  ਟੀਮ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ।   -ਫੋਟੋ: ਸੈਣੀ

ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ। -ਫੋਟੋ: ਸੈਣੀ

ਨਿੱਜੀ ਪੱਤਰ ਪ੍ਰੇਰਕ
ਨੰਗਲ, 20 ਮਾਰਚ
ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ  ਬਾਬਾ ਦੀਪ ਸਿੰਘ ਕਬੱਡੀ ਕਲੱਬ ਨੰਗਲ ਵੱਲੋਂ ਮਨੋਜ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ ਹੋ ਗਿਆ।
ਫਾਈਨਲ ਮੁਕਾਬਲੇ  ਵਿੱਚ ਬਾਬਾ ਗਾਜ਼ੀਦਾਸ ਕਲੱਬ ਧਨੌਰੀ ਦੀ ਟੀਮ ਨੇ ਬਾਬਾ ਮਸਤ ਰਾਮ ਕਬੱਡੀ ਕਲੱਬ ਡੂਮਛੇੜੀ ਦੀ ਟੀਮ ਨੂੰ ਹਰਾ ਕੇ ਇਕ  ਲੱਖ ਨਗਦ  ਇਨਾਮ ਅਤੇ ਟਰਾਫੀ ਤੇ ਕਬਜ਼ਾ ਕੀਤਾ ਜਦੋਂਕਿ ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ 71000 ਰੁਪਏ ਨਗਦ ਇਨਾਮ ਅਤੇ ਟਰਾਫੀ ਦਿੱਤੀ ਗਈ। ਲੜਕੀਆਂ ਦੀ ਟੀਮ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਕਲੱਬ ਨਵਾਂ ਸ਼ਹਿਰ ਦੀ ਟੀਮ ਨੇ ਮਾਤਾ ਗੁਜਰ ਕੌਰ ਕਬੱਡੀ  ਕਲੱਬ ਦੀ ਟੀਮ ਨੂੰ ਹਰਾ ਕੇ ਟਰਾਫੀ  ’ਤੇ ਕਬਜ਼ਾ ਕੀਤਾ। ਸੁਪਿੰਦਰ ਮਾਨਸਾ ਨੂੰ ਬੈਸਟ ਜਾਫੀ  ਅਤੇ ਕੁਲਵਿੰਦਰ ਕਕਰਾਲਾ ਨੂੰ ਬੈਸਟ ਰੇਡਰ ਐਲਾਨਿਆ ਗਿਆ। ਲੜਕੀਆਂ ਦੀ ਟੀਮ ਵਿੱਚੋਂ ਜੋਤੀ ਰਾਏ ਕੋਟ ਨੂੰ ਬੈਸਟ ਜਾਫੀ ਅਤੇ ਮੀਨੂੰ ਨੂੰ ਬੈਸਟ ਰੇਡਰ ਦਾ ਖਿਤਾਬ ਦਿੱਤਾ ਗਿਆ।
ਕਲੱਬ ਪ੍ਰਧਾਨ ਮਨੋਜ ਪਹਿਲਵਾਨ, ਡਾ.  ਰਵਿੰਦਰ ਦੀਵਾਨ, ਬਲਾਕ ਕਾਂਗਰਸ ਨੰਗਲ ਦੇ  ਪ੍ਰਧਾਨ ਸੰਜੈ ਸਾਹਨੀ, ਅਵਤਾਰ ਸਿੰਘ ਕਾਲਾ ਉਪ ਪ੍ਰਧਾਨ, ਹਰਵਿੰਦਰ ਸਿੰਘ ਸਕੱਤਰ, ਅਮਰਜੀਤ ਸਿੰਘ ਮੀਤ ਪ੍ਰਧਾਨ,  ਮਨਕਰਨ ਸਿੰਘ ਖਜ਼ਾਨਚੀ,  ਬਿਮਲ ਰਾਣਾ ਸਲਾਹਕਾਰ, ਡਾ. ਜੱਸੀ ਸਲਾਹਕਾਰ, ਰਾਹੁਲ ਸੈਣੀ,  ਲਖਵਿੰਦਰ ਸੰਗਰ, ਸੰਨੀ ਗੁੱਜਰ, ਹਰਪ੍ਰੀਤ ਸਿੰਘ ਹੈਪੀ, ਰੈਫਰੀ ਸੁਰਜੀਤ ਸਿੰਘ ਆਦਿ   ਹਾਜ਼ਰ ਸਨ।


Comments Off on ਬਾਬਾ ਗਾਜ਼ੀਦਾਸ ਕਲੱਬ ਨੇ ਜਿੱਤਿਆ ਕਬੱਡੀ ਟੂਰਨਾਮੈਂਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.