ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬਾਲੀਵੁੱਡ ਵਿੱਚ ਕਦੇ ਮਤਰੇਆ ਸਲੂਕ ਨਹੀਂ ਹੋਇਆ: ਦਿਲਜੀਤ

Posted On March - 19 - 2017

ਮੁੰਬਈ, 19 ਮਾਰਚ
01ਫਿਲਮ ‘ਉਡਤਾ ਪੰਜਾਬ’ ਨਾਲ ਬਾਲੀਵੁਡ ਵਿੱਚ ਪਛਾਣ ਬਣਾਉਣ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਦਾ ਕਹਿਣਾ ਹੈ ਕਿ ਬਾਲੀਵੁਡ ਵਿੱਚ ਉਨ੍ਹਾਂ ਨਾਲ ਕਦੇ ਮਤਰੇਆ ਸਲੂਕ ਨਹੀਂ ਹੋਇਆ ਤੇ ਪੂਰਾ ਪਿਆਰ ਅਤੇ ਸਤਿਕਾਰ ਮਿਲਿਆ ਹੈ। ਪਿਛਲੇ ਸਾਲ ਪਲੇਠੀ ਬਾਲੀਵੁਡ ਫਿਲਮ ‘ਉਡਤਾ ਪੰਜਾਬ’ ਤੋਂ ਬਾਅਦ ਦਿਲਜੀਤ ਹੁਣ ‘ਫਿਲੌਰੀ’ ਵਿੱਚ ਨਜ਼ਰ ਆਉਣਗੇ, ਜੋ 24 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਦਿਲਜੀਤ ਨੇ ਕਿਹਾ ਕਿ ਫਿਲਮ ਇੰਡਸਟਰੀ ਵਿੱਚ ਕਦੇ ਵੀ ਉਨ੍ਹਾਂ ਨਾਲ ਮਾੜਾ ਵਿਵਹਾਰ ਨਹੀਂ ਹੋਇਆ ਤੇ ਹਮੇਸ਼ਾ ਮਾਣ ਮਿਲਿਆ ਹੈ। ਇੱਕ ਫਿਲਮ ਵਿੱਚ ਬਹੁਤੇ ਨਾਇਕ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਫਿਲਮ ਦਾ ਵਿਸ਼ਾ ਦਮਦਾਰ ਹੋਣਾ ਚਾਹੀਦਾ ਹੈ। ਇਸ ਲਈ ਫਿਲਮ ਦੀ ਚੋਣ ਵੇਲੇ ਉਹ ਸਭ ਤੋਂ ਵੱਧ ਧਿਆਨ ਕਹਾਣੀ ’ਤੇ ਦਿੰਦੇ ਹਨ। ਫਿਲਮ ‘ਫਿਲੌਰੀ’ ਬਾਰੇ ਦਿਲਜੀਤ ਨੇ ਕਿਹਾ ਕਿ ਇਸ ਫਿਲਮ ਤੋਂ ਕਾਫ਼ੀ ਉਮੀਦਾਂ ਹਨ। ਇਸ ਫਿਲਮ ਵਿੱਚ ਦਿਲਜੀਤ ਨਾਲ ਉਘੀ ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ। ਦਿਲਜੀਤ ਨੇ ਕਿਹਾ ਕਿ ਪਿਛਲੀ ਬਾਲੀਵੁਡ ਫਿਲਮ ਵਿੱਚ ਉਨ੍ਹਾਂ ਨੇ ਕਰੀਨਾ ਕਪੂਰ ਨਾਲ ਕੰੰਮ ਕੀਤਾ ਅਤੇ ‘ਫਿਲੌਰੀ’ ਵਿੱਚ ਅਨੁਸ਼ਕਾ ਸ਼ਰਮਾ ਨਾਲ ਕੰਮ ਕੀਤਾ ਹੈ, ਇਹ ਦੋਵੇਂ ਹੀ ਆਪਣੇ ਕੰਮ ਪ੍ਰਤੀ ਸਮਰਪਿਤ ਹਨ।
ਦਿਲਜੀਤ ਦਾ ਕਹਿਣਾ ਸੀ ਕਿ ਉਹ ਬਾਲੀਵੁਡ ਫਿਲਮਾਂ ਦੇ ਨਾਲ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਵੀ ਜਾਰੀ ਰੱਖਣਗੇ। ਉਨ੍ਹਾਂ ਦੀ ਪੰਜਾਬੀ ਫਿਲਮ ਛੇਤੀ ਹੀ ਰਿਲੀਜ਼ ਹੋਵੇਗੀ, ਜਦੋਂਕਿ ਅਗਲੀ ਫਿਲਮ ’ਤੇ ਕੰਮ ਜੂਨ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਦੋਵੇਂ ਇੰਡਸਟਰੀਜ਼ ਵਿੱਚ ਕੋਈ ਵੱਡਾ ਫਰਕ ਨਹੀਂ ਹੈ, ਸਗੋਂ ਬਾਲੀਵੁਡ ਵਿੱਚ ਕੰਮ ਕਰਨਾ ਸੌਖਾ ਹੈ।     -ਪੀਟੀਆਈ


Comments Off on ਬਾਲੀਵੁੱਡ ਵਿੱਚ ਕਦੇ ਮਤਰੇਆ ਸਲੂਕ ਨਹੀਂ ਹੋਇਆ: ਦਿਲਜੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.