ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬਾਹਰਲੇ ਸੂਬਿਆਂ ਦੇ ਕਮਰਸ਼ੀਅਲ ਵਾਹਨਾਂ ’ਤੇ ਲੱਗੇਗਾ ਐਂਟਰੀ ਟੈਕਸ

Posted On March - 21 - 2017

*    ਪਾਣੀ ਦੀਆਂ ਦਰਾਂ ਅਤੇ ਪ੍ਰਾਪਰਟੀ ਟੈਕਸ ਵਧਾਉਣ ਸਬੰਧੀ ਮਤੇ ਕੀਤੇ ਮੁਲਤਵੀ

ਨਗਰ ਨਿਗਮ ਦੀ ਮੀਟਿੰਗ ਵਿੱਚ ਵਾਹਨਾਂ ’ਤੇ ਟੈਕਸ ਲਾਉਣ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ। -ਫੋਟੋ: ਐਸ.ਚੰਦਨ

ਨਗਰ ਨਿਗਮ ਦੀ ਮੀਟਿੰਗ ਵਿੱਚ ਵਾਹਨਾਂ ’ਤੇ ਟੈਕਸ ਲਾਉਣ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ। -ਫੋਟੋ: ਐਸ.ਚੰਦਨ

ਮੁਕੇਸ਼ ਕੁਮਾਰ
ਚੰਡੀਗੜ੍ਹ, 20 ਮਾਰਚ
ਚੰਡੀਗੜ੍ਹ ਵਿੱਚ ਬਾਹਰਲੇ  ਸੂਬਿਆਂ ਤੋਂ ਆਉਣ ਵਾਲੇ ਕਮਰਸ਼ੀਅਲ ਵਾਹਨਾਂ ’ਤੇ ਐਂਟਰੀ ਟੈਕਸ ਲੱਗੇਗਾ। ਨਗਰ ਨਿਗਮ ਦੀ ਮੀਟਿੰਗ ਵਿੱਚ ਇਸ ਸਬੰਧੀ ਪੇਸ਼ ਮਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਨਿਗਮ ਅਧੀਨ ਆਉਂਦੇ ਮਹਿਕਮਿਆਂ, ਫਾਇਰ ਅਤੇ ਐਮਰਜੈਂਸੀ ਆਦਿ ਵਿਭਾਗਾਂ ਤੋਂ ‘ਕੋਈ ਇਤਰਾਜ਼ ਨਹੀਂ’ ਦੇ ਪ੍ਰਮਾਣ ਪੱਤਰ ਲੈਣ ਅਤੇ ਜ਼ਮੀਨਦੋਜ਼ ਤਾਰਾਂ,  ਪਾਈਪ ਆਦਿ ਪਾਉਣ ਸਬੰਧੀ ਵੀ ਇਕਮੁਸ਼ਤ ਟੈਕਸ ਲਾਉਣ ਦੇ ਮਤੇ ਨੂੰ ਪਾਸ ਕੀਤਾ ਗਿਆ।
ਪਾਣੀ ਦੀਆਂ ਦਰਾਂ ਵਧਾਉਣ ਅਤੇ ਕਮਰਸ਼ੀਅਲ ਤੇ ਰਿਹਾਇਸ਼ੀ ਭਵਨਾਂ ਦੇ ਪ੍ਰਾਪਰਟੀ ਟੈਕਸ ਵਧਾਉਣ ਸਬੰਧੀ ਏਜੰਡੇ ਮੁਲਤਵੀ ਕਰ ਦਿੱਤੇ ਗਏ। ਪਾਣੀ ਲਈ ਇਹ ਦਲੀਲ ਦਿੱਤੀ ਗਈ ਕਿ ਜਦ ਤੱਕ ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਇਸ ਦੀਆਂ ਦਰਾਂ ਨਾ ਵਧਾਈਆਂ ਜਾਣ। ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰਾਂ ਨੇ ਸ਼ਹਿਰ ਵਿੱਚ ਕਿਸੀ ਵੀ ਤਰ੍ਹਾਂ ਦਾ ਨਵਾਂ ਟੈਕਸ ਲਾਉਣ ਦਾ ਵਿਰੋਧ ਕੀਤਾ। ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਕਮਰਸ਼ੀਅਲ ਵਾਹਨਾਂ ’ਤੇ ਟੈਕਸ ਲਗਾਉਣ ਲਈ  ਨਿਗਮ ਨੇ ਦਿੱਲੀ ਟੌਲ ਟੈਕਸ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ। ਇਨ੍ਹਾਂ ਵਾਹਨਾਂ ਵਿੱਚ ਟੈਕਸੀ, ਟੈਂਪੂ, ਟਾਟਾ 407 ਅਤੇ ਹੋਰ ਵਾਹਨਾਂ ਲਈ ਪ੍ਰਤੀ ਐਂਟਰੀ 100 ਰੁਪਏ, ਬੱਸ ਤੇ ਟਰੱਕ ਲਈ 200 ਰੁਪਏ,  ਛੇ ਪਹੀਆ ਵਾਹਨ ਲਈ 400 ਰੁਪਏ,  ਦਸ ਪਹੀਆ ਵਾਹਨ ਲਈ 800 ਰੁਪਏ ਅਤੇ 14 ਪਹੀਆ ਵਾਹਨ  ਲਈ 2000 ਰੁਪਏ ਟੈਕਸ ਰੱਖਿਆ ਗਿਆ ਹੈ।
ਸਾਬਕਾ ਮੇਅਰ  ਅਤੇ ਕੌਂਸਲਰ ਅਰੁਣ ਸੂਦ ਨੇ ਕਿਹਾ ਕਿ ਜਦੋਂ ਹਿਮਾਚਲ    ਪ੍ਰਦੇਸ਼ ਜਾਂ ਦਿੱਲੀ ਦੀਆਂ ਨਗਰ ਨਿਗਮਾਂ ਵੱਲੋਂ ਐਂਟਰੀ ਟੈਕਸ ਵਸੂਲਿਆ ਜਾਂਦਾ ਹੈ ਤਾਂ ਚੰਡੀਗੜ੍ਹ ਵਿੱਚ ਅਜਿਹਾ ਕਿਉਂ ਨਹੀਂ ਹੋ ਸਕਦਾ। ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਮੰਗ ਕੀਤੀ ਸੀ ਕਿ ਚੰਡੀਗੜ੍ਹ ਲਈ ਫ਼ਲ, ਸਬਜ਼ੀਆਂ,  ਦੁੱਧ ਅਤੇ ਹੋਰ ਜ਼ਰੂਰੀ ਸਾਮਾਨ ਲਿਆਉਣ ਵਾਲੇ ਵਾਹਨਾਂ ਨੂੰ ਐਂਟਰੀ ਟੈਕਸ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਕਾਲਕਾ ਸ਼ਾਹਰਾਹ ਤੋਂ ਮੌਲੀਜੱਗਰਾਂ ਸਥਿਤ  ਨਿਰੰਕਾਰੀ ਭਵਨ ਤੱਕ ਲਿਕ ਰੋੜ ਨੂੰ ਚੌੜਾ ਕਰਨ, ਸੜਕ ਵਿੰਗ ਲਈ 5 ਮਿੰਨੀ ਰੋਡ ਰੋਲਰ ਖ਼ਰੀਦਣ, ਸਫ਼ਾਈ ਕਾਮਿਆਂ ਦੀ ਰੈਗੂਲਰ ਭਰਤੀ ਲਈ ਸ਼ਰਤਾਂ ਤੈਅ ਕਰਨ, ਮਾਰਕੀਟ ਵਿਚਲੇ ਜਨਤਕ ਪਖਾਨਿਆਂ ਦੀ ਸਾਂਭ ਸੰਭਾਲ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੂੰ ਦੇਣ, ਫਾਇਰ ਵਿਭਾਗ ਦੇ ਪੁਰਾਣੇ ਵਾਹਨ ਬਦਲ ਕੇ ਉਨ੍ਹਾਂ ਦੀ ਥਾਂ ਨਵੇਂ ਵਾਹਨਾਂ ਦਾ ਪ੍ਰਬੰਧ ਕਰਨ, ਆਦਿ ਪ੍ਰਸਤਾਵ ਪਾਸ ਕੀਤੇ ਗਏ।

ਸਫ਼ਾਈ ਸਬੰਧੀ ਭਾਜਪਾ ਆਗੂਆਂ ਵਿਚਾਲੇ ਬਹਿਸ
ਨਗਰ ਨਿਗਮ ਦੀ ਮੀਟਿੰਗ ਦੌਰਾਨ ਮੇਅਰ ਆਸ਼ਾ ਜੈਸਵਾਲ ਅਤੇ ਭਾਜਪਾ ਕੌਂਸਲਰ ਦਿਵੇਸ਼ ਮੌਦਗਿਲ ਦਰਮਿਆਨ ਸ਼ਹਿਰ ਵਿੱਚ ਸਫਾਈ ਦੇ ਮਾਮਲੇ ਉੱਤੇ ਤਿੱਖੀ ਬਹਿਸ ਹੋਈ। ਉਨ੍ਹਾਂ ਨੂੰ ਸਾਥੀ ਕੌਂਸਲਰਾਂ ਨੇ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਹਾਊਸ ਦੀ ਕਾਰਵਾਈ ਅੱਗੇ ਵਧੀ।


Comments Off on ਬਾਹਰਲੇ ਸੂਬਿਆਂ ਦੇ ਕਮਰਸ਼ੀਅਲ ਵਾਹਨਾਂ ’ਤੇ ਲੱਗੇਗਾ ਐਂਟਰੀ ਟੈਕਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.