ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਬੀਸੀਸੀਆਈ ਸੰਵਿਧਾਨ: ਮੁੰਬਈ ਨੇ ਵੋਟਿੰਗ ਦਾ ਸਥਾਈ ਦਰਜਾ ਗੁਆਇਆ

Posted On March - 19 - 2017

ਨਵੀਂ ਦਿੱਲੀ, 19 ਮਾਰਚ
BCCI-Logoਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵੱਲੋਂ ਭਾਰਤੀ ਕ੍ਰਿਕਟ ਬੋਰਡ ਦੇ ਜਿਸ ਨਵੇਂ ਸੰਵਿਧਾਨ ਨੂੰ ਆਖਰੀ ਰੂਪ ਦਿੱਤਾ ਗਿਆ ਹੈ, ਉਸ ਅਨੁਸਾਰ ਭਾਰਤੀ ਕ੍ਰਿਕਟ ਦੀ ਸੱਤਾ ਦਾ ਕੇਂਦਰ ਰਹੇ ਮੁੰਬਈ ਨੇ ਵੋਟਿੰਗ ਦਾ ਆਪਣਾ ਸਥਾਈ ਦਰਜਾ ਗੁਆ ਦਿੱਤਾ ਹੈ। ਉੱਤਰ-ਪੂਰਬ ਦੇ ਸਾਰੇ ਸੂਬਿਆਂ ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਨੂੰ ਪੱਕੀ ਮੈਂਬਰੀ ਅਤੇ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ ਦੀ ਲੋਢਾ ਪੈਨਲ ਕਮੇਟੀ ਨੇ ਸਿਫਾਰਸ਼ ਕੀਤੀ ਸੀ। ਉੱਤਰਾਖੰਡ ਤੇ ਤੇਲੰਗਾਨਾ ਨੂੰ ਵੀ ਪੱਕੇ ਮੈਂਬਰ ਦਾ ਦਰਜਾ ਮਿਲ ਗਿਆ ਹੈ। ਬਿਹਾਰ ਨੂੰ ਵੀ ਵੋਟ ਦੇਣ ਦਾ ਅਧਿਕਾਰ ਮਿਲ ਗਿਆ ਹੈ, ਪਰ ਇਹ ਉਦੋਂ ਹੀ ਕੰਮ ਕਰਨਾ ਸ਼ੁਰੂ ਕਰੇਗਾ ਜਦੋਂ ਇਸ ਦੇ ਸਾਰੇ ਲਟਕਦੇ ਮਾਮਲੇ ਖ਼ਤਮ ਹੋ ਜਾਣਗੇ। ਸੀਓਏ ਨੇ ਐਸੋਸੀਏਸ਼ਨਾਂ ਦਾ ਨਵਾਂ ਮੈਮੋਰੰਡਮ (ਐਮਓਏ) ਅਤੇ ਬੀਸੀਸੀਆਈ ਦੇ ਨਿਯਮ ਤੇ ਦਿਸ਼ਾ ਨਿਰਦੇਸ਼ ਅਪਲੋਡ ਕਰ ਦਿੱਤੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਇੱਕ ਸੂਬੇ ਤੋਂ ਸਿਰਫ਼ ਇੱਕ ਦੀ ਪੱਕਾ ਮੈਂਬਰ ਹੋ ਸਕਦਾ ਹੈ। ਇਸ ਅਨੁਸਾਰ 41 ਦਾ ਰਣਜੀ ਚੈਂਪੀਅਨ ਹੁਣ ਬੜੌਦਾ ਅਤੇ ਸੌਰਾਸ਼ਟਰ ਦੇ ਨਾਲ ਬੀਸੀਸੀਆਈ ਦਾ ਐਸੋਸੀਏਟ ਮੈਂਬਰ ਬਣ ਗਿਆ ਹੈ। ਸੂਬੇ ਗੁਜਰਾਤ ਦੀਆਂ  ਇਹ ਦੋਵੇਂ ਟੀਮਾਂ ਹੁਣ ਐਸੋਸੀਏਟ ਮੈਂਬਰ ਹਨ ਅਤੇ ਇਹ ਹਰ ਸਾਲ ਵਾਰੀ-ਵਾਰੀ ਵੋਟ ਪਾਉਣਗੀਆਂ। ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਹਾਲਾਂਕਿ ਆਮ ਸਾਲਾਨਾ ਮੀਟਿੰਗ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਉਹ ਆਪਣੀ ਵੋਟ ਨਹੀਂ ਪਾ ਸਕਣਗੇ। ਐਮਓਏ ਇਹ ਵੀ ਸਪੱਸ਼ਟ ਕਰਦਾ ਹੈ ਕਿ ਕੋਈ ਵੀ ਐਸੋਸੀਏਸ਼ਨ ਪ੍ਰਤੀਨਿਧੀ ਦੇ ਰੂਪ ’ਚ ਵੋਟਿੰਗ ਵਾਲੀ ਪ੍ਰਣਾਲੀ ਨਹੀਂ ਅਪਣਾ ਸਕਦਾ ਅਤੇ ਇਹ ਸਪੱਸ਼ਟ ਤੌਰ ’ਤੇ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵੱਲ ਇਸ਼ਾਰਾ ਕਰਦਾ ਹੈ ਜੋ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨਾਲ ਸਭ ਤੋਂ ਭ੍ਰਿਸ਼ਟ ਐਸੋਸੀਏਸ਼ਨ ਵਜੋਂ ਮਸ਼ਹੂਰ ਹੈ। ਸੀਓਏ ਨੇ ਸੁਪਰੀਮ ਕੋਰਟ ਵੱਲੋਂ ਪਾਸ ਕੀਤੀਆਂ ਗਈਆਂ ਸਿਫਾਰਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਹੈ। ਇਸ ਅਨੁਸਾਰ ਬੀਸੀਸੀਆਈ ਦੀ ਆਮ ਸਾਲਾਨਾ ਮੀਟਿੰਗ ਹਰ ਸਾਲ 30 ਸਤੰਬਰ ਨੂੰ ਕੀਤੀ ਜਾਵੇਗੀ ਅਤੇ ਸਿਖਰਲੀ ਕੌਂਸਲ ਦੀ ਹਰ ਤਿੰਨ ਸਾਲ ਮਗਰੋਂ ਚੋਣ ਹੋਵੇਗੀ। ਸਿਖਰਲੀ ਕੌਂਸਲ ਮੁੱਖ ਤੌਰ ’ਤੇ ਬੀਸੀਸੀਆਈ ’ਚ ਸੰਚਾਲਨ ਦੇ ਮਾਮਲਿਆਂ ਲਈ ਜ਼ਿੰਮੇਵਾਰ ਹੋਵੇਗੀ। ਇਸ ’ਚ ਨੌਂ ਮੈਂਬਰ ਹੋਣਗੇ ਜਿਸ ’ਚ ਪੰਜ ਚੁਣੇ ਹੋਏ ਮੈਂਬਰ (ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ ਅਤੇ ਖਜ਼ਾਨਚੀ) ਹੋਣਗੇ ਤੇ ਚਾਰ ਹੋਰਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਮੁੱਖ ਕਾਰਜਕਾਰੀ (ਸੀਈਓ) ਬੀਸੀਸੀਆਈ ਦੇ ਰੋਜ਼ਾਨਾ ਦੇ ਮਾਮਲੇ ਦੇਖੇਵਾ ਜਿਸ ’ਚ ਛੇ ਕੁੱਲ ਵਕਤੀ ਮੈਨੇਜਰ ਉਨ੍ਹਾਂ ਦੀ ਮਦਦ ਕਰਨਗੇ। ਕੌਮੀ ਚੋਣ ਕਮੇਟੀ ਦਾ ਨਿਯਮ ਉਹੀ ਰਹੇਗਾ ਜਿਸ ’ਚ ਚੇਅਰਮੈਨ ਆਪਣਾ ਫ਼ੈਸਲਾਕੁਨ ਵੋਟ ਪਾਵੇਗਾ ਜਦਕਿ ਕਪਤਾਨ ਮੀਟਿੰਗਾਂ ’ਚ ਸ਼ਿਰਕਤ ਕਰੇਗਾ, ਪਰ ਉਸ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ।    -ਪੀਟੀਆਈ


Comments Off on ਬੀਸੀਸੀਆਈ ਸੰਵਿਧਾਨ: ਮੁੰਬਈ ਨੇ ਵੋਟਿੰਗ ਦਾ ਸਥਾਈ ਦਰਜਾ ਗੁਆਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.