ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੈਂਕ ਅਦਾਇਗੀ ਖ਼ਰਚੇ ਵਾਪਸ ਲੈਣ ਦਾ ਹੋਕਾ

Posted On March - 20 - 2017

anurag thakur NEWਨਵੀਂ ਦਿੱਲੀ, 20 ਮਾਰਚ
ਲੋਕ ਸਭਾ ਵਿੱਚ ਭਾਜਪਾ ਦੇ ਮੈਂਬਰ ਅਨੁਰਾਗ ਠਾਕੁਰ ਨੇ ਅੱਜ ਮੰਗ ਕੀਤੀ ਕਿ ਕਰੈਡਿਟ ਕਾਰਡ ਅਦਾਇਗੀਆਂ ਉਤੇ ਵਿੱਤੀ ਸੰਸਥਾਵਾਂ ਵੱਲੋਂ ਲਾਇਆ ਤਿੰਨ ਫੀਸਦੀ ਟੈਕਸ ਅਤੇ ਕੁੱਝ ਬੈਂਕਾਂ ਵੱਲੋਂ ਪ੍ਰਸਤਾਵਿਤ ਦਰਾਂ ਨੂੰ ਵਾਪਸ ਲਿਆ ਜਾਵੇ। ਇਹੀ ਮੰਗ ਰਾਜ ਸਭਾ ਵਿੱਚ ਵਿਰੋਧੀ ਧਿਰ ਨੇ ਕੀਤੀ।
ਖਰਚਾ ਬਿੱਲਾਂ ਅਤੇ ਗਰਾਂਟਾਂ (ਜਨਰਲ) ਲਈ ਪੂਰਕ ਮੰਗਾਂ ਉਤੇ ਬਹਿਸ ਦੌਰਾਨ ਸ੍ਰੀ ਠਾਕੁਰ ਨੇ ਕਿਹਾ ਕਿ ਪੈਸੇ ਕਢਾਉਣ ਲਈ ਗਾਹਕਾਂ ਤੋਂ ਖ਼ਰਚੇ ਵਸੂਲਣ ਦਾ ਫੈਸਲਾ ਚੰਗਾ ਸੰਕੇਤ ਨਹੀਂ ਹੈ। ਇਸ ਦੇ ਨਾਲ ਹੀ ਕਰੈਡਿਟ ਕਾਰਡ ਅਦਾਇਗੀਆਂ ਉਤੇ ਤਿੰਨ ਫੀਸਦੀ ਟੈਕਸ ਨਹੀਂ ਲੱਗਣਾ ਚਾਹੀਦਾ। ਇਹ ਚੰਗਾ ਵਿਚਾਰ ਨਹੀਂ ਹੈ। ਉਨ੍ਹਾਂ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਾਈਆਂ ਅਤੇ ਕਿਹਾ ਕਿ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਨੇ ਆਧਾਰ ਆਧਾਰਤ ਈ-ਅਦਾਇਗੀ ਐਪਲੀਕੇਸ਼ਨ ‘ਭੀਮ’ ਡਾਊਨਲੋਡ ਕੀਤੀ ਹੈ।
ਸੰਸਦ ਦੇ ਉਪਰਲੇ ਸਦਨ ਵਿੱਚ ਸੀਪੀਐਮ ਨੇ ਭਾਰਤੀ ਸਟੇਟ ਬੈਂਕ ਵੱਲੋਂ ਖਾਤੇ ਵਿੱਚ ਪੰਜ ਹਜ਼ਾਰ ਰੁਪਏ ਘੱਟੋ ਘੱਟ ਬਕਾਇਆ ਨਾ ਰੱਖਣ ਉਤੇ ਜੁਰਮਾਨਾ ਲਾਉਣ ਦੇ ਫੈਸਲੇ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਇਸ ਮੰਗ ਦੀ ਸਮੁੱਚੀ ਵਿਰੋਧੀ ਧਿਰ ਨੇ ਤਾਈਦ ਕੀਤੀ। ਐਚਡੀਐਫਸੀ, ਆਈਸੀਆਈਸੀਆਈ ਅਤੇ ਐਕਸਿਸ ਵਰਗੇ ਭਾਰਤ ਦੇ ਮੋਹਰੀ ਪ੍ਰਾਈਵੇਟ ਬੈਂਕਾਂ ਨੇ ਹਰ ਮਹੀਨੇ ਚਾਰ ਮੁਫ਼ਤ ਲੈਣ-ਦੇਣ ਮਗਰੋਂ ਨਕਦੀ ਜਮ੍ਹਾਂ ਕਰਵਾਉਣ ਤੇ ਕਢਵਾਉਣ ਉਤੇ ਘੱਟੋ ਘੱਟ 150 ਰੁਪਏ ਖ਼ਰਚਾ ਲਾਇਆ ਹੈ। ਐਸਬੀਆਈ ਨੇ ਆਪਣੇ ਖਪਤਕਾਰਾਂ ਲਈ ਪੰਜ ਵਾਰ ਤੋਂ ਵੱਧ ਏਟੀਐਮ ਅਦਾਇਗੀਆਂ ਉਤੇ 10 ਰੁਪਏ ਤੇ ਸਰਵਿਸ ਟੈਕਸ ਵੱਖਰਾ ਲੈਣ ਦਾ ਐਲਾਨ ਕੀਤਾ ਸੀ।
ਸੀਪੀਐਮ ਮੈਂਬਰ ਕੇ.ਕੇ. ਰਾਗੇਸ਼ ਨੇ ਰਾਜ ਸਭਾ ਵਿੱਚ ਕਿਹਾ ਕਿ ਐਸਬੀਆਈ ਨੇ ਬੱਚਤ ਖ਼ਾਤਿਆਂ ਵਿੱਚ ਔਸਤਨ ਮਹੀਨਾਵਾਰ ਬਕਾਇਆ 500 ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਕਰ ਦਿੱਤਾ ਹੈ ਅਤੇ ਇੰਨੀ ਰਕਮ ਨਾ ਹੋਣ ਉਤੇ ਜੁਰਮਾਨਾ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ 31 ਕਰੋੜ ਜਮ੍ਹਾਂਕਰਤਾ ਪ੍ਰਭਾਵਿਤ ਹੋਣਗੇ।

-ਪੀਟੀਆਈ


Comments Off on ਬੈਂਕ ਅਦਾਇਗੀ ਖ਼ਰਚੇ ਵਾਪਸ ਲੈਣ ਦਾ ਹੋਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.