ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੋਧੀ ਸਮਾਗਮ ਲਈ ਦਲਾਈ ਲਾਮਾ ਨੂੰ ਸੱਦੇ ਤੋਂ ਚੀਨ ਵੱਲੋਂ ਭਾਰਤ ਨੂੰ ਚਿਤਾਵਨੀ

Posted On March - 20 - 2017

ਪੇਇਚਿੰਗ, 20 ਮਾਰਚ
ਭਾਰਤ ਵੱਲੋਂ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਬਿਹਾਰ ਵਿੱਚ ਹੋਏ ਕੌਮਾਂਤਰੀ ਬੋਧੀ ਸਮਾਗਮ ਲਈ ਸੱਦਾ ਦਿੱਤੇ ਜਾਣ ਬਾਅਦ ਚੀਨ ਨੇ ਅੱਜ ਨਵੀਂ ਦਿੱਲੀ ਨੂੰ ਦੁਵੱਲੇ ਰਿਸ਼ਤਿਆਂ ਵਿੱਚ ‘ਵਿਘਨ’ ਤੋਂ ਬਚਣ ਲਈ ਉਸ ਦੀ ‘ਅਹਿਮ ਚਿੰਤਾ’ ਖ਼ਿਲਾਫ਼ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ।
ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂਆ ਚੁਨਯਿੰਗ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘ਚੀਨ ਦੀਆਂ ਦਲੀਲਾਂ ਤੇ ਜ਼ੋਰਦਾਰ ਵਿਰੋਧ ਨੂੰ ਬਿਲਕੁਲ ਅੱਖੋਂ ਪਰੋਖੇ ਕਰਦਿਆਂ ਭਾਰਤ ਬੁੱਧ ਧਰਮ ਬਾਰੇ ਕੌਮਾਂਤਰੀ ਸੰਮੇਲਨ ਲਈ 14ਵੇਂ ਦਲਾਈ ਲਾਮਾ ਨੂੰ ਸੱਦਾ ਦੇਣ ਲਈ ਅੜਿਆ ਰਿਹਾ ਹੈ। ਚੀਨ ਇਸ ਤੋਂ ਬਹੁਤ ਨਿਰਾਸ਼ ਹੈ ਤੇ ਇਸ ਦਾ ਸਖ਼ਤ ਵਿਰੋਧ ਕਰਦਾ ਹੈ।’ਉਨ੍ਹਾਂ ਕਿਹਾ, ‘ਅਸੀਂ ਭਾਰਤ ਨੂੰ ਦਲਾਈ ਧੜੇ ਦੇ ਚੀਨ-ਵਿਰੋਧੀ ਵੰਡ ਪਾਊ ਵਿਹਾਰ ਉਤੇ ਗੌ਼ਰ ਕਰਨ ਅਤੇ ਉਸ ਨੂੰ ਤਿੱਬਤ ਬਾਰੇ ਪ੍ਰਤੀਬੱਧਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੇ ਹਾਂ। ਭਾਰਤ ਨੂੰ ਚੀਨ ਦੀ ਪ੍ਰਮੁੱਖ ਚਿੰਤਾ ਵੱਲ ਧਿਆਨ ਦੇਣ ਤੋਂ ਇਲਾਵਾ ਭਾਰਤ-ਚੀਨ ਸਬੰਧਾਂ ਵਿੱਚ ਹੋਰ ਤਣਾਅ ਲਿਆਉਣ ਤੇ ਕਮਜ਼ੋਰ ਕਰਨ ਤੋਂ ਬਚਣਾ ਚਾਹੀਦਾ ਹੈ।’ ਦੱਸਣਯੋਗ ਹੈ ਕਿ ਬਿਹਾਰ ਦੇ ਜ਼ਿਲ੍ਹਾ ਨਾਲੰਦਾ ਵਿੱਚ ਰਾਜਗੀਰ ਵਿਖੇ 17 ਮਾਰਚ ਨੂੰ ਕੌਮਾਂਤਰੀ ਬੋਧੀ ਸਮਾਗਮ ਦਾ 81 ਸਾਲਾ ਦਲਾਈ ਲਾਮਾ ਨੇ ਉਦਘਾਟਨ ਕੀਤਾ ਸੀ। ‘21ਵੀਂ ਸਦੀ ਵਿੱਚ ਬੁੱਧ ਧਰਮ’ ਬਾਰੇ ਸੈਮੀਨਾਰ ਵਿੱਚ ਬੋਧੀ ਭਿਕਸ਼ੂਆਂ ਅਤੇ ਕਈ ਮੁਲਕਾਂ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਚੀਨ ਨੇ ਭਾਰਤ ਦਾ ਦਲਾਈ ਲਾਮਾ ਨੂੰ ਅਰੁਣਾਚਲ ਪ੍ਰਦੇਸ਼ ਜਾਣ ਦੀ ਆਗਿਆ ਦੇਣ ਲਈ ਵਿਰੋਧ ਕੀਤਾ ਸੀ।    -ਪੀਟੀਆਈ


Comments Off on ਬੋਧੀ ਸਮਾਗਮ ਲਈ ਦਲਾਈ ਲਾਮਾ ਨੂੰ ਸੱਦੇ ਤੋਂ ਚੀਨ ਵੱਲੋਂ ਭਾਰਤ ਨੂੰ ਚਿਤਾਵਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.