ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

Posted On March - 18 - 2017

ਕਰਨੈਲ ਸਿੰਘ ਰਾਮਗੜ੍ਹ

10703cd _babyਬੱਚਿਓ, ਜਨਮ ਸਮੇਂ ਹਰੇਕ ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ। ਇਹ ਰੰਗ ਅਸਥਾਈ ਹੁੰਦਾ ਹੈ। ਬੱਚੇ ਦੀ ਉਮਰ ਵਧਣ ਨਾਲ ਅੱਖਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਲਗਭਗ 6 ਤੋਂ 9 ਮਹੀਨੇ ਬਾਅਦ ਜ਼ਿਆਦਾਤਰ ਬੱਚਿਆਂ ਵਿੱਚ ਅੱਖਾਂ ਆਪਣਾ ਪੱਕਾ ਰੰਗ ਲੈ ਲੈਂਦੀਆਂ ਹਨ, ਪਰ ਅੱਖਾਂ ਦੇ ਰੰਗ ਦੀ ਤਬਦੀਲੀ 3 ਸਾਲ ਤਕ ਹੁੰਦੀ ਰਹਿੰਦੀ ਹੈ।
ਅੱਖਾਂ ਦੇ ਰੰਗਦਾਰ ਭਾਗ ਨੂੰ ਆਇਰਸ ਕਹਿੰਦੇ ਹਨ। ਇਸ ਵਿੱਚ ਇੱਕ ਸੁਰਾਖ਼ ਹੁੰਦਾ ਹੈ ਜਿਸ ਨੂੰ ਪੁਤਲੀ ਕਹਿੰਦੇ ਹਨ। ਆਇਰਸ ਪੁਤਲੀ ਦੇ ਫੈਲਣ ਅਤੇ ਸੁੰਗੜਨ ਵਿੱਚ ਸਹਾਇਤਾ ਕਰਦਾ ਹੈ। ਮੈਲਾਨਿਨ ਇੱਕ ਪ੍ਰੋਟੀਨ ਹੈ ਜਿਸ ਦਾ ਰੰਗ ਕਾਲਾ ਹੁੰਦਾ ਹੈ। ਇਹ ਮੈਲਾਨਿਨ ਹੀ ਅੱਖਾਂ, ਚਮੜੀ ਅਤੇ ਵਾਲਾਂ ਨੂੰ ਰੰਗ ਦਿੰਦਾ ਹੈ। ਜਦੋਂ ਨਵੇਂ ਜਨਮੇ ਬੱਚੇ ਦੀਆਂ ਅੱਖਾਂ ਦੇ ਲੈਨਜ਼ ’ਤੇ ਪ੍ਰਕਾਸ਼ ਪੈਂਦਾ ਹੈ ਤਾਂ ਅੱਖਾਂ ਵਿੱਚ ਮੈਲਾਨਿਨ ਬਣਨਾ ਸ਼ੁਰੂ ਹੋ ਜਾਂਦਾ ਹੈ। ਜੀਨ ਹੀ ਮੈਲਾਨਿਨ ਬਣਨ ਦੀ ਕਿਰਿਆ ਨੂੰ ਕਾਬੂ ਵਿੱਚ ਰੱਖਦਾ ਹੈ। ਜੇ ਆਇਰਸ ਵਿੱਚ ਕਾਫ਼ੀ ਮਾਤਰਾ ਵਿੱਚ ਮੈਲਾਨਿਨ ਬਣਦਾ ਹੈ ਤਾਂ ਅੱਖਾਂ ਦਾ ਰੰਗ ਕਾਲਾ ਹੋ ਜਾਂਦਾ ਹੈ। ਜੇ ਘੱਟ ਮਾਤਰਾ ਵਿੱਚ ਮੈਲਾਨਿਨ ਬਣਦਾ ਹੈ ਤਾਂ ਅੱਖਾਂ ਦਾ ਰੰਗ ਹਲਕਾ ਗੁਲਾਬੀ ਜਾਂ ਹਲਕਾ ਪੀਲਾ ਹੁੰਦਾ ਹੈ। ਜੇ ਬੱਚੇ ਦੀਆਂ ਅੱਖਾਂ ਵਿੱਚ ਮੈਲਾਨਿਨ ਨਹੀਂ ਬਣਦਾ ਤਾਂ ਅੱਖਾਂ ਦਾ ਰੰਗ ਨੀਲਾ ਹੀ ਰਹਿੰਦਾ ਹੈ।

ਸੰਪਰਕ: 79864-99563


Comments Off on ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.