ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੱਚੇ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਮੌਤ

Posted On March - 20 - 2017

ਕਮਰੇ ’ਚ ਖੇਡਦੇ ਸਮੇਂ ਖਿੜਕੀ ਖੁੱਲ੍ਹੀ; ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭੀ

ਕਾਰਤਿਕ ਦੀ ਫਾਈਲ ਫੋਟੋ।

ਕਾਰਤਿਕ ਦੀ ਫਾਈਲ ਫੋਟੋ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਾਰਚ
ਦੁੱਗਰੀ ਦੀ ਸੀਆਰਪੀਐਫ਼ ਕਲੋਨੀ ‘ਚ ਅੱਜ ਸਵੇਰੇ ਕਾਰਤਿਕ ਨਾਂ ਦਾ ਪੌਣੇ ਦੋ ਸਾਲ ਦਾ ਬੱਚਾ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਦੁੱਗਰੀ ਦੀ ਓਪਰੋਕਤ ਕਲੋਨੀ ‘ਚ ਆਟੋ ਚਾਲਕ ਹਰਦੇਵ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਨ੍ਹਾਂ ਦਾ ਫਲੈਟ ਤੀਜੀ ਮੰਜ਼ਿਲ ’ਤੇ ਹੈ। ਉਸ ਦੇ ਦੋ ਲੜਕੇ ਹਨ। ਅੱਜ ਸਵੇਰੇ ਉਸ ਦੀ ਪਤਨੀ ਰੇਣੂ ਘਰ ਦਾ ਕੰਮ ਕਰ ਰਹੀ ਸੀ ਤੇ ਉਹ ਹੇਠਾਂ ਕੁੱਤਿਆਂ ਨੂੰ ਖਾਣਾ ਖੁਆਉਣ ਲਈ ਗਿਆ ਹੋਇਆ ਸੀ। ਉਸ ਦੇ ਦੋਵੇਂ ਬੱਚੇ ਨਾਨੂ ਤੇ ਕਾਰਤਿਕ ਘਰ ਵਿੱਚ ਹੀ ਖੇਡ ਰਹੇ ਸਨ। ਖੇਡਦੇ ਸਮੇਂ ਕਾਰਤਿਕ ਖਿੜਕੀ ‘ਤੇ ਹੱਥ ਮਾਰ ਰਿਹਾ ਸੀ ਕਿ ਇਸੇ ਦੌਰਾਨ ਖਿੜਕੀ ਖੁੱਲ੍ਹ ਗਈ ਤੇ ਉਹ ਹੇਠਾਂ ਡਿੱਗ ਗਿਆ। ਨਾਨੂ ਦਾ ਰੌਲਾ ਸੁਣ ਦੇ ਉਸ ਦੀ ਮਾਂ ਕਮਰੇ ਵੱਲ ਭੱਜੀ। ਉਸ ਨੇ ਦੇਖਿਆ ਕਿ ਕਾਰਤਿਕ ਨਹੀਂ ਹੈ। ਉਸ ਨੇ ਖਿੜਕੀ ਤੋਂ ਹੇਠਾਂ ਦੇਖਿਆ ਤਾਂ ਕਾਰਤਿਕ ਡਿੱਗਿਆ ਹੋਇਆ ਸੀ। ਰੇਣੂ ਰੌਲਾ ਪਾਉਂਦੀ ਹੇਠਾਂ ਨੂੰ ਭੱਜੀ, ਇਸੇ ਦੌਰਾਨ ਉਥੇ ਹੋਰ ਲੋਕ ਵੀ ਇਕੱਠੇ ਹੋ ਗਏ। ਉਹ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿ੍ਤਕ ਐਲਾਨ ਦਿੱਤਾ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲੀਸ ਮੌਕੇ ‘ਤੇ ਪੁੱਜੀ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਾਮ ਸਮੇਂ ਕਾਰਤਿਕ ਦੀ ਲਾਸ਼ ਨੂੰ ਦਫ਼ਨ ਕਰ ਦਿੱਤਾ ਗਿਆ।


Comments Off on ਬੱਚੇ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.