ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬੱਚੇ ਦੇ ਗੋਡੇ ਵਿੱਚ ਚੱਪਣੀ ਕਿਉਂ ਨਹੀਂ ਹੁੰਦੀ?

Posted On March - 4 - 2017

12502cd _childrenਰਨੈਲ ਸਿੰਘ ਰਾਮਗੜ੍ਹ

ਬੱਚਿਓ, ਤੁਹਾਨੂੰ ਇਹ ਜਾਣਕੇ ਬਹੁਤ ਹੈਰਾਨੀ ਹੋਏਗੀ ਕਿ ਬੱਚੇ ਦੇ ਗੋਡੇ ਵਿੱਚ ਲਗਭਗ 6 ਸਾਲ ਤਕ ਚੱਪਣੀ ਨਹੀਂ ਹੁੰਦੀ। ਉਸ ਸਮੇਂ ਹੱਡੀ ਦੀ ਥਾਂ ਕਾਰਟੀਲੇਜ ਹੁੰਦੇ ਹਨ। ਇਹ ਕਾਰਟੀਲੇਜ ਗੋਡੇ ਦੇ ਜੋੜਾਂ ਨੂੰ ਢਕ ਕੇ ਰੱਖਦੇ ਹਨ। ਬੱਚੇ ਦਾ ਪਿੰਜਰ ਜਨਮ ਸਮੇਂ ਜ਼ਿਆਦਾ ਕਾਰਟੀਲੇਜ ਦਾ ਬਣਿਆ ਹੁੰਦਾ ਹੈ।
ਕੁੜੀਆਂ ਵਿੱਚ 2 ਤੋਂ 3 ਸਾਲ ਬਾਅਦ ਇਹ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕਿ ਮੁੰਡਿਆਂ ਵਿੱਚ 4 ਤੋਂ 5 ਸਾਲਾਂ ਵਿੱਚ ਹੱਡੀ ਬਣਨੀ ਸ਼ੁਰੂ ਹੁੰਦੀ ਹੈ। ਹੱਡੀ ਦੇ ਸਿਰੇ ’ਤੇ ਦੋ ਪ੍ਰਕਾਰ ਦੇ ਸੈੱਲ ਬਣਦੇ ਹਨ। ਇਹ ਸੈੱਲ ਔਸਟੀਓਬਲਾਸਟ ਅਤੇ ਔਸਟੀਓਕਲਾਸਟ ਸੈੱਲ ਹਨ। ਔਸਟੀਓਕਲਾਸਟ ਸੈੱਲ ਆਕਾਰ ਵਿੱਚ ਕਾਫ਼ੀ ਵੱਡੇ ਹੁੰਦੇ ਹਨ। ਇਨ੍ਹਾਂ ਦਾ ਕੰਮ ਕਾਰਟੀਲੇਜ ਦੇ ਸੈੱਲਾਂ ਨੂੰ ਨਸ਼ਟ ਕਰਨਾ ਹੈ। ਜਦੋਂ ਕਿ ਔਸਟੀਓਬਲਾਸਟ ਸੈੱਲਾਂ ਦਾ ਕੰਮ ਨਵੇਂ ਹੱਡੀ ਸੈੱਲ ਪੈਦਾ ਕਰਨਾ ਹੈ।
ਔਸਟੀਓਕਲਾਸਟ ਸੈੱਲ ਕਾਰਟੀਲੇਜ ਨੂੰ ਨਸ਼ਟ ਕਰਦੇ ਹਨ। ਇਹ ਕਾਰਟੀਲੇਜ ਦੇ ਸੈੱਲਾਂ ਨੂੰ ਸੋਖ ਲੈਂਦੇ ਹਨ। ਉਸ ਸਮੇਂ ਔਸਟੀਓਬਲਾਸਟ ਸੈੱਲ ਨਵੇਂ ਸੈੱਲ ਪੈਦਾ ਕਰਦਾ ਹੈ। ਹੱਡੀ ਸੈੱਲ ਨਸ਼ਟ ਹੋਏ ਕਾਰਟੀਲੇਜ ਸੈੱਲਾਂ ਦੀ ਥਾਂ ਲੈ ਲੈਂਦੇ ਹਨ। ਇਸ ਤਰ੍ਹਾਂ ਕਾਰਟੀਲੇਜ ਹੌਲੀ ਹੌਲੀ ਹੱਡੀ ਵਿੱਚ ਤਬਦੀਲ ਹੁੰਦਾ ਜਾਂਦਾ ਹੈ। ਕਾਰਟੀਲੇਜ ਦੀ ਥਾਂ ਹੱਡੀ ਲੈ ਲੈਂਦੀ ਹੈ। ਇਸ ਹੱਡੀ ਨੂੰ ਚੱਪਣੀ ਕਹਿੰਦੇ ਹਨ। ਚੱਪਣੀ ਮੋਟੀ ਅਤੇ ਤਿਕੋਣ ਦੇ ਆਕਾਰ ਦੀ ਹੁੰਦੀ ਹੈ।

ਸੰਪਰਕ: 79864-99563


Comments Off on ਬੱਚੇ ਦੇ ਗੋਡੇ ਵਿੱਚ ਚੱਪਣੀ ਕਿਉਂ ਨਹੀਂ ਹੁੰਦੀ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.