ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭਦੌੜ ਨਗਰ ਕੌਂਸਲ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਕੱਟਿਆ

Posted On March - 20 - 2017

ਰਜਿੰਦਰ ਵਰਮਾ
ਭਦੌੜ, 20 ਮਾਰਚ
ਪਾਵਰ ਕਾਰਪੋਰੇਸ਼ਨ ਉਪ ਦਫ਼ਤਰ ਭਦੌੜ ਵੱਲੋਂ ਸਥਾਨਕ ਨਗਰ ਕੌਂਸਲ ਨੂੰ ਬਿਜਲੀ ਦੇ ਬਿਲਾਂ ਸਬੰਧੀ ਕੱਢੇ ਗਏ ਨੋਟਿਸਾਂ ਦਾ ਜਵਾਬ ਨਾ ਦੇਣ ਤੋਂ ਬਾਅਦ ਪਾਵਰਕੌਮ ਦੇ ਕਰਮਚਾਰੀਆਂ ਨੇ ਨਗਰ ਕੌਂਸਲ ਦਫ਼ਤਰ ਦਾ ਬੀਤੀ ਦੇਰ ਸ਼ਾਮ ਕੁਨੈਕਸ਼ਨ ਕੱਟ ਦਿੱਤਾ ਜਿਸ ਕਾਰਨ ਅੱਜ ਨਗਰ ਕੌਂਸਲ ਦਫ਼ਤਰ ਵਿਚ ਕੋਈ ਕੰਮ ਨਾ ਹੋ ਸਕਿਆ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਬਿਜਲੀ ਬਿਲਾਂ ਨੂੰ ਲੈ ਕੇ ਇੱਕ ਦੂਜੇ ਉੱਪਰ ਪੱਲਾ ਝਾੜ ਰਹੇ ਹਨ। ਦੱਸਣਯੋਗ ਹੈ ਕਿ ਭਦੌੜ ’ਚ ਕਾਰਜ ਸਾਧਕ ਅਫ਼ਸਰ ਦੇ ਨਾਮ ‘ਤੇ  ਲੱਗੇ ਵੱਖ-ਵੱਖ ਟਿਊਬਵੈੱਲਾਂ ਵੱਲ ਪਾਵਰਕੌਮ ਦੇ 10 ਲੱਖ 49183, ਮਿਉਂਸਿਪਲ ਕਮੇਟੀ ਦੇ ਨਾਮ ’ਤੇ ਲੱਗੇ ਮੀਟਰ ਦਾ ਬਕਾਇਆ 5 ਲੱਖ 87255 ਰੁਪਏ ਖੜ੍ਹੇ ਹਨ ਜਿਸ ਕਰਕੇ ਫ਼ਰਵਰੀ ‘ਚ ਪਾਵਰਕੌਮ ਵੱਲੋਂ ਬਿਲਾਂ ਦੀ ਅਦਾਇਗੀ ਕਰਨ ਲਈ ਸਾਰੇ ਮਹਿਕਮਿਆਂ ਨੂੰ ਨੋਟਿਸ ਕੱਢੇ ਗਏ ਸਨ। ਨਗਰ ਕੌਂਸਲ ਦਫ਼ਤਰ ‘ਚ ਬੈਠੇ ਕਾਰਜ ਸਾਧਕ ਅਫ਼ਸਰ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਵਾਟਰ ਸਪਲਾਈ ਦਾ ਕੰਮ ਅਤੇ ਲੋਕਾਂ ਤੋਂ ਵਾਟਰ ਸਪਲਾਈ ਦੇ ਬਿਲ ਸੀਵਰੇਜ ਬੋਰਡ ਲੈਂਦਾ ਹੈ। ਇਸ ਕਰਕੇ ਸਾਡਾ ਇਸ ਨਾਲ ਕੋਈ ਵਾਸਤਾ ਨਹੀਂ। ਇਸ ਸਬੰਧੀ ਪਾਵਰਕੌਮ ਦੇ ਐਸ.ਡੀ.ਓ. ਨੂੰ ਦੱਸ ਦਿੱਤਾ ਹੈ। ਜਦ ਇਸ ਬਾਰੇ ਐਸ.ਡੀ.ਓ. ਵਿਜੇ ਕੁਮਾਰ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਲ ਨਾ ਭਰਨ ਕਰਕੇ ਅਸੀਂ ਨਗਰ ਕੌਂਸਲ ਦਫ਼ਤਰ ਦਾ ਕੁਨੈਕਸ਼ਨ ਕੱਟਿਆ ਹੈ। ਜਦ ਟਿਊੂਬਵੈਲਾਂ ਦਾ ਕੁਨੈਕਸ਼ਨ ਕੱਟਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਸ ਕੋਲ ਵਾਟਰ ਸਪਲਾਈ ਦਾ ਕੁਨੈਕਸ਼ਨ ਕੱਟਣ ਦੀ ਅਥਾਰਟੀ ਨਹੀਂ ਹੈ। ਇਸ ਬਾਰੇ ਜਦ ਸੀਵਰੇਜ ਬੋਰਡ ਦੇ ਐਸਡੀਓ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿਲ ਤਾਂ ਨਗਰ ਕੌਂਸਲ ਹੀ ਅਦਾ ਕਰੇਗਾ। ਜੇਕਰ ਅਸੀਂ ਡਿਫ਼ਾਲਟਰ ਹੁੰਦੇ ਤਾਂ ਸਾਡਾ ਕੁਨੈਕਸ਼ਨ ਕੱਟਿਆ ਜਾਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਭਦੌੜ ਵੱਲੋਂ 3052 ਕੁਨੈਕਸ਼ਨਾਂ ‘ਚੋਂ 2100 ਕੁਨੈਕਸ਼ਨ ਤਾਂ ਮੁਆਫ਼ੀ ’ਚ ਪਾਏ ਹੋਏ ਹਨ।


Comments Off on ਭਦੌੜ ਨਗਰ ਕੌਂਸਲ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਕੱਟਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.