ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭਾਰਤੀ-ਅਮਰੀਕੀਆਂ ਵੱਲੋਂ ਵ੍ਹਾਈਟ ਹਾਊਸ ਅੱਗੇ ਪ੍ਰਦਰਸ਼ਨ

Posted On March - 20 - 2017

ਵਾਸ਼ਿੰਗਟਨ, 20 ਮਾਰਚ

ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਦੇ ਸਾਹਮਣੇ ਨਸਲੀ ਨਫ਼ਰਤ ਖ਼ਿਲਾਫ਼ ਸ਼ਾਂਤੀ ਚੇਤਨਾ ਰੈਲੀ ਕਰਦੇ ਹੋਏ ਭਾਰਤੀ ਅਮਰੀਕੀ। -ਫੋਟੋ: ਪੀਟੀਆਈ

ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਦੇ ਸਾਹਮਣੇ ਨਸਲੀ ਨਫ਼ਰਤ ਖ਼ਿਲਾਫ਼ ਸ਼ਾਂਤੀ ਚੇਤਨਾ ਰੈਲੀ ਕਰਦੇ ਹੋਏ ਭਾਰਤੀ ਅਮਰੀਕੀ। -ਫੋਟੋ: ਪੀਟੀਆਈ

ਭਾਰਤੀ-ਅਮਰੀਕੀਆਂ ਨੇ ਇੱਥੇ ਵ੍ਹਾਈਟ ਹਾਊਸ ਅੱਗੇ ਨਸਲੀ ਅਪਰਾਧਾਂ ਵਿਰੁੱਧ ਜਾਗਰੂਕਤਾ ਰੈਲੀ ਕਰ ਕੇ ਇਸ ਮਾਮਲੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖ਼ਲ ਦੀ ਮੰਗ ਕੀਤੀ।
ਭਾਰਤੀ-ਅਮਰੀਕੀ, ਖ਼ਾਸ ਤੌਰ ’ਤੇ ਹਿੰਦੂ ਤੇ ਸਿੱਖ ਇਸਲਾਮ ਦੇ ਡਰ ਕਾਰਨ ਹੁੰਦੇ ਅਪਰਾਧਾਂ ਦੇ ਪੀੜਤ ਬਣ ਰਹੇ ਹਨ। ਵਰਜੀਨੀਆ ਆਧਾਰਤ ਕਾਰਪੋਰੇਟ ਮਾਮਲਿਆਂ ਦੇ ਵਕੀਲ ਵਿੰਧੀਆ ਅਡਾਪਾ (27) ਨੇ ਕੱਲ੍ਹ ਵ੍ਹਾਈਟ ਹਾਊਸ ਅੱਗੇ ਕਿਹਾ ਕਿ ਹਿੰਦੂ ਹਾਲ ਹੀ ਵਿੱਚ ਇਸਲਾਮ ਦੇ ਡਰ ਕਾਰਨ ਹੁੰਦੇ ਅਪਰਾਧਾਂ ਦੇ ਸ਼ਿਕਾਰ ਬਣੇ ਹਨ। ਵੱਖ ਵੱਖ ਗਰੁੱਪਾਂ ਨਾਲ ਸਬੰਧਤ ਦਰਜਨਾਂ ਭਾਰਤੀ-ਅਮਰੀਕੀਆਂ ਨੇ ਭਾਈਚਾਰੇ ਵਿਰੁੱਧ ਨਸਲੀ ਅਪਰਾਧਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ।
ਅਡਾਪਾ ਦੇ ਮਿੱਤਰ ਤੇ ਭਾਰਤੀ-ਅਮਰੀਕੀ ਨੌਜਵਾਨ ਡਾਕਟਰ ਐਸ ਸ਼ੇਸ਼ਾਦਰੀ ਨੇ ਕਿਹਾ ਕਿ ਕੈਨਸਾਸ ਵਿੱਚ ਆਈਟੀ ਮਾਹਿਰ ਦਾ ਕਤਲ ਤੇ ਗੋਲੀਬਾਰੀ ਇਸ ਦੀ ਤਾਜ਼ਾ ਉਦਾਹਰਨ ਹੈ, ਜਿਸ ਨੂੰ ਗਲਤੀ ਨਾਲ ਅਰਬ ਤੇ ਮੁਸਲਮਾਨ ਸਮਝ ਕੇ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਮੌਜੂਦਾ ਸਿਆਸੀ ਮਾਹੌਲ ਹੌਲੀ ਹੌਲੀ ਹਿੰਦੂ-ਅਮਰੀਕੀਆਂ ਸਣੇ ਸਾਰੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਹੈ। ਰਾਸ਼ਟਰਪਤੀ ਨੂੰ ਇਸ ਘਟਨਾ ਦੀ ਨਿਖੇਧੀ ਕਰਨ ਦੀ ਅਪੀਲ ਕਰਦਿਆਂ ਅਡਾਪਾ ਨੇ ਕਿਹਾ, ‘‘ਅਸੀਂ ਅੱਜ ਇੱਥੇ ਨਸਲੀ ਅਪਰਾਧਾਂ ਖ਼ਾਸ ਤੌਰ ਉਤੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਹੋਣ ਵਾਲੇ ਨਸਲੀ ਅਪਰਾਧਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਕੱਠੇ ਹੋਏ ਹਾਂ। ਇਹ ਟਰੰਪ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਨਹੀਂ ਹੈ।’’     -ਪੀਟੀਆਈ


Comments Off on ਭਾਰਤੀ-ਅਮਰੀਕੀਆਂ ਵੱਲੋਂ ਵ੍ਹਾਈਟ ਹਾਊਸ ਅੱਗੇ ਪ੍ਰਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.