ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭਾਰਤ ਕੇਸਰੀ ਦੰਗਲ ਵਿੱਚ ਹੋਣਗੇ 160 ਕੁਸ਼ਤੀ ਮੁਕਾਬਲੇ: ਅਨਿਲ ਵਿੱਜ

Posted On March - 20 - 2017
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਖੇਡ ਮੰਤਰੀ ਅਨਿਲ ਵਿੱਜ।-ਫੋਟੋ: ਢਿੱਲੋਂ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਖੇਡ ਮੰਤਰੀ ਅਨਿਲ ਵਿੱਜ।-ਫੋਟੋ: ਢਿੱਲੋਂ

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 19 ਮਾਰਚ
ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ’ਤੇ 21 ਤੋਂ 23 ਮਾਰਚ ਤੱਕ ਕਰਵਾਏ ਜਾ ਰਹੇ ਭਾਰਤ ਕੇਸਰੀ ਦੰਗਲ-2017 ਵਿਚ 160 ਕੁਸ਼ਤੀ ਮੁਕਾਬਲੇ ਹੋਣਗੇ ਜਿਸ ਲਈ ਪੂਲ ਏ ਅਤੇ ਪੂਲ ਬੀ ਬਣਾਏ ਗਏ ਹਨ। ਦੇਸ਼ ਦੀਆਂ ਸਰਵੋਤਮ 8 ਟੀਮਾਂ ਦੇ ਮਹਿਲਾ ਅਤੇ ਪੁਰਸ਼ ਵਰਗ ਦੇ ਪਹਿਲੇ 10 ਪਹਿਲਵਾਨਾਂ ਨੂੰ ਕੁੱਲ ਇਕ ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਪੂਲ ਏ ਵਿਚ ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਹਨ ਜਦੋਂਕਿ ਪੂਲ ਬੀ ਵਿਚ ਰੇਲਵੇ, ਦਿੱਲੀ, ਪੰਜਾਬ ਅਤੇ ਰਾਜਸਥਾਨ ਹਨ। ਇਸ ਤੋਂ ਪਹਿਲਾਂ ਅੰਬਾਲਾ ਵਿਚ ਅਜਿਹਾ ਆਯੋਜਨ 1968 ਵਿਚ ਹੋਇਆ ਸੀ ਜਿਸ ਵਿਚ ਦਾਰਾ ਸਿੰਘ ਵਰਗੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ।
ਹਰਿਆਣਾ ਦੇ ਖੇਡਾਂ ਅਤੇ ਯੁਵਾ ਮਾਮਲੇ ਮੰਤਰੀ ਅਨਿਲ ਵਿੱਜ ਨੇ ਛਾਉਣੀ ਦੇ ਫੀਨਕਸ ਕਲੱਬ ਵਿਚ ਮੀਡੀਆ ਨੂੰ ਦੱਸਿਆ ਕਿ ਇਥੋਂ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿਚ ਹੋਣ ਵਾਲੇ ਇਸ ਕੁਸ਼ਤੀ ਦੰਗਲ ਦਾ ਉਦਘਾਟਨ 21 ਮਾਰਚ ਨੂੰ ਸ਼ਾਮ 6 ਵਜੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਕਰਨਗੇ ਅਤੇ 23 ਮਾਰਚ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੇਤੂ ਪਹਿਲਵਾਨਾਂ ਨੂੰ ਇਨਾਮ ਦੇਣਗੇ। ਆਖਰੀ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਬਾਰੇ ਉਨ੍ਹਾਂ ਨੂੰ ਲੇਜ਼ਰ ਸ਼ੋਅ ਨਾਲ ਸ਼ਰਧਾਂਜਲੀ ਦਿੱਤੀ ਜਾਵੇਗੀ।
ਸ਼੍ਰੀ ਵਿੱਜ ਨੇ ਦੱਸਿਆ ਕਿ ਜਿਹੜੇ ਖਿਡਾਰੀ ਮੈਚ ਜਿੱਤਣਗੇ ਪਹਿਲੀ ਵੇਰ ਉਨ੍ਹਾਂ ਦੇ ਕੋਚਾਂ ਨੂੰ ਵੀ ਪਹਿਲੇ ਸਥਾਨ ਲਈ ਇਕ-ਇਕ ਲੱਖ ਅਤੇ ਦੂਜੇ ਲਈ 50-50 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ।
ਸ਼੍ਰੀ ਵਿੱਜ ਨੇ ਦੱਸਿਆ ਕਿ ਮੁਕਾਬਲਾ ਓਲੰਪਿਕ ਮਾਪ-ਦੰਡਾਂ ਅਨੁਸਾਰ ਹੋਵੇਗਾ। ਮੁਕਾਬਲੇ ਤੋਂ ਪਹਿਲਾਂ ਕੌਮੀ ਪੱਧਰ ਦੀ ਏਜੰਸੀ ਨਾਡਾ ਹਰੇਕ ਪਹਿਲਵਾਨ ਦਾ ਡੌਪ ਟੈਸਟ ਲਵੇਗੀ। ਉਨ੍ਹਾਂ ਦੱਸਿਆ ਕਿ ਦੰਗਲ ਲਈ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੂੰ 10 ਭਾਰ ਵਰਗਾਂ ਵਿਚ ਵੰਡਿਆ ਗਿਆ ਹੈ। ਮਹਿਲਾ ਪਹਿਲਵਾਨ 48, 53, 58, 63 ਅਤੇ 69 ਤੋਂ 75 ਕਿਲੋ ਭਾਰ ਵਰਗ ਅਤੇ ਪੁਰਸ਼ ਪਹਿਲਵਾਨ 57,65,74,86 ਅਤੇ 97 ਤੋਂ ਉੱਪਰ ਭਾਰ ਵਰਗ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਹਰੇਕ ਵਰਗ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਪਹਿਲਵਾਨਾਂ ਵਿਚ ਕੁੱਲ 1 ਕਰੋੜ ਰੁਪਏ ਦੇ ਇਨਾਮ ਯਾਨੀ ਹਰੇਕ ਪਹਿਲਵਾਨ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਦੂਜੇ ਸਥਾਨ ਤੇ ਆਉਣ ਵਾਲੇ 10 ਪਹਿਲਵਾਨਾਂ ਨੂੰ 5-5 ਲੱਖ ਅਤੇ ਤੀਜੇ ਸਥਾਨ ਵਾਲਿਆਂ ਨੂੰ ਢਾਈ-ਢਾਈ ਲੱਖ ਰੁਪਏ ਦਿੱਤੇ ਜਾਣਗੇ। ਸ਼੍ਰੀ ਵਿੱਜ ਨੇ ਦੱਸਿਆ ਕਿ ਚੌਥੇ ਸਥਾਨ ’ਤੇ ਆਉਣ ਵਾਲੇ ਪਹਿਲਵਾਨਾਂ ਨੂੰ ਇਸ ਵੇਰ ਢਾਈ-ਢਾਈ ਲੱਖ ਦੇ ਹੌਸਲਾ ਵਧਾਊ ਇਨਾਮ ਦਿੱਤੇ ਜਾਣਗੇ।
ਖੇਡ ਮੰਤਰੀ ਨੇ ਦੱਸਿਆ ਕਿ ਇਸ ਦੰਗਲ ਵਿਚ ਕੁੱਲ 80 ਪਹਿਲਵਾਨ, 16 ਕੋਚ ਅਤੇ ਡਬਲਯੂਐਫਆਈ ਦੇ 25 ਅਧਿਕਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਦੇ ਠਹਿਰਨ ਲਈ ਹੋਟਲ ਬੁਕ ਕਰ ਲਏ ਗਏ ਹਨ। ਪੰਡਾਲ ਏਸੀ ਬਣਾਇਆ ਗਿਆ ਹੈ ਜਿਸ ਲਈ ਆਰਜ਼ੀ ਸਟੇਡੀਅਮ ਅਤੇ ਕੌਮਾਂਤਰੀ ਪੱਧਰ ਦੇ ਰਿੰਗ ਦਾ ਨਿਰਮਾਣ ਕੀਤਾ ਗਿਆ ਹੈ।ਪੰਡਾਲ ਵਿਚ ਇਕ ਸਮੇ 7 ਹਜਾਰ ਦਰਸ਼ਕ ਬੈਠ ਕੇ ਘੋਲਾਂ ਦਾ ਆਨੰਦ ਲੈ ਸਕਦੇ ਹਨ।ਦਰਸ਼ਕਾਂ ਲਈ ਦਾਖਲਾ ਮੁਫ਼ਤ ਰੱਖਿਆ ਗਿਆ ਹੈ।
ਖੇਡ ਮੰਤਰੀ ਨੇ ਦੱਸਿਆ ਕਿ ਦੰਗਲ ਦੌਰਾਨ 1876 ਖਿਡਾਰੀਆਂ ਨੂੰ 46 ਕਰੋੜ 58 ਲੱਖ ਰੁਪਏ ਦੇ ਇਨਾਮ ਵੀ ਵੰਡੇ ਜਾਣਗੇ। ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਪੀਵੀ ਸਿੰਧੂ ਨੂੰ 50 ਲੱਖ ਰੁਪਏ, ਜਿਮਨਾਸਟਿਕ ਲਈ ਦੀਪਾ ਕਰਮਾਕਰ ਅਤੇ ਅਥਲੈਟਿਕ ਲਈ ਲਲਿਤਾ ਬੱਬਰ ਨੂੰ ਵੀ 15-15 ਲੱਖ ਰੁਪਏ ਭੇਟ ਕੀਤੇ ਜਾਣਗੇ।ਕੁਸ਼ਤੀ ਨਾਲ ਜੁੜੇ ਅਰਜੁਨਾ, ਭੀਮ ਅਤੇ ਦ੍ਰੋਣਾਚਾਰੀਆਂ ਆਦਿ ਖਿਤਾਬ ਹਾਸਲ ਕਰਨ ਵਾਲੇ 41 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਦੰਗਲ ਦੇ ਮਸਕਟ ‘ਲਾਡੋ’ ਵੀ ਰਿਲੀਜ਼ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਹਰ ਰੋਜ਼ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਕੌਮੀ ਪੱਧਰ ਦੇ ਕਲਾਕਾਰ ਰੋਜ਼ਾਨਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਪ੍ਰੈਸ਼ ਕਾਨਫਰੰਸ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਜਗਦੀਪ ਸਿੰਘ, ਐਸਡੀਐਮ ਸੁਭਾਸ਼ ਸਿਹਾਗ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।


Comments Off on ਭਾਰਤ ਕੇਸਰੀ ਦੰਗਲ ਵਿੱਚ ਹੋਣਗੇ 160 ਕੁਸ਼ਤੀ ਮੁਕਾਬਲੇ: ਅਨਿਲ ਵਿੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.