ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਡਰਾਅ

Posted On March - 20 - 2017

ਹੈਂਡਸਕੌਂਬ ਤੇ ਮਾਰਸ਼ ਨੇ ਆਸਟਰੇਲਿਆਈ ਹਾਰ ਟਾਲਣ ਵਿੱਚ ਨਿਭਾਈ ਅਹਿਮ ਭੂਮਿਕਾ

ਸ਼ਾਨ ਮਾਰਸ਼ ਦੇ ਆਊਟ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਏਐਫਪੀ

ਸ਼ਾਨ ਮਾਰਸ਼ ਦੇ ਆਊਟ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਏਐਫਪੀ

ਰਾਂਚੀ, 20 ਮਾਰਚ
ਆਸਟਰੇਲਿਆਈ ਬੱਲੇਬਾਜ਼ਾਂ ਦੇ ਜੁਝਾਰੂਪੁਣੇ ਅੱਗੇ ਭਾਰਤੀ ਗੇਂਦਬਾਜ਼ ਕੋਈ ਕਮਾਲ ਨਹੀਂ ਕਰ ਸਕੇ ਅਤੇ ਸਟੀਵ ਸਮਿੱਥ ਦੀ ਟੀਮ ਨੇ ਇੱਥੇ ਤੀਜਾ ਕ੍ਰਿਕਟ ਟੈਸਟ ਮੈਚ ਡਰਾਅ ਕਰਕੇ ਲੜੀ ’ਚ ਦਿਲਚਸਪੀ ਬਰਕਰਾਰ ਰੱਖੀ ਹੈ। ਭਾਰਤ ਦੀਆਂ ਨੌਂ ਵਿਕਟਾਂ ’ਤੇ 603 ਦੌੜਾਂ ਦੇ ਜਵਾਬ ਵਿੱਚ ਆਸਟਰੇਲੀਆ ਨੇ ਦੋ ਵਿਕਟਾਂ ’ਤੇ 23 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੂਜੀ ਪਾਰੀ ’ਚ ਉਸ ਨੇ ਛੇ ਵਿਕਟਾਂ ’ਤੇ 204 ਦੌੜਾਂ ਬਣਾ ਲਈਆਂ ਸਨ ਜਦੋਂ ਦੋਵੇਂ ਕਪਤਾਨ ਡਰਾਅ ਲਈ ਰਾਜ਼ੀ ਹੋ ਗਏ।
ਆਸਟਰੇਲੀਆ ਲਈ ਪੀਟਰ ਹੈਂਡਸਕੌਂਬ ਅਤੇ ਸ਼ਾਨ ਮਾਰਸ਼ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ। ਹੈਂਡਸਕੌਂਬ 72 ਦੌੜਾਂ ਬਣਾ ਕੇ ਨਾਬਾਦ ਰਿਹਾ ਜਦਕਿ ਮਾਰਸ਼ ਨੇ 53 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 124 ਦੌੜਾਂ ਜੋੜ ਕੇ ਹਾਰ ਦੇ ਖਤਰੇ ਤੋਂ ਬਚਾਇਆ। ਇਸ ਤੋਂ ਪਹਿਲਾਂ ਕਪਤਾਨ ਸਟੀਵ ਸਮਿੱਥ (21) ਅਤੇ ਮੈਟ ਰੇਨਸ਼ਾਅ (15) ਸਸਤੇ ’ਚ ਹੀ ਆਊਟ ਹੋ ਗਏ ਸਨ। ਭਾਰਤ ਲਈ ਇੱਕ ਵਾਰ ਫਿਰ ਰਵਿੰਦਰ ਜਡੇਜਾ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ 54 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਆਸਟਰੇਲੀਆ ਲਈ ਮੋਰਚਾ ਸੰਭਾਲਣ ਵਾਲੇ ਹੈਂਡਸਕੌਂਬ ਨੇ 200 ਗੇਂਦਾਂ ਖੇਡ ਕੇ ਆਪਣੀ ਵਿਕਟ ਬਚਾਈ ਰੱਖੀ। ਲੰਚ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਖ਼ਤਰਨਾਕ ਦਿਖਾਈ ਦੇ ਰਿਹਾ ਸੀ, ਪਰ ਆਸਟਰੇਲੀਆ ਨੇ ਆਖਰੀ ਦੋ ਸੈਸ਼ਨ ਠਰ੍ਹੰਮੇ ਨਾਲ ਖੇਡ ਕੇ ਹਾਲਾਤ ਸਾਂਭੇ। ਹੁਣ ਲੜੀ 1-1 ਨਾਲ ਬਰਾਬਰੀ ’ਤੇ ਹੈ ਅਤੇ ਚੌਥਾ ਟੈਸਟ 25 ਮਾਰਚ ਨੂੰ ਧਰਮਸ਼ਾਲਾ ’ਚ ਖੇਡਿਆ ਜਾਵੇਗਾ ਜੋ ਪਹਿਲੀ ਵਾਰੀ ਕਿਸੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਚੇਤੇਸ਼ਵਰ ਪੁਜਾਰਾ ਅਤੇ ਰਿਧੀਮਾਨ ਸਾਹਾ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਕੱਲ ਭਾਰਤ ਲੀਡ ਲੈਂਦਾ ਨਜ਼ਰ ਆ ਰਿਹਾ ਸੀ, ਪਰ ਹੈਂਡਸਕੌਂਬ ਅਤੇ ਮਾਰਸ਼ ਨੇ ਅੱਜ ਭਾਰਤੀ ਗੇਂਦਬਾਜ਼ੀ ਦੇ ਦਬਾਅ ਦਾ ਬਾਖ਼ੂਬੀ ਸਾਹਮਣਾ ਕਰਦਿਆਂ ਸ਼ਾਨਦਾਰ ਪਾਰੀਆਂ ਖੇਡੀਆਂ। ਅਸ਼ਵਿਨ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਿਆ ਤੇ ਉਸ ਨੂੰ ਦੋਵਾਂ ਪਾਰੀਆਂ ’ਚ 1-1 ਵਿਕਟ ਹੀ ਮਿਲੀ। ਜਡੇਜਾ ਨੇ ਪਹਿਲੀ ਪਾਰੀ ’ਚ ਪੰਜ ਤੇ ਦੂਜੀ ਪਾਰੀ ’ਚ ਚਾਰ ਵਿਕਟਾਂ ਹਾਸਲ ਕੀਤੀਆਂ।

-ਪੀਟੀਆਈ

ਧੋਨੀ ਨੇ ਵਧਾਇਆ ਭਾਰਤੀ ਟੀਮ ਦਾ ਹੌਸਲਾ
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਵਿਜੈ ਹਜ਼ਾਰੇ ਟਰਾਫੀ ਦੀ ਆਪਣੀ ਜ਼ਿੰਮੇਵਾਰੀ ਦੇ ਆਰਾਮ ਤੋਂ ਬਾਅਦ ਸੋਮਵਾਰ ਨੂੰ ਰਾਂਚੀ ਦੇ ਜੇਐਸਸੀਏ ਸਟੇਡੀਅਮ ’ਚ ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਦੇਖਣ ਪਹੁੰਚੇ। ਝਾਰਖੰਡ ਦੇ ਘਰੇਲੂ ਖਿਡਾਰੀ ਧੋਨੀ ਵਿਜੈ ਹਜ਼ਾਰੇ ਟੂਰਨਾਮੈਂਟ ’ਚ ਸੂਬੇ ਦੀ ਟੀਮ ਦੇ ਕਪਤਾਨ ਸਨ, ਪਰ ਝਾਰਖੰਡ ਇੱਕਰੋਜ਼ਾ ਟੂਰਨਾਮੈਂਟ ਦੇ ਫਾਈਨਲ ’ਚ ਥਾਂ ਨਹੀਂ ਬਣਾ ਸਕਿਆ। ਸਾਲ 2014 ’ਚ ਟੈਸਟ ਕ੍ਰਿਕਟ ’ਚੋਂ ਸੰਨਿਆਸ ਲੈ ਚੁੱਕਾ ਧੋਨੀ ਫਿਲਹਾਲ ਇੱਕਰੋਜ਼ਾ ਤੇ ਟੀ-20 ਵੰਨਗੀ ’ਚ ਹੀ ਖੇਡ ਰਿਹਾ ਹੈ। ਰਾਂਚੀ ’ਚ ਟੀਮ ਇੰਡੀਆ ਦਾ ਹੌਸਲਾ ਵਧਾਉਣ ਪਹੁੰਚੇ ਧੋਨੀ ਦੀ ਤਸਵੀਰ ਬੀਸੀਸੀਆਈ ਨੇ ਵੀ ਸਾਂਝੀ ਕੀਤੀ।

ਇਸ਼ਾਂਤ ਤੇ ਰੇਨਸ਼ਾਅ ਵਿਚਾਲੇ ਹੋਈ ਬਹਿਸ
ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੌਰਾਨ ਅੱਜ ਇੱਥੇ ਫਿਰ ਤਣਾਅ ਦੇਖਣ ਨੂੰ ਮਿਲਿਆ ਜਦੋਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ਼ਾਂਤ ਨੇ ਇਸ ਬਹਿਸ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੂਜੀ ਪਾਰੀ ’ਚ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਨੂੰ ਐਲਬੀਡਬਲਿਊ ਆਊਟ ਕੀਤਾ। ਇਸ਼ਾਂਤ ਜਦੋਂ ਓਵਰ ਦੀ ਪਹਿਲੀ ਗੇਂਦ ਸੁੱਟਣ ਵਾਲਾ ਸੀ ਤਾਂ ਸਾਈਟਸਕਰੀਨ ਨੇੜੇ ਕੁਝ ਗਤੀਵਿਧੀ ਦੇਖ ਕੇ ਰੇਨਸ਼ਾਅ ਕਰੀਜ਼ ਤੋਂ ਹਟ ਗਿਆ ਅਤੇ ਇਸ਼ਾਂਤ ਨੇ ਗੇਂਦ ਰੇਨਸ਼ਾਅ ਤੋਂ ਕੁਝ ਦੂਰੀ ’ਤੇ ਵਿਕਟ ਕੀਪਰ ਕੋਲ ਸੁੱਟ ਦਿੱਤੀ। ਇਸ ਮਗਰੋਂ ਰੇਨਸ਼ਾਅ ਤੇ ਇਸ਼ਾਂਤ ਵਿਚਾਲੇ ਕੁਝ ਬਹਿਸ ਹੋਈ ਅਤੇ ਅੰਪਾਇਰ ਨੇ ਤੁਰੰਤ ਕੋਹਲੀ ਨੂੰ ਬੁਲਾਇਆ।


Comments Off on ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਡਰਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.