ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭਾਰਤ ਵਿੱਚ ਬਿਨਾਂ ਚੀਰ-ਫਾੜ ਤੋਂ ਦਿਲ ਦੀ ਬਾਈਪਾਸ ਸਰਜਰੀ ਸ਼ੁਰੂ

Posted On March - 20 - 2017

ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ, 20 ਮਾਰਚ
12003CD _HEARTਡਾਕਟਰਾਂ ਨੇ ਮੈਡੀਕਲ ਦੇ ਖੇਤਰ ਵਿੱਚ ਇੱਕ ਹੋਰ ਮਾਅਰਕਾ ਮਾਰਦਿਆਂ ਦਿਲ ਦੇ ਅਪਰੇਸ਼ਨ ਵੇਲੇ ਚੀਰ-ਫਾੜ ਤੋਂ ਮੁਕਤੀ ਦੇ ਦਿੱਤੀ ਹੈ। ਭਾਰਤ ਵਿੱਚ ਹੁਣ ਪੱਸਲੀਆਂ ਕੱਟਣ ਤੋਂ ਬਿਨਾਂ ਓਪਨ ਹਾਰਟ ਬਾਈਪਾਸ ਸਰਜਰੀ ਸ਼ੁਰੂ ਹੋ ਗਈ ਹੈ। ਰਿਬ ਕੇਜ ਵਿਚਲੀਆਂ ਖ਼ਾਲੀ ਥਾਵਾਂ ਜਾਂ ਪੱਸਲੀਆਂ ਦੇ ਹੇਠਾਂ ਛੋਟਾ  ਕੱਟ ਲਾ ਕੇ ਦਿਲ ਦਾ ਅਪਰੇਸ਼ਨ ਕਰਨ ਦੀ ਨਵੀਂ ਤਕਨੀਕ ਸ਼ੁਰੂ ਕੀਤੀ ਗਈ ਹੈ।
ਇਟਲੀ ਦੀ ਹਾਰਟ ਸਰਜਨ ਡਾਕਟਰ ਲੂਸੀਆ ਟੋਰੋਕਾ ਨੇ ਅੱਜ  ਮੈਕਸ ਹਸਪਤਾਲ ਵਿੱਚ ਪੰਜ ਮਰੀਜ਼ਾਂ ਦੀ ਬਿਨਾਂ ਚੀਰ-ਫਾੜ ਹਾਰਟ ਸਰਜਰੀ ਕੀਤੀ ਤੇ ਮੀਡੀਆ ਨੂੰ ਇਹ ਪਰਦੇ ’ਤੇ ਦਿਖਾਈ। ਭਾਰਤ ਵਿੱਚ ਪਹਿਲੀ ਵਾਰ ਬਿਨਾਂ ਚੀਰ-ਫ਼ਾੜ ਤੋਂ ਦਿਲ ਦਾ ਅਪ੍ਰੇਸ਼ਨ ਹੋਇਆ ਹੈ, ਜਦੋਂਕਿ ਪੱਛਮੀ ਦੇਸ਼ਾਂ ਵਿੱਚ ਇਹ ਆਮ ਹੈ। ਦਿਲ ਵਿੱਚ ਛੇਕ ਤੇ ਦਿਲ ਦਾ ਵਾਲਵ ਵੀ ਇਸੇ ਤਕਨੀਕ ਨਾਲ ਬਿਨਾਂ ਚੀਰ-ਫਾੜ ਤੋਂ ਬਦਲਿਆ ਜਾਣ ਲੱਗਾ ਹੈ। ਨਵੀਂ ਤਕਨੀਕ ਅਨੁਸਾਰ ਦਿਲ ਦੀ ਬਾਈਪਾਸ ਸਰਜਰੀ ਕਰਨ ਲਈ ਪਸਲੀਆਂ ਦੇ ਵਿਚਾਲਿਓਂ ਜਾਂ ਪਸਲੀਆਂ ਖ਼ਤਮ ਹੋਣ ਵਾਲੀ ਥਾਂ ਤੋਂ ਤਿੰਨ ਤੋਂ ਚਾਰ ਇੰਚ ਦਾ ਕੱਟ ਲਾਇਆ ਜਾਂਦਾ ਹੈ, ਜਦੋਂਕਿ ਇਸ ਤੋਂ ਪਹਿਲਾਂ ਰਿਬ ਕੇਜ ਨੂੰ ਕੱਟ ਕੇ ਛਾਤੀ ਵਿੱਚ ਵੱਡੇ ਆਕਾਰ ਦਾ ਚੀਰਾ ਦੇਣ ਦੀ ਲੋੜ ਪੈਂਦੀ ਸੀ।  ਇਸ ਤਕਨੀਕ ਨਾਲ ਦਿਲ ਦੇ ਅਪਰੇਸ਼ਨ ਤੋਂ ਚਾਰ ਦਿਨ ਬਾਅਦ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਦੋ ਹਫ਼ਤੇ ਮਗਰੋਂ ਮਰੀਜ਼ ਆਪਣੇ ਰੁਟੀਨ ਦੇ ਕੰਮ ਕਰਨ ਦੇ ਕਾਬਿਲ ਹੋ ਜਾਂਦਾ ਹੈ। ਅਪਰੇਸ਼ਨ ਦੌਰਾਨ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਲੋੜ ਵੀ ਘੱਟ ਵੱਧ ਹੀ ਪੈਂਦੀ ਹੈ। ਇਹ ਤਕਨੀਕ ਫ਼ਿਲਹਾਲ ਓਪਨ ਬਾਈਪਾਸ ਸਰਜਰੀ ਨਾਲੋਂ 50 ਹਜ਼ਾਰ ਰੁਪਏ ਮਹਿੰਗੀ ਹੈ। ਪੁਰਾਣੀ ਤਕਨੀਕ ਰਾਹੀਂ ਮਰੀਜ਼ ਦੀ ਲੱਤ ਦੇ ਹੇਠਲੀ ਥਾਂ ਤੋਂ ਨਸਾਂ ਦੇ ਟੁਕੜੇ  ਲੈ ਕੇ ਉਸ ਨੂੰ ਦਿਲ ਦੇ ਲਾਗ ਦੀਆਂ ਨਸਾਂ ਵਿੱਚ ਵਰਤਿਆ ਜਾਂਦਾ ਸੀ  ਪਰ ਨਵੀਂ ਤਕਨੀਕ ਰਾਹੀਂ ਸਾਰੀ ਪ੍ਰਕਿਰਿਆ ਇੰਡੋਸਕੋਪੀ ਰਾਹੀਂ ਹੋਣ ਲੱਗੀ ਹੈ। ਮੈਕਸ ਹਸਪਤਾਲ ਦੇ ਡਾਕਟਰ ਵਰਿੰਦਰ ਸਰਵਾਲ ਵਿਦੇਸ਼ ਤੋਂ ਇਸ ਨਵੀਂ ਤਕਨੀਕ ਦੀ ਸਿਖਲਾਈ ਲੈ ਕੇ ਆਏ ਹਨ। ਇਸ ਦੀ ਸ਼ੁਰੂਆਤ ਡਾਕਟਰ ਲੂਸੀਆ ਟੋਰੋਕਾ ਦੀ ਅਗਵਾਈ ਹੇਠ ਕੀਤੀ ਗਈ ਹੈ ਪਰ ਇਸ ਪਿੱਛੋਂ ਉਹ ਆਪਣੇ ਤੌਰ ’ਤੇ ਅਜਿਹੀ ਸਰਜਰੀ ਕਰਨ ਲੱਗ ਪੈਣਗੇ। ਇਸ ਨਵੀਂ ਤਕਨੀਕ ਨਾਲ ਮਰੀਜ਼ ਅਪ੍ਰੇਸ਼ਨ ਦੌਰਾਨ ਵੀ ਆਮ ਵਾਂਗ ਸਾਹ ਲੈਂਦਾ ਹੈ। ਡਾਕਟਰ ਲੂਸੀਆ ਨੇ ਇਸ ਨੂੰ ਆਫ਼ ਪੰਪ ਅਪ੍ਰੇਸ਼ਨ ਦਾ ਨਾਂ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸ਼ੱਕਰ ਰੋਗ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹੈ। ਡਾਕਟਰ ਸਰਵਾਰ ਦਾ ਕਹਿਣਾ ਹੈ ਕਿ ਇਹ ਤਕਨੀਕ ਇਸ ਕਰਕੇ ਵੀ ਸੁਰੱਖਿਅਤ ਹੈ ਕਿਉਂਕਿ ਮਰੀਜ਼ ਨੂੰ ਜ਼ਿਆਦਾ ਦਵਾਈ ਲੈਣ ਦੀ ਜ਼ਰੂਰਤ ਨਹੀਂ ਪੈਂਦੀ।


Comments Off on ਭਾਰਤ ਵਿੱਚ ਬਿਨਾਂ ਚੀਰ-ਫਾੜ ਤੋਂ ਦਿਲ ਦੀ ਬਾਈਪਾਸ ਸਰਜਰੀ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.