ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਭੌਰਾ ਦੀਆਂ ਮਾਨਵ ਹਿਤੈਸ਼ੀ ਕਹਾਣੀਆਂ

Posted On March - 19 - 2017

 ਸੀ. ਮਾਰਕੰਡਾ

ਲੇਖਕ: ਐੱਸ. ਅਸ਼ੋਕ ਭੌਰਾ ਕੀਮਤ: 495 ਰੁਪਏ ਲੋਕ ਗੀਤ ਪ੍ਰਕਾਸ਼ਨ, ਚੰਡੀਗਡ਼੍ਹ।

ਲੇਖਕ: ਐੱਸ. ਅਸ਼ੋਕ ਭੌਰਾ
ਕੀਮਤ: 495 ਰੁਪਏ
ਲੋਕ ਗੀਤ ਪ੍ਰਕਾਸ਼ਨ, ਚੰਡੀਗਡ਼੍ਹ।

ਐੱਸ. ਅਸ਼ੋਕ ਭੌਰਾ, ਪੰਜਾਬੀ ਦਾ ਅਜਿਹਾ ਲੇਖਕ ਹੈ ਜੋ ਬਹੁਤੀ ਜਾਣ ਪਛਾਣ ਦਾ ਮੁਥਾਜ ਨਹੀਂ। ਹੁਣ ਤਕ ਉਹ ਦਰਜਨ ਦੇ ਕਰੀਬ ਮੌਲਿਕ ਕਿਤਾਬਾਂ ਪਾਠਕਾਂ ਨੂੰ ਭੇਟ ਕਰ ਚੁੱਕਿਆ ਹੈ। ਹਥਲੀ ਪੁਸਤਕ ਨੂੰ ਉਸ ਨੇ ‘ਜ਼ਿੰਦਗੀ ਦਾ ਸਾਂਝਾ ਰੰਗਮੰਚ- ਵਕਤ ਬੋਲਦਾ ਹੈ’ ਦਾ ਨਾਂ ਦਿੱਤਾ ਹੈ। ਇਸ ਕਿਤਾਬ ਵਿਚਲੀਆਂ ਕਿਰਤਾਂ ਦੀ ਵਿਧਾ ਨੂੰ ਨਿਬੰਧ-ਕਹਾਣੀਆਂ ਆਖਿਆ ਹੈ। ਪੰਜਾਬੀ ਦੀਆਂ ਆਮ ਕਿਤਾਬਾਂ ਨਾਲੋਂ ਇਹ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਜਿਸ ਵਿੱਚ ਨਿਬੰਧੀ ਸ਼ੈਲੀ ਰਾਹੀਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਅਸਲ ਵਿੱਚ ਨਿਬੰਧੀ ਕਹਾਣੀਆਂ ਰਾਹੀਂ ਆਪਣੀ ਗੱਲ ਕਲਾਤਮਿਕ ਪੁਖ਼ਤਗੀ ਨਾਲ  ਕਹਿਣ ਦਾ ਹੁਨਰ ਐੱਸ. ਅਸ਼ੋਕ ਭੌਰਾ ਨੂੰ ਬਾਖ਼ੂਬੀ ਆਉਂਦਾ ਹੈ। ਇਹ ਮਹਿਜ਼ ਕਹਾਣੀਆਂ ਨਹੀਂ ਸਗੋਂ ਕਹਾਣੀ ਰਸ ਨਾਲ ਭਰਪੂਰ ਰਚਨਾਵਾਂ ਹਨ ਜਿਨ੍ਹਾਂ ਰਾਹੀਂ ਲੇਖਕ ਨੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਧਰਾਤਲਾਂ ਦੀ ਨਿਸ਼ਾਨਦੇਹੀ ਖ਼ੂਬਸੂਰਤੀ  ਨਾਲ ਕੀਤੀ ਹੈ।
ਪੁਸਤਕ ਵਿੱਚ ਕੁੱਲ 43 ਨਿੱਕੀਆਂ ਵੱਡੀਆਂ ਰਚਨਾਵਾਂ ਸ਼ਾਮਿਲ  ਕੀਤੀਆਂ ਗਈਆਂ ਹਨ। ਇਸੇ ਲਈ ਇਹ ਕਿਤਾਬ ਜ਼ਿੰਦਗੀ ਦਾ ਸਾਂਝਾ ਰੰਗਮੰਚ ਹੋ ਨਿੱਬੜੀ ਹੈ। ਇਸ ਤੋਂ ਇਲਾਵਾ  ਢਾਡੀ ਤਰਲੋਕ ਸਿੰਘ ਭਮੱਦੀ, ਸ਼ਮਸ਼ੇਰ ਸੰਧੂ, ਅਤੇ ਦੇਵ ਥਰੀਕਿਆਂਵਾਲਾ ਦੇ ਲੇਖ ਭੌਰਾ ਦੀ ਸ਼ਖ਼ਸੀਅਤ ਤੇ ਰਚਨਾ ਬਾਰੇ ਭਰਪੂਰ ਜਾਣਕਾਰੀ ਦਿੰਦੇ ਹਨ। ‘ਬਿਨਾਂ ਬੋਰ ਵਾਲੀਆਂ ਝਾਂਜਰਾਂ’ ਰਾਹੀਂ ਲੇਖਕ ਨੇ ਆਪਣੇ ਅਤੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਨਿੱਠ ਕੇ ਲਿਖਿਆ ਹੈ। ‘ਭਲਾ ਹੁਣ ਜ਼ਮਾਨਾ ਨਹੀਂ ਰਿਹਾ’, ‘ਵਸਦੇ ਘਰਾਂ ਦੇ ਉਜੜ ਗਏ ਲੋਕ’, ‘ਵਗਦੇ ਦਰਿਆਵਾਂ ਦੇ ਸੁੱਕੇ ਵਹਿਣ’, ‘ਫ਼ਾਹੇ ਟੰਗੀ ਕਿਸਾਨੀ’ ਅਤੇ ‘ਉੱਜੜੇ ਗਰਾਵਾਂ ਦੇ ਵਸਦੇ ਲੋਕ’ ਨਿਬੰਧ ਥੁੜੇ-ਟੁੱਟੇ ਲੋਕਾਂ ਦੀਆਂ ਤ੍ਰਾਸਦਿਕ ਪ੍ਰਸਥਿਤੀਆਂ ਦਾ ਹੇਰਵਾ ਪ੍ਰਗਟ ਕਰਦੇ ਹਨ। ਇਸ ਦੇ ਨਾਲ ਹੀ ‘ਭੌਰਿਆ ਜੁੱਗ ਜੁੱਗ ਜੀਅ…’, ‘ਧਰਤੀ ਭੁੱਬਾਂ ਮਾਰਦੀ’ ਆਦਿ ਸਮਾਜਿਕ ਯਥਾਰਥ ਦੀਆਂ ਵਿਸੰਗਤੀਆਂ ਪੇਸ਼ ਕਰਨ ਵਾਲੀਆਂ ਰਚਨਾਵਾਂ ਹਨ। ਕੁਝ ਰਚਨਾਵਾਂ ਪਾਤਰਾਂ ਦੇ ਰੇਖਾ ਚਿੱਤਰ ਹਨ। ‘ਧੰਨੋ ਤੇਰਾ ਜਿਗਰਾ’, ‘ਜੋਗਾ ਜਦੋਂ ਆਪਣੇ ਜੋਗਾ ਵੀ ਨਹੀਂ ਰਿਹਾ’, ‘ਨਕਟਾਈ ਵਾਲਾ ਬਾਬੂ ਸ਼ਹਿਰ ਦਾ’, ‘ਲੁਧਿਆਣੇ ਦਾ  ਦੀਵਾਨ ਚੰਦ’ ਅਤੇ ‘ਕੁਲਦੀਪ ਮਾਣਕ’ ਆਦਿ ਪੜ੍ਹ ਕੇ ਜਾਪਦਾ ਹੈ ਕਿ ਲੇਖਕ ਨੂੰ ਪੰਜਾਬ ਦੀ ਮਿੱਟੀ ਨਾਲ ਅਥਾਹ ਪਿਆਰ ਹੈ। ‘ਇਸ ਵਾਰੀ ਜਦੋਂ ਪਿੰਡੋਂ ਹੋ ਕੇ ਆਇਆ’ ਅਤੇ ‘ਪੰਜ ਦਰਿਆਵਾਂ ਦੀ ਧਰਤੀ ਦੇ ਅੱਥਰੂ ਖੁਸ਼ਕ ਲੱਗੇ’ ਵਿੱਚ ਲੇਖਕ ਦੀ ਭਾਸ਼ਾ ਸੰਚਾਰੀ, ਅਲੰਕਰਿਤ ਅਤੇ ਸ਼ੈਲੀ  ਸੰਵਾਦੀ ਹੈ। ਕਿਤੇ ਕਿਤੇ ਵਿਅੰਗ ਵੀ ਕੀਤੇ ਗਏ ਹਨ। ਬਕੌਲ ਭੌਰਾ  ਚੰਗਾ ਸਾਹਿਤ ਵਧੀਆ ਅੰਦਾਜ਼ ਵਿੱਚ, ਸੁਥਰੀ ’ਤੇ ਸਾਧਾਰਨ ਸ਼ੈਲੀ ਵਿੱਚ  ਜਦੋਂ ਵੀ ਲੋਕਾਂ    ਤਕ ਜਾਏਗਾ, ਹੱਥ ਤਾਲੀਆਂ ਵਜਾਉਣਗੇ। ਐੱਸ. ਅਸ਼ੋਕ ਭੌਰਾ ਨੇ ਅਨੂਠੇ ਬਿਰਤਾਂਤ ਰਾਹੀਂ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਨਿਬੰਧੀ ਕਹਾਣੀਆਂ ਪਾਠਕਾਂ ਤਕ ਪਹੁੰਚਾਈਆਂ ਹਨ। ਨਿਰਸੰਦੇਹ, ਵਕਤ ਬੋਲਦਾ ਹੀ ਨਹੀਂ ਸਗੋਂ ਚੀਕ ਚਿਹਾੜਾ ਪਾ ਕੇ ਦੁਹਾਈਆਂ ਵੀ ਦੇ ਰਿਹਾ ਹੈ।
ਸੰਪਰਕ: 94172-72161


Comments Off on ਭੌਰਾ ਦੀਆਂ ਮਾਨਵ ਹਿਤੈਸ਼ੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.