ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭੰਮੇ ਕਲਾਂ ਵਿੱਚ ਸੱਭਿਆਚਾਰਕ ਸਮਾਗਮ

Posted On March - 20 - 2017
ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਾਇਕ ਜੋੜੀ ਗੀਤ ਗਾਉਂਦੀ ਹੋਈ। -ਫੋਟੋ: ਵਸ਼ਿਸ਼ਟ

ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਾਇਕ ਜੋੜੀ ਗੀਤ ਗਾਉਂਦੀ ਹੋਈ। -ਫੋਟੋ: ਵਸ਼ਿਸ਼ਟ

ਪੱਤਰ ਪੇ੍ਰਕ
ਝੁਨੀਰ, 20 ਮਾਰਚ
ਪਿੰਡ ਭੰਮੇ ਕਲਾਂ ਵਿੱਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਥਾਣਾ ਕੋਟਧਰਮੂ ਦੇ ਮੁਖੀ ਗੁਰਮੇਲ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਸਮਾਜਸੇਵੀ ਸੁਖਵਿੰਦਰ ਸਿੰਘ ਸੁੱਖਾ ਭਾਊ, ਐਨ ਆਰ ਆਈ ਗੁਰਲਾਲ ਸਿੰਘ ਭਾਊ, ਅਤੇ ਸਮਾਜਸੇਵੀ ਗੁਰਜੀਤ ਸਿੰਘ ਸਨ। ਇਸ ਪ੍ਰੋਗਰਾਮ ਨੂੰ ਜਲੰਧਰ ਦੂਰਦਰਸ਼ਨ ਦੀ ਟੀਮ ਜਗਪਾਲ ਟਹਿਣਾ ਵੱਲੋਂ ਰਿਕਾਰਡ ਕੀਤਾ ਗਿਆ। ਪ੍ਰੋਗਰਾਮ ਦੌਰਾਨ ਜਸਵੰਤ ਪੱਪੂ ਅਤੇ ਬੀਬਾ ਸਤਵਿੰੰਦਰ ਸ਼ੰਮੀ, ਅਰਸ਼ਦੀਪ ਚੋਟੀਆਂ ਬੀਬਾ ਰੇਨੂੰ ਗਿੱਲ, ਗੁਰਜੀਤ ਧਾਲੀਵਾਲ, ਬੀਬਾ ਗਗਨਦੀਪ ਕੌਰ, ਲਛਮਣ ਸਿੱਧੂ ਅਤੇ ਬੀਬਾ ਪ੍ਰੀਤ ਅਨਮੋਲ ਆਦਿ ਕਲਾਕਾਰਾਂ ਨੇ ਸਮਾਜਿਕ ਕੁਰੀਤੀਆਂ, ਨਸ਼ਿਆਂ ਅਤੇ ਭਰੂਣ ਹੱਤਿਆ ਖ਼ਿਲਾਫ਼ ਆਪਣੇ ਗੀਤ ਪੇਸ਼ ਕੀਤੇ। ਇਸ ਮੌਕੇ ਗੀਤਕਾਰ ਮੇਜਰ ਸਿੰਘ ਖੋਖਰਵਾਲਾ, ਸੁਖਪਾਲ ਸਿੰਘ ਸਹੋਤਾ, ਨਿਰਮਲ ਸਿੰਘ ਮੱਲੜੀ, ਜੀਤ ਸਿੰਘ ਚਚੋਹਰ, ਗੁਰਮੇਲ ਸਿੰਘ ਤੇ ਜੁੱਗੀ ਭੰਮੇਕਲਾਂ ਆਦਿ ਦੇ ਲਿਖੇ ਹੋਏ ਗੀਤਾਂ ਨੂੰ ਸੁਣਾਇਆ ਗਿਆ। ਇਸ ਮੌਕੇ ਅਕਾਲੀ ਆਗੂ ਸਰਪੰਚ ਮਹਿੰਦਰ ਸਿੰਘ, ਕਾਂਗਰਸੀ ਆਗੂ ਮੋਹਨਾ ਸਿੰਘ ਭੰਮੇ ਕਲਾਂ, ਸਾਬਕਾ ਐਮਐਲਏ ਕਾਲਿਆਂਵਾਲੀ ਨਿਰਮਲ ਸਿੰਘ ਮੱਲੜੀ ਤੇ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਬੁੱਗੀ ਵੱਲੋਂ ਉਭਰ ਰਹੇ ਕਲਾਕਾਰਾਂ, ਪੱਤਰਕਾਰਾਂ ਅਤੇ ਸਮਾਜਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਰਸੇਮ ਸਿੰਘ, ਮੋਹਨਾ ਸਿੰਘ, ਸਰਪੰਚ ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਮਿੱਠੂ ਸਿੰਘ, ਦੀਪ ਸਿੰਘ ਰਾਮਾਨੰਦੀ, ਸਰਪੰਚ ਲਾਲ ਸਿੰਘ, ਉੱਡਤ ਭਗਤ ਰਾਮ, ਬਿੰਦਰ ਸਿੰਘ ਝੁਨੀਰ, ਪੱਪੂ ਸਿੰਘ ਝੁਨੀਰ, ਜੀਤ ਸਿੰਘ ਚਚੋਹਰ ਅਤੇ ਗੁਰਮੇਲ ਸਿੰਘ ਭੰਮਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ।


Comments Off on ਭੰਮੇ ਕਲਾਂ ਵਿੱਚ ਸੱਭਿਆਚਾਰਕ ਸਮਾਗਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.