ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮਹਿਲਾ ਦਿਵਸ ਸਮਾਗਮ ਬਨਾਮ ਔਰਤਾਂ ਦੀ ਸਥਿਤੀ

Posted On March - 13 - 2017

7 copyਲਕਸ਼ਮੀ ਕਾਂਤਾ ਚਾਵਲਾ*

ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਅੱਠ ਮਾਰਚ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ ਮਹਿਲਾ ਦਿਵਸ ਮਨਾਉਂਦੇ ਹਨ। ਭਾਰਤ ਵਿਚ ਕਦੇ ਅੱਠ ਮਾਰਚ ਨੂੰ ਇਕ ਦਿਨ ਪ੍ਰੋਗਰਾਮ ਹੁੰਦਾ ਸੀ। ਇਸ ਤੋਂ ਬਾਅਦ ਹਫ਼ਤਾ, ਪੰਦਰਾਂ ਦਿਨ ਅਤੇ ਹੁਣ ਪੂਰਾ ਇਕ ਮਹੀਨਾ ਔਰਤਾਂ ਦੀ ਭਲਾਈ ਨੂੰ ਸਮਰਪਿਤ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਅਜਿਹੇ ਪ੍ਰੋਗਰਾਮ ਵੱਡੇ ਸ਼ਹਿਰਾਂ ਦੇ ਵੱਡੇ ਮੰਚਾਂ ਤੇ ਕਾਲਜਾਂ ਵਿਚ ਕੀਤੇ ਜਾਂਦੇ ਹਨ। ਯੂਨੀਵਰਸਿਟੀਆਂ ਵਿਚ ਵੀ ਯੂਜੀਸੀ ਵੱਲੋਂ ਇਸ ਵਿਸ਼ੇ ’ਤੇ ਚਰਚਾ ਕਰਨ ਲਈ ਕਾਫ਼ੀ ਪੈਸਾ ਦਿੱਤਾ ਜਾਂਦਾ ਹੈ। ਬੁੱਧੀਜੀਵੀ ਮਹਿਲਾਵਾਂ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕਰਦੀਆਂ ਹਨ ਅਤੇ ਲਗਪਗ ਹਰ ਸੈਮੀਨਾਰ ਵਿਚ ਹਿੱਸਾ ਲੈਣ ਵਾਲਿਆਂ ਨੂੰ ਟੀਏ, ਡੀਏ, ਵਧੀਆ ਭੋਜਨ ਅਤੇ ਮੰਚ ’ਤੇ ਸਿਮ੍ਰਤੀ ਚਿੰਨ੍ਹ ਵੀ ਦਿੱਤਾ ਜਾਂਦਾ ਹੈ।
ਅੱਜ ਤੋਂ ਤਿੰਨ ਦਹਾਕੇ ਪਹਿਲਾਂ ਤਕ ਮਹਿਲਾਵਾਂ ਦੀ ਮੁੱਖ ਸਮੱਸਿਆ ਸਿੱਖਿਆ ਅਤੇ ਦਾਜ ਸੀ। ਦਾਜ ਦੀ ਸਮੱਸਿਆ ਤਾਂ ਹਾਲੇ ਵੀ ਵਧਦੀ ਜਾ ਰਹੀ ਹੈ, ਪਰ ਮਹਿਲਾ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਆ ਚੁੱਕੀ ਹੈ। ਇਸ ਦੇ ਬਾਵਜੂਦ ਹੁਣ ਵੀ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਅਨਪੜ੍ਹ ਹਨ। ਸਿੱਖਿਆ ਦੇ ਲਿਹਾਜ਼ ਨਾਲ ਮੁਸਲਿਮ ਔਰਤਾਂ ਦੀ ਸਥਿਤੀ ਚਿੰਤਾਜਨਕ ਹੈ, ਪਰ ਸਭਨਾਂ ਮਹਿਲਾਵਾਂ ਨੂੰ ਸਿੱਖਿਆ ਦੇਣ ਦਾ ਏਜੰਡਾ ਲਗਪਗ ਸਭਨਾਂ ਮੰਚਾਂ ਤੋਂ ਗਾਇਬ ਹੀ ਰਹਿੰਦਾ ਹੈ। ਅੱਜ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਸੀਂ ਮਹਿਲਾ ਦਿਵਸ ਸਮਾਗਮਾਂ ਤੋਂ ਕੀ ਹਾਸਲ ਕਰ ਰਹੇ ਹਾਂ ਅਤੇ ਕੀ ਹਾਸਲ ਕਰਨਾ ਚਾਹੁੰਦੇ ਹਾਂ । ਕੀ ਅਸੀਂ ਸਿਰਫ਼ ਖਾਨਾਪੂਰਤੀ ਲਈ ਹੀ ਇਹ ਦਿਨ ਮਨਾਉਂਦੇ ਹਾਂ ? ਦੇਸ਼ ਦੀਆਂ ਅਣਗਿਣਤ ਮਹਿਲਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਅੱਠ ਮਾਰਚ ਜਾਂ 18 ਮਾਰਚ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਉਨ੍ਹਾਂ ਲਈ ਕੋਈ ਦਿਨ ਮਨਾਇਆ ਜਾਂਦਾ ਹੈ। ਜਿਸ ਮੁਲਕ ਵਿਚ ਅੱਜ ਵੀ ਅਨੇਕਾਂ ਧਰਮ ਸਥਾਨਾਂ ਅਤੇ ਪੂਜਾਘਰਾਂ ਵਿਚ ਇਹ  ਵਿਵਸਥਾ ਹੈ ਕਿ ਮਹਿਲਾਵਾਂ ਪੂਜਾ ਨਹੀਂ ਕਰ ਸਕਦੀਆਂ, ਖੇਤਰ ਵਿਸ਼ੇਸ਼ ਵਿਚ ਦਾਖਲ ਨਹੀਂ ਹੋ ਸਕਦੀਆਂ, ਵਿਆਹ ਤੋਂ ਪਹਿਲਾਂ ਮਹਿਲਾਵਾਂ ਦਾ ਸੱਜਾ ਹੱਥ ਉਨ੍ਹਾਂ ਦਾ ਹੁੰਦਾ ਹੈ ਅਤੇ ਵਿਆਹ ਦੇ ਸੱਤ ਫੇਰੇ ਲੈਂਦੇ ਹੀ ਮਹਿਲਾ ਦਾ ਸੱਜਾ ਹੱਥ ਉਸ ਦਾ ਨਹੀਂ, ਪਤੀ ਦਾ ਹੋ ਜਾਂਦਾ ਹੈ ਅਤੇ ਮੰਗਲ ਧਾਗਾ ਵੀ ਉਸ ਹੱਥ ’ਤੇ ਬਨ੍ਹਾਉਣ ਦਾ ਅਧਿਕਾਰ ਨਹੀਂ, ਉਥੇ ਮਹਿਲਾ ਦਿਵਸ ਮਹਿਲਾਵਾਂ ਨੂੰ ਕੀ ਦੇ ਸਕੇਗਾ ? ਇਹ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ।
laxmikanta chawlaਘੁੰਢ ਅਤੇ ਬੁਰਕੇ ਵਿਚ ਫਸੀਆਂ ਮਹਿਲਾਵਾਂ 8 ਮਾਰਚ ਦੇ ਮੰਚਾਂ ਦੀ ਚਿੰਤਾ ਦਾ ਵਿਸ਼ਾ ਬਹੁਤ ਘੱਟ ਬਣਦੀਆਂ ਹਨ। ਸਾਡੇ ਦੇਸ਼ ਵਿਚ ਘਰੇਲੂ ਹਿੰਸਾ ਤੋਂ ਪੀੜਤ ਮਹਿਲਾਵਾਂ ਲਈ ਅਸਰਦਾਰ ਕਾਨੂੰਨ ਬਣ ਚੁੱਕੇ ਹਨ। ਨਾਲ ਹੀ ਇਹ ਵੀ ਸਾਬਤ ਹੋ ਗਿਆ ਹੈ ਕਿ ਅੱਜ ਇਨ੍ਹਾਂ ਕਾਨੂੰਨਾਂ ਦਾ  ਸਭ ਤੋਂ ਵਧ ਗਲਤ ਇਸਤੇਮਾਲ ਔਰਤਾਂ ਕਰ ਰਹੀਆਂ ਹਨ। ਉਹ ਪਤੀ ਦੇ ਪਰਿਵਾਰ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਫਸਾਉਣ ਵਿਚ ਕੋਈ ਕਸਰ ਨਹੀਂ ਛੱਡਦੀਆਂ। ਫਿਰ ਵੀ ਕਾਨੂੰਨ ਤਾਂ ਹੈ ਹੀ, ਪਰ ‘ਤਲਾਕ-ਤਲਾਕ-ਤਲਾਕ’ ਦਾ ਸੰਤਾਪ ਹੰਢਾ ਰਹੀਆਂ ਔਰਤਾਂ ਲਈ ਇਸ ਦੇਸ਼ ਵਿਚ ਕੋਈ ਕਾਨੂੰਨ ਨਹੀਂ। ਮਹਿਲਾ ਦਿਵਸ ਸਮਾਗਮਾਂ ਨੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ। ਇਹ ਇਕ ਚੰਗਾ ਸੰਕੇਤ ਹੈ ਕਿ ਹੁਣ ਹਜ਼ਾਰਾਂ ਮੁਸਲਿਮ ਜਾਗਰੂਕ ਅਤੇ ਪੜ੍ਹੀਆਂ ਲਿਖੀਆਂ ਔਰਤਾਂ ਆਪਣੀ ਲੜਾਈ ਖ਼ੁਦ ਲੜਨ ਦੇ ਰਾਹ ਪੈ ਗਈਆਂ। ਸੜਕ ਤੋਂ ਸੁਪਰੀਮ ਕੋਰਟ ਤਕ ਉਨ੍ਹਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਅੱਜ ਵੀ ਟੀਵੀ ਚੈਨਲਾਂ ’ਤੇ ਕੁਝ ਬੁੱਧੀਜੀਵੀ ਅਤੇ ਕੱਟੜ ਧਰਮ ਗੁਰੂ ਕਰੋੜਾਂ ਮਹਿਲਾਵਾਂ ਦੀ ਕਿਸਮਤ ਦਾ ਫੈਸਲਾ ਕਰਦੇ ਦਿੱਸਦੇ ਹਨ। ਧਰਮ ਦੇ ਨਾਂ ’ਤੇ ਬੁਰਕਾ ਪਾਉਣ ਅਤੇ ਤਿੰਨ ਤਲਾਕ ਨੂੰ ਜਾਇਜ਼ ਠਹਿਰਾਉਣ ਵਿਚ ਵੀ ਸਾਰੀ ਤਾਕਤ ਲਾ ਦਿੰਦੇ ਹਨ। ਵਰ੍ਹਿਆਂ ਤੋਂ ਅੱਠ ਮਾਰਚ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਮਾਗਮ ਮਨਾਉਣ ਤੋਂ ਬਾਅਦ ਵੀ ਸ਼ਿਗਨਾਪੁਰ ਸ਼ਨੀ ਮੰਦਿਰ ਵਿਚ ਜਾਣ ਲਈ ਲੜਾਈ ਮਹਿਲਾਵਾਂ ਨੂੰ ਆਪ ਲੜਨੀ ਪਈ। ਜੇਲ੍ਹ ਵੀ ਜਾਣਾ ਪਿਆ ਤੇ ਲਾਠੀਆਂ ਵੀ ਖਾਧੀਆਂ।  ਦੇਸ਼ ਦੀ ਸਰਬ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਮੰਦਿਰ ਅਤੇ ਮੁੰਬਈ ਦੀ ਹਾਜੀ ਅਲੀ ਦਰਗਾਹ ਵਿਚ ਦਾਖਲਾ ਮਿਲਿਆ। ਅੱਜ ਵੀ ਆਪਣੇ ਦੇਸ਼ ਵਿਚ ਉਨ੍ਹਾਂ ਮੰਦਿਰਾਂ ਦੀ ਘਾਟ ਨਹੀਂ ਜਿਥੇ ਮਹਿਲਾਵਾਂ ਨੂੰ ਰੋਕਣ ਲਈ ਕੋਈ ਨਾ ਕੋਈ ਵਾਕ ਲਿਖਿਆ ਹੋਇਆ ਹੈ। ਕਿਤੇ ਮੂਰਤੀ ਨੂੰ ਹੱਥ ਨਾ ਲਾਉਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਕਿਤੇ ਜਲ ਨਾ ਚੜ੍ਹਾਉਣ ਦੀ। ਮੈਨੂੰ ਹੈਰਾਨੀ ਹੁੰਦੀ ਹੈ ਕਿ ਕਿਸੇ ਵੀ ਮੰਦਿਰ ਵਿਚ ਇਹ ਨਹੀਂ ਲਿਖਿਆ ਗਿਆ ਕਿ ਪੁਰਸ਼, ਦੇਵੀ ਦੇ ਚਰਨ ਨਾ ਛੂਹੇ ਜਾਂ ਜਲ ਨਾ ਚੜ੍ਹਾਏ।
ਬਦਕਿਸਮਤੀ ਇਹ ਵੀ ਹੈ ਕਿ ਅੱਠ ਮਾਰਚ 2017 ਨੂੰ ਜਿਥੇ ਜਿਥੇ ਇਹ ਦਿਨ ਮਨਾਇਆ ਗਿਆ, ਉਥੇ ਬੁਰਕੇ ਤੇ ਘੁੰਢ ਵਿਚ ਬੰਦ ਔਰਤਾਂ ਦੀ ਚਰਚਾ ਵੀ ਨਹੀਂ ਕੀਤੀ ਗਈ। ਨਿਸ਼ਚਿਤ ਹੀ ਸੈਮੀਨਾਰ ਵਿਚ ਹਿੱਸਾ ਲੈੇਣ ਵਾਲੀਆਂ ਉੱਚ ਸਿੱਖਿਆ ਪ੍ਰਾਪਤ ਮਹਿਲਾਵਾਂ ਨੇ ਉਨ੍ਹਾਂ ਅਬਲਾਵਾਂ ਨੂੰ ਜ਼ਰੂਰ ਵੇਖਿਆ ਹੋਵੇਗਾ ਜੋ ਲੰਮਾਂ ਘੁੰਢ ਕੱਢ ਕੇ ਸੜਕਾਂ ’ਤੇ ਝਾੜੂ ਲਾਉਂਦੀਆਂ ਹਨ; ਪਾਣੀ ਨਾਲ ਭਰੇ ਘੜੇ ਚੁੱਕ ਕੇ ਚਲਦੀਆਂ ਹਨ ਅਤੇ ਹੋਰ ਸਭ ਘਰੇਲੂ ਕੰਮ ਕਰਦੀਆਂ ਹਨ। ਸਿਰਫ ਸੜਕ ’ਤੇ ਹੀ ਨਹੀਂ, ਕਈ ਅਜਿਹੇ ਵਰਗ ਹਨ ਜਿਥੇ ਮਹਿਲਾਵਾਂ, ਪਰਿਵਾਰ ਦੇ ਕਿਸੇ ਵੀ ਬਜ਼ੁਰਗ ਮੈਂਬਰ ਦੇ ਆਉਣ ’ਤੇ ਘੁੰਢ ਕੱਢ ਲੈਂਦੀਆਂ ਹਨ। ਸ਼ਰਾਬ ਸਰਕਾਰਾਂ ਪਿਲਾਉਂਦੀਆਂ ਹਨ, ਪਰ ਮਹਿਲਾ ਦਿਵਸ ਮਨਾਉਣ ਵਾਲੇ ਮਹਿਲਾਵਾਂ ਦੇ ਦੁਸ਼ਮਣ ਸ਼ਰਾਬ ਵਿਚ ਰੋਕ ਲਾਉਣ ਦੀ ਗੱਲ ਘੱਟ ਹੀ ਕਰਦੇ ਹਨ। ਸ਼ਰਾਬੀ ਪਤੀ ਜਾਂ ਪੁੱਤਰ ਤੋਂ ਕੁੱਟਮਾਰ ਦਾ ਸ਼ਿਕਾਰ ਹੋਣ ਵਾਲੀਆਂ ਵਧੇਰੇ ਮਹਿਲਾਵਾਂ ਹੀ ਹਨ, ਪਰ ਮਹਿਲਾਵਾਂ ਦੇ ਸ਼ੋਸ਼ਣ ਦਾ ਮੁੱਖ ਕਾਰਨ, ਸ਼ਰਾਬ ਜਾਂ ਹੋਰਨਾਂ ਨਸ਼ਿਆਂ ਨੂੰ ਇਨ੍ਹਾਂ ਮੰਚਾਂ ’ਤੇ ਜਗ੍ਹਾ ਨਹੀਂ ਮਿਲਦੀ। ਇਹ ਕੌਣ ਨਹੀਂ ਜਾਣਦਾ ਕਿ ਵੱਡੀ ਗਿਣਤੀ ਮਹਿਲਾਵਾਂ ਘਰਾਂ ਵਿਚ ਕੁੱਟਮਾਰ ਦਾ ਸ਼ਿਕਾਰ ਹੁੰਦੀਆਂ ਹਨ। ਰਾਹ ਜਾਂਦਿਆਂ ਅਸ਼ਲੀਲ ਇਸ਼ਾਰੇ ਅਤੇ ਫਿਕਰਿਆਂ ਦਾ ਸ਼ਿਕਾਰ ਹੁੰਦੀਆਂ ਹਨ। ਭਾਰਤ ਵਰਗੇ ਦੇਸ਼ ਵਿਚ ਇਕ ਦਿਨ ਵੀ ਅਜਿਹਾ ਨਹੀਂ  ਗੁਜ਼ਰਦਾ ਜਦੋਂ ਬਲਾਤਕਾਰ ਦੀ ਖ਼ਬਰ ਨਾ ਮਿਲਦੀ ਹੋਵੇ। ਹੁਣ ਬਲਾਤਕਾਰ ਤੋਂ ਬਾਅਦ ਹੱਤਿਆ ਵੀ ਆਮ ਗੱਲ ਹੋ ਗਈ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਵੇਂ ਇਹ ਕਹਿ ਦਿੱਤਾ ਕਿ ਮਹਿਲਾ ਪੁਲੀਸ ਦੀਆਂ ਤਿੰਨ ਬਟਾਲੀਅਨਾਂ ਬਣਾਈਆਂ ਜਾਣਗੀਆਂ ਜੋ ਮਹਿਲਾ ਸੁਰੱਖਿਆ ਲਈ ਕੰਮ ਕਰਨੀਆਂ, ਪਰ ਚਰਿੱਤਰ ਨਿਰਮਾਣ ਦੀ ਗੱਲ ਪ੍ਰਧਾਨ ਮੰਤਰੀ ਪੱਧਰ ’ਤੇ ਵੀ ਨਹੀਂ ਹੋਈ। ਜੇਕਰ ਮੁੱਢਲੀ ਸਿੱਖਿਆ ਦੇ ਨਾਲ ਹੀ ਚਰਿੱਤਰ ਨਿਰਮਾਣ ਦਾ ਕੰਮ ਹੋਵੇ ਤਾਂ ਪੁਲੀਸ ਬਟਾਲੀਅਨਾਂ ਦੀ ਲੋੜ ਹੀ ਨਹੀਂ ਰਹੇਗੀ।
ਇਹ ਚੇਤੇ ਰੱਖਣਾ ਹੋਵੇਗਾ ਕਿ ਸਿਰਫ ਸਰੀਰਿਕ ਸੁੰਦਰਤਾ ਤੇ ਸਰੀਰਿਕ ਲੋੜਾਂ ਕਿਸੇ ਮਨੁੱਖ ਦੀਆਂ ਬੁਨਿਆਦੀ ਲੋੜਾਂ ਨਹੀਂ, ਸਨਮਾਨ ਨਾਲ ਜੀਵਨ ਅਤੇ ਸਭਨਾਂ ਨੂੰ ਨਾਲ ਲੈ ਕੇ ਚੱਲਣਾ ਵੀ ਇਕ ਲੋੜ ਹੈ ਅਤੇ ਇਸ ਵਿਚ ਮਾਣ ਵੀ ਹੈ। ਚੰਗਾ ਹੁੰਦਾ ਜੇ ਮਹਿਲਾ ਦਿਵਸ ਜਾਂ ਮਹਿਲਾਵਾਂ ਲਈ ਪੂਰਾ ਮਹੀਨਾ ਮਨਾਏ ਜਾਣ ਵਾਲੇ ਤਿਉਹਾਰਾਂ ਵਿਚ ਇਹ ਸੰਕਲਪ ਲਿਆ ਜਾਵੇ ਕਿ ਕੋਈ ਵੀ ਮਹਿਲਾ ਅਨਪੜ੍ਹ ਨਹੀਂ ਰਹੇਗੀ; ਕੋਈ ਸ਼ਰਾਬੀ ਪਤੀ ਅਤੇ ਪੁੱਤਰ ਦੇ ਜ਼ੁਲਮਾਂ ਦਾ ਸ਼ਿਕਾਰ ਨਹੀਂ ਹੋਵੇਗੀ; ਕੋਈ ਵੀ ਭ੍ਰਿਸ਼ਟ ਤਰੀਕੇ ਨਾਲ ਕਮਾਏ ਪੈਸੇ ਨੂੰ ਹੱਥ ਨਹੀਂ ਲਾਏਗੀ। ਜੇ ਅਜਿਹਾ ਨਹੀਂ ਹੁੰਦਾ ਤਾਂ ਇਹ ਦਿਨ ਸਿਰਫ ਨਾਂ ਦਾ ਹੀ ਰਹਿ ਜਾਵੇਗਾ ਅਤੇ ਔਰਤਾਂ ਦੀ ਹਾਲਤ ਪਹਿਲਾਂ ਵਰਗੀ ਹੀ ਰਹੇਗੀ।

*ਸਾਬਕਾ ਮੰਤਰੀ, ਪੰਜਾਬ।


Comments Off on ਮਹਿਲਾ ਦਿਵਸ ਸਮਾਗਮ ਬਨਾਮ ਔਰਤਾਂ ਦੀ ਸਥਿਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.