ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਾਰੂਤੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕਤਲ ਕੇਸ ’ਚ ਉਮਰ ਕੈਦ

Posted On March - 18 - 2017

ਗੁੜਗਾਉਂ, 18 ਮਾਰਚ
ਇਥੋਂ ਦੀ ਅਦਾਲਤ ਨੇ ਮਾਰੂਤੀ-ਸੁਜ਼ੂਕੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕੰਪਨੀ ਦੇ ਮਾਨੇਸਰ ਪਲਾਂਟ ਵਿੱਚ ਹਿੰਸਾ ਦੌਰਾਨ ਇਕ ਅਧਿਕਾਰੀ ਦੀ ਮੌਤ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਮੁਲਾਜ਼ਮ ਯੂਨੀਅਨ ਦਾ ਤਤਕਾਲੀ ਪ੍ਰਧਾਨ ਵੀ ਸ਼ਾਮਲ ਹੈ।
ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਪੀ. ਗੋਇਲ ਨੇ ਆਪਣੇ ਫ਼ੈਸਲੇ ਵਿੱਚ 18 ਹੋਰ ਮੁਲਾਜ਼ਮਾਂ ਵਿੱਚੋਂ ਚਾਰ ਨੂੰ ਹਿੰਸਾ, ਫ਼ਸਾਦ, ਇਰਾਦਾ ਕਤਲ ਆਦਿ ਦੇ ਦੋਸ਼ ਤਹਿਤ ਪੰਜ-ਪੰਜ ਸਾਲ ਕੈਦ ਕੀਤੀ ਹੈ। ਬਾਕੀ 14 ਦੋਸ਼ੀਆਂ ਨੂੰ 25-25 ਸੌ ਰੁਪਏ ਜੁਰਮਾਨਾ ਭਰਨ ’ਤੇ ਰਿਹਾਅ ਕਰ ਦਿੱਤਾ ਜਾਵੇਗਾ ਕਿਉਂਕਿ ਉਹ ਪਹਿਲਾਂ ਹੀ ਕਰੀਬ ਸਾਢੇ ਚਾਰ ਸਾਲ ਕੈਦ ਕੱਟ ਚੁੱਕੇ ਹਨ। ਇਸ ਤਰ੍ਹਾਂ ਕੁੱਲ 31 ਕਾਮਿਆਂ ਨੂੰ ਸਜ਼ਾ ਸੁਣਾਈ ਗਈ ਹੈ। ਸਫ਼ਾਈ ਧਿਰ ਦੇ ਵਕੀਲ ਰੈਬੇਕਾ ਜੌਹਨ ਨੇ ਕਿਹਾ ਕਿ ਉਹ ਸਜ਼ਾ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਨਗੇ।
ਜਿਨ੍ਹਾਂ 13 ਜਣਿਆਂ ਨੂੰ ਉਮਰ ਕੈਦ ਕੀਤੀ ਗਈ ਹੈ, ਉਨ੍ਹਾਂ ਵਿੱਚ ਯੂਨੀਅਨ ਦਾ ਮੌਕੇ ਦਾ ਪ੍ਰਧਾਨ ਰਾਮ ਮਿਹਰ, ਸੰਦੀਪ ਢਿੱਲੋਂ, ਰਾਮ ਬਿਲਾਸ, ਸਰਬਜੀਤ ਸਿੰਘ, ਪਵਨ ਕੁਮਾਰ, ਸੋਹਨ ਕੁਮਾਰ, ਪ੍ਰਦੀਪ ਕੁਮਾਰ, ਅਜਮੇਰ ਸਿੰਘ, ਜੀਆ ਲਾਲ, ਅਮਰਜੀਤ, ਧਨਰਾਜ ਭਾਂਬੀ, ਯੋਗੇਸ਼ ਕੁਮਾਰ ਅਤੇ ਪ੍ਰਦੀਪ ਗੁੱਜਰ ਸ਼ਾਮਲ ਹਨ। ਇਸਤਗਾਸਾ ਧਿਰ ਦੇ ਵਕੀਲ ਅਨੁਰਾਗ ਹੁੱਡਾ ਨੇ ਇਨ੍ਹਾਂ ਨੂੰ ਸਜ਼ਾ-ਏ-ਮੌਤ ਦੇਣ ਦੀ ਮੰਗ ਕੀਤੀ। ਅਦਾਲਤ ਨੇ ਬੀਤੀ 10 ਮਾਰਚ ਨੂੰ 31 ਕਾਮਿਆਂ ਨੂੰ ਦੋਸ਼ੀ ਕਰਾਰ ਤੇ 117 ਨੂੰ ਬਰੀ ਕਰ ਦਿੱਤਾ ਸੀ। ਇਹ ਘਟਨਾ ਅਗਸਤ 2012 ਵਿੱਚ ਮਾਰੂਤੀ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਉਤੇ ਵਾਪਰੀ ਸੀ, ਜਿਸ ਪਿੱਛੋਂ ਮੁਲਾਜ਼ਮਾਂ ਨੇ ਫੈਕਟਰੀ ਵਿੱਚ ਅੱਗ ਲਾ ਦਿੱਤੀ। ਇਸ ਕਾਰਨ ਅਮਲਾ ਮੈਨੇਜਰ ਅਵਨੀਸ਼ ਕੁਮਾਰ ਦੇਵ ਦੀ ਮੌਤ ਹੋ ਗਈ ਸੀ।
-ਪੀਟੀਆਈ


Comments Off on ਮਾਰੂਤੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕਤਲ ਕੇਸ ’ਚ ਉਮਰ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.