ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮਾਰੂਤੀ ਸੁਜ਼ੂਕੀ ਦੇ ਵਿਕਰੀ ਕੇਂਦਰਾਂ ਦੀ ਗਿਣਤੀ ਦੋ ਹਜ਼ਾਰ ਤੋਂ ਪਾਰ

Posted On March - 19 - 2017

ਨਵੀਂ ਦਿੱਲੀ, 19 ਮਾਰਚ
01ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ‘ਮਾਰੂਤੀ ਸੁਜ਼ੂਕੀ ਇੰਡੀਆਜ਼ (ਐਮਐਸਆਈ) ਦੇ ਵਿਕਰੀ ਕੇਂਦਰਾਂ ਦੀ ਗਿਣਤੀ ਦੋ ਹਜ਼ਾਰ ਤੋਂ ਪਾਰ ਹੋ ਗਈ ਹੈ। ਕੰਪਨੀ ਦੀ ਪਹੁੰਚ ਹੁਣ ਦੇਸ਼ ਭਰ ਦੇ 1643 ਸ਼ਹਿਰਾਂ ਦੇ ਕਸਬਿਆਂ ਵਿੱਚ ਹੈ।
ਸਾਲ 2020 ਤੱਕ 20 ਲੱਖ ਕਾਰਾਂ ਸਾਲਾਨਾ ਵੇਚਣ ਦਾ ਟੀਚਾ ਰੱਖਣ ਵਾਲੀ ਇਸ ਕੰਪਨੀ ਨੇ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਵਿਕਰੀ ਕੇਂਦਰਾਂ ਦੇ ਨੈੱਟਵਰਕ ਵਿੱਚ ਵਾਧਾ ਕਰ ਕੇ ਇਸ ਨੂੰ 2011-12 ਦੇ 1100 ਡੀਲਰਸ਼ਿਪ ਮੁਕਾਬਲੇ 2016-17 ਵਿੱਚ 2007 ਡੀਲਰਸ਼ਿਪ ਤੱਕ ਪਹੁੰਚਾ ਦਿੱਤਾ। ਪਿਛਲੇ ਪੰਜ ਸਾਲਾਂ ਦੌਰਾਨ ਕੰਪਨੀ ਨੇ ਹਰੇਕ ਵਿੱਤੀ ਵਰ੍ਹੇ ਵਿੱਚ ਔਸਤਨ 200 ਡੀਲਰਸ਼ਿਪ ਨਵੀਆਂ ਬਣਾਈਆਂ। ਇਸ ਤੋਂ ਇਲਾਵਾ ਕੰਪਨੀ ਨੇ 2011-12 ਦੇ 800 ਸ਼ਹਿਰਾਂ ਦੇ ਮੁਕਾਬਲੇ ਵਿੱਤੀ ਵਰ੍ਹੇ 2016-17 ਵਿੱਚ 1643 ਸ਼ਹਿਰਾਂ ਤੇ ਕਸਬਿਆਂ ਤੱਕ ਪਹੁੰਚ ਸੰਭਵ ਬਣਾਈ।
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਕੰਪਨੀ ਨੇ ਨਵੇਂ ਮਾਡਲ ਉਤਾਰੇ ਹਨ। ਕੰਪਨੀ ਆਪਣੇ ਵਿਕਰੀ ਨੈੱਟਵਰਕ ਨੂੰ ਵੀ ਮਜ਼ਬੂਤ ਕਰ ਰਹੀ ਹੈ ਅਤੇ ‘ਨੈਕਸਾ’ ਰਾਹੀਂ ਨਵੇਂ ਗਾਹਕਾਂ ਤੱਕ ਪਹੁੰਚਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।     -ਪੀਟੀਆਈ


Comments Off on ਮਾਰੂਤੀ ਸੁਜ਼ੂਕੀ ਦੇ ਵਿਕਰੀ ਕੇਂਦਰਾਂ ਦੀ ਗਿਣਤੀ ਦੋ ਹਜ਼ਾਰ ਤੋਂ ਪਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.