ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਾਲਿਸ਼ ਨਾਲ ਹੋਣ ਵਾਲੇ ਨੁਕਸਾਨ

Posted On March - 9 - 2017

ਡਾ. ਹਰਸ਼ਿੰਦਰ ਕੌਰ

10903cd _massage_3ਮਾਲਿਸ਼ ਦੇ ਫ਼ਾਇਦਿਆਂ ਬਾਰੇ ਕਾਫ਼ੀ ਪੁਰਾਣੇ ਸਮਿਆਂ ਤੋਂ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਪਰ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ। ਸਾਲ 2007 ਵਿੱਚ 100 ਅਜਿਹੇ ਬੰਦਿਆਂ ਉੱਤੇ ਇੱਕ ਖੋਜ ਕੀਤੀ ਗਈ ਸੀ ਜੋ ਲਗਾਤਾਰ ਮਾਲਿਸ਼ ਕਰਵਾਉਂਦੇ ਰਹਿੰਦੇ ਸਨ। ਇਨ੍ਹਾਂ ਲੋਕਾਂ ਉੱਪਰ ਸਾਹਮਣੇ ਆਏ ਮਾੜੇ ਅਸਰ ਇਸ ਤਰ੍ਹਾਂ ਸਨ –
* ਇਨ੍ਹਾਂ ਵਿੱਚੋਂ 10 ਫ਼ੀਸਦੀ ਨੂੰ ਮਾਲਿਸ਼ ਤੋਂ ਬਾਅਦ ਹਲਕੀ ਖਿੱਚ ਮਹਿਸੂਸ ਹੁੰਦੀ ਰਹਿੰਦੀ ਸੀ ਤੇ ਚਮੜੀ ਘਿਸੜਨ ਦਾ ਅਹਿਸਾਸ ਹੁੰਦਾ ਸੀ।
* ਚਮੜੀ ਦੇ ਫਟਣ ਦੀ ਸਮੱਸਿਆ।
* ਪੱਠਿਆਂ ਅੰਦਰ ਲਹੂ ਚੱਲਣ ਨਾਲ ਸੋਜ਼ਿਸ਼ ਹੋਣੀ।
* ਕਰੌਨਿਕ ਪੇਨ ਸਿੰਡਰੋਮ- ਲਗਾਤਾਰ ਹਲਕੀ ਪੀੜ ਹੁੰਦੀ ਰਹਿਣੀ।
* ਪੀੜ ਵਰਗੇ ਲੱਛਣ ਨੂੰ ਅਣਗੌਲਿਆ ਕਰ ਕੇ ਸਿਰਫ਼ ਮਾਲਿਸ਼ ਕਰਵਾਉਂਦੇ ਰਹਿਣ ਨਾਲ ਕਈ ਵਾਰ ਹੇਠਲੀ ਗੰਭੀਰ ਬਿਮਾਰੀ ਭਾਵ ਕੈਂਸਰ ਕਾਫ਼ੀ ਵਧਿਆ ਹੋਇਆ ਲੱਭਿਆ ਤੇ ਲਾਇਲਾਜ ਸਾਬਿਤ ਹੋ ਗਿਆ।

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

* ਨਸਾਂ ਦਾ ਖਿੱਚਿਆ ਜਾਣਾ ਤੇ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ।
* ਜੋੜਾਂ ਵਿੱਚ ਖਿਚਾਓ।
* ਜੋੜ ਦਾ ਖਿਸਕਣਾ।
* ਕੋਨੈਕੱਟਿਵ ਟਿਸ਼ੂ (ਮਾਸ ਤੱਤ) ਦਾ ਖਿੱਚਿਆ ਜਾਣਾ।
* ਇੱਕ 88 ਵਰ੍ਹਿਆਂ ਦੇ ਬਜ਼ੁਰਗ ਦੀ ਦੋ ਘੰਟੇ ਦੀ ਮਾਲਿਸ਼ ਤੋਂ ਬਾਅਦ ਮੌਤ ਹੋ ਗਈ। ਚੈੱਕ ਕਰਨ ਉੱਤੇ ਪਤਾ ਲੱਗਿਆ ਕਿ ਲਹੂ ਅੰਦਰ ਮਾਇਓਗਲੋਇਨ ਬਹੁਤ ਵਧੀ ਪਈ ਸੀ ਜੋ ਗੁਰਦੇ ਫੇਲ੍ਹ ਕਰ ਗਈ। ਮਾਇਓਗਲੋਬਿਨ ਫੱਟੜ ਪੱਠਿਆਂ ਵਿੱਚੋਂ ਨਿਕਲੀ ਸੀ।
* ‘ਆਰਕਾਈਵਜ਼ ਆਫ ਫਿਜ਼ੀਕਲ ਮੈਡੀਸਨ ਐਂਡ ਰੀਹੈਬਿਲੀਟੇਸ਼ਨ’ ਜਰਨਲ ਵਿੱਚ ਮਾਲਿਸ਼ ਨਾਲ ਮੋਢੇ ਦੇ ਉਤਰਨ ਅਤੇ ਰੀੜ੍ਹ ਦੀ ਹੱਡੀ ਵਿੱਚੋਂ ਨਿਕਲਦੀ ਨਸ ਦੇ ਦਬਣ ਦਾ ਜ਼ਿਕਰ ਕੀਤਾ   ਗਿਆ ਹੈ।
* ਗਲੇ ਦੀ ਮਾਲਿਸ਼ ਨਾਲ ਦਿਮਾਗ ਵੱਲ ਜਾਂਦੀ ਨਸ ਦੇ ਫਟਣ ਦਾ ਕੇਸ ਸਾਹਮਣੇ ਆ ਚੁੱਕਿਆ ਹੈ, ਜਿਸ ਦੀ ਮੌਤ ਹੋ ਗਈ।
* ਗਲੇ ਦੇ ਮਣਕੇ ਖਿਸਕਣ ਨਾਲ ਗਲੇ ਤੋਂ ਹੇਠਲੇ ਹਿੱਸੇ ਦਾ ਲਕਵਾ ਮਾਰਿਆ ਜਾਣਾ।
* ‘ਸਦਰਨ ਮੈਡੀਕਲ ਜਰਨਲ’ ਵਿੱਚ 38 ਸਾਲਾ ਔਰਤ ਦੀ ਮਾਲਿਸ਼ ਤੋਂ ਬਾਅਦ ਹੋਈ ਮੌਤ ਬਾਅਦ ਪੋਸਟ ਮਾਰਟਮ ਕਰਨ ਉੱਤੇ ਪਤਾ ਲੱਗਿਆ ਕਿ ਉਸ ਦੀ ਗਲੇ ਵਿਚਲੀ ਕੈਰੋਟਿਡ ਤੇ ਵਰਟਿਬਲਰ ਨਸ ਫੱਟਣ ਨਾਲ ਅਜਿਹਾ ਹੋਇਆ। ਹਲਕੇ ਹਲਕੇ ਝਟਕਿਆਂ ਨਾਲ ਕੀਤੀ ਮਾਲਿਸ਼ ਕਾਰਨ ਨਸਾਂ ਫਟ ਗਈਆਂ।
* ਤਿੱਖੀ ਸਿਰ ਪੀੜ/ਮਿਗਰੇਨ।
* ਪੱਟ ਤੇ ਬਾਂਹ ਦੀ ਹੱਡੀ ਦਾ ਟੁੱਟਣਾ।
* ਲਹੂ ਵਿਚਲੀ ਸ਼ੱਕਰ ਦੀ ਮਾਤਰਾ ਦਾ ਬਹੁਤ ਜ਼ਿਆਦਾ ਘਟਣਾ (ਖ਼ਾਸਕਰ ਸ਼ੱਕਰ ਰੋਗੀਆਂ ਵਿੱਚ)।
* ਮਾਲਿਸ਼ ਲਈ ਵਰਤੀ ਜਾ ਰਹੀ ਖ਼ੁਸ਼ਬੂ ਤੋਂ ਐਲਰਜੀ ਨਾਲ ਧੱਫੜ ਪੈਣੇ ਜਾਂ ਦਮੇ ਦਾ ਅਟੈਕ ਹੋਣਾ।
* ਅੰਤੜੀਆਂ ਦਾ ਫਟਣਾ।
* ਜਿਗਰ ਦੇ ਕੈਪਸੂਲ (ਬਾਹਰਲੀ ਪਰਤ) ਦਾ ਫਟਣਾ।
ਇਹ ਸਾਰੇ ਮਾੜੇ ਅਸਰ ਵੇਖਦੇ ਹੋਏ ਜਦੋਂ ਮਰਜ਼ੀ ਕਿਸੇ ਵੀ ਜਣੇ ਕੋਲੋਂ ਮਾਲਿਸ਼ ਕਰਵਾ ਲੈਣੀ ਠੀਕ ਨਹੀਂ ਹੁੰਦੀ। ਸਿਰਫ਼ ਹਲਕੀ ਮਾਲਿਸ਼ ਤੇ ਉਹ ਵੀ ਸੀਮਤ ਸਮੇਂ ਲਈ, ਪਰ ਆਪਣੇ ਰੋਗਾਂ ਦੀ ਪੂਰੀ ਪਛਾਣ ਕਰਵਾ ਲੈਣ ਬਾਅਦ ਹੀ ਕਰਵਾਉਣੀ ਚਾਹੀਦੀ ਹੈ। ਇਸ ਗੱਲ ਦਾ ਖ਼ਿਆਲ ਰਹੇ ਕਿ ਡਾਕਟਰੀ ਸਲਾਹ ਤੋਂ ਬਗ਼ੈਰ ਕਦੇ ਵੀ ਮਾਲਿਸ਼ ਨਹੀਂ ਕਰਵਾਉਣੀ ਚਾਹੀਦੀ।

ਸੰਪਰਕ: 0175-2216783


Comments Off on ਮਾਲਿਸ਼ ਨਾਲ ਹੋਣ ਵਾਲੇ ਨੁਕਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.