ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਨੇ ਹੀ ਡੁਬੋਈ ‘ਆਪ’ ਦੀ ਕਿਸ਼ਤੀ

Posted On March - 20 - 2017

ਸੁਖਰਾਜ ਚਹਿਲ ਧਨੌਲਾ
12003CD _11ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਦੇਖਣ ਨੂੰ ਕੁਝ ਹੋਰ ਸੀ ਤੇ ਨਿਕਲੇ ਕੁਝ ਹੋਰ। ਜਿੰਨੀਆਂ ਸੀਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਹਨ, ਇਸਦੀ ਉਮੀਦ ਤਾਂ ਕਾਂਗਰਸ ਨੂੰ ਖ਼ੁਦ ਵੀ ਨਹੀਂ ਸੀ। ਲਗਾਤਾਰ 10 ਸਾਲ ਤੋਂ ਸੱਤਾ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਕਈ ਕਾਰਨਾਂ ਕਰਕੇ ਲੋਕਾਂ ਦੇ ਮਨਾਂ ਅੰਦਰ ਗੁੱਸਾ ਸੀ। ਦੂਜੀ ਤਰਫ਼ ਸੱਤਾ ਦੇ ਸੁਪਨੇ ਸਜਾਈ ਬੈਠੀ ਆਮ ਆਦਮੀ ਪਾਰਟੀ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਪੰਜਾਬ ਵਿੱਚ ਉਨ੍ਹਾਂ ਦਾ ਇੰਨਾ ਬੁਰਾ ਹਾਲ ਹੋਵੇਗਾ।
‘ਆਪ’ ਦੇ ਲੀਡਰਾਂ ਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਇਸ ਦੇ ਸੱਤਾ ਵਿੱਚ ਆਉਣ ਦਾ ਯਕੀਨ ਹੋ ਗਿਆ ਸੀ। ਸਿਰਫ਼ ਗੱਲਾਂ ਨਾਲ ਹੀ ਸੱਤਾ ਪ੍ਰਾਪਤ ਨਹੀਂ ਹੁੰਦੀ। ਇਸ ਲਈ ਪਾਰਟੀ ਕੋਲ ਸਹੀ ਰਸਤਾ ਦਿਖਾਉਣ ਵਾਲਾ ਲੀਡਰ ਹੋਣਾ ਜ਼ਰੂਰੀ ਹੁੰਦਾ ਹੈ ਜੋ ਇਸ ਕੋਲ ਨਹੀਂ ਹੈ। ਇਸ ਦੀ ਕਮਾਂਡ ਦਿੱਲੀ ਬੈਠ ਕੇ ਚਲਾਉਣਾ ਚਾਹੁੰਦੇ ਹਨ ਜਿਸ ਕਰਕੇ ਪਾਰਟੀ ਨੂੰ ਮਜ਼ਬੂਤੀ ਨਹੀਂ ਮਿਲ ਸਕੀ। ਦੂਜੀਆਂ ਪਾਰਟੀਆਂ ਵਾਂਗੂ ਇਸ ਦੇ ਲੀਡਰਾਂ ਵਿੱਚ ਵੀ ਆਹੁਦਿਆਂ ਨੂੰ ਲੈ ਕੇ ਆਪਸੀ ਧੜੇਬੰਦੀ ਬਣਨ ਲੱਗੀ। ਇਸ ਕਾਰਨ ਪਾਰਟੀ ਨੂੰ ਚੰਗੀ ਰਣਨੀਤੀ ਵਾਲਾ ਬੰਦਾ ਨਹੀਂ ਮਿਲ ਸਕਿਆ।
ਆਮ ਆਦਮੀ ਪਾਰਟੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਸਪੱਸ਼ਟ ਤੌਰ ’ਤੇ ਮੁੱਖ ਮੰਤਰੀ ਦਾ ਨਾਂਅ ਨਾ ਐਲਾਨਣਾ ਰਿਹਾ ਹੈ। ਇਸਦਾ ਫ਼ਾਇਦਾ ਸਿੱਧੇ ਤੌਰ ’ਤੇ ਕਾਂਗਰਸ ਨੂੰ ਮਿਲਿਆ ਹੈ। ਲੋਕਾਂ ਅੰਦਰ ਭੂੰਬਲਭੂਸੇ ਵਾਲੀ ਸਥਿਤੀ ਬਣ ਗਈ ਕਿ ਪਤਾ ਨਹੀਂ ਮੁੱਖ ਮੰਤਰੀ ਕੌਣ ਹੋਵੇਗਾ? ਇਸ ਦਾ ਵਿਰੋਧੀ ਪਾਰਟੀਆਂ ਨੇ ਖ਼ੂਬ ਫ਼ਾਇਦਾ ਲਿਆ। ਉਨ੍ਹਾਂ ਨੇ ਇਹ ਰੌਲਾ ਪਾਇਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਪੰਜਾਬ ਦੀ ਬਜਾਏ ਦਿੱਲੀ ਤੋਂ ਹੋਵੇਗਾ। ਇਹ ਡਰ ਲੋਕਾਂ ਦੇ ਮਨਾਂ ਵਿੱਚ ਵੱਡੀ ਪੱਧਰ ’ਤੇ ਬੈਠ ਗਿਆ। ਪੰਜਾਬ ਦੀ ਲੋਕ ਲਹਿਰ ਅਸਲ ਵਿੱਚ ਆਮ ਆਦਮੀ ਪਾਰਟੀ ਵੱਲ ਸੀ, ਪਰ ਇੱਥੇ ਆ ਕੇ ਸਾਰੇ ਪਿੱਛੇ ਹੋਣ ਲੱਗੇ।
ਹਾਈਕਮਾਂਡ ਆਪਣੀ ਪੰਜਾਬ ਵਿਚਲੀ ਲੀਡਰਸ਼ਿਪ ਨੂੰ ਇੱਕਜੁੱਟ ਨਾ ਕਰ ਸਕੀ। ਇਸਦੇਂ 4 ਸੰਸਦ ਮੈਂਬਰਾਂ ਵਿੱਚੋਂ ਪਾਰਟੀ ਕੋਲ ਸਿਰਫ਼ 2 ਹੀ ਬਚੇ ਹਨ। 2 ਨੂੰ ਪਾਰਟੀ ਹਾਈਕਮਾਂਡ ਨੇ ਕਾਫ਼ੀ ਸਮੇਂ ਤੋਂ ਮੁਅੱਤਲ ਕੀਤਾ ਹੋਇਆ ਹੈ, ਪਰ ਹੁਣ ਚਾਹੀਦਾ ਇਹ ਸੀ ਕਿ ਉਨ੍ਹਾਂ ਦੀ ਜੋ ਵੀ ਨਾਰਾਜ਼ਗੀ ਸੀ ਉਸਨੂੰ ਦੂਰ ਕਰਕੇ ਮੁੜ ਤੋਂ ਪਾਰਟੀ ਵਿੱਚ ਲਿਆਂਦਾ ਜਾਂਦਾ। ਇਸ ਨਾਲ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲਣੀ ਸੀ, ਪਰ ਹਾਈਕਮਾਂਡ ਨੇ ਧਿਆਨ ਨਹੀਂ ਦਿੱਤਾ। ਸੰਸਦ ਮੈਂਬਰ ਧਰਮਿੰਦਰ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿੱਚ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਹਰਾਇਆ ਸੀ। ਗਾਂਧੀ ਨੂੰ ਨਜ਼ਰਅੰਦਾਜ਼ ਕਰਨਾ ਤਾਂ ਸਿੱਧੇ ਤੌਰ ’ਤੇ ਪਾਰਟੀ ਦੇ ਨੁਕਸਾਨ ਵਾਲੀ ਗੱਲ ਸੀ। ਦੂਸਰੇ ਮੁਅੱਤਲ ਕੀਤੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਰੱਖਿਆ ਗਿਆ। ਸਿਰਫ਼ ਇੱਕ ਸੰਸਦ ਮੈਂਬਰ ਜਿਸ ਨੇ ਪਾਰਟੀ ਲਈ ਦਿਨ-ਰਾਤ ਇੱਕ ਕਰਕੇ ਪ੍ਰਚਾਰ ਕੀਤਾ ਹੈ ਉਹ ਹੈ ਭਗਵੰਤ ਮਾਨ। ਦੂਜੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕੋਈ ਖ਼ਾਸ ਪ੍ਰਚਾਰ ਨਹੀਂ ਕੀਤਾ। ਅਸਲ ਵਿੱਚ ਜੇਕਰ ਸਾਰੇ ਸੰਸਦ ਮੈਂਬਰ ਪਾਰਟੀ ਨਾਲ ਹੁੰਦੇ ਤਾਂ ਇਨ੍ਹਾਂ ਨੂੰ ਕਿਧਰੇ ਵੱਧ ਸੀਟਾਂ ਪ੍ਰਾਪਤ ਹੋਣੀਆਂ ਸਨ।
ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਢ ਬੱਝਿਆ ਸੀ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਟੀਮ ਦਾ ਕਨਵੀਨਰ ਬਣਾਇਆ ਗਿਆ। ਉਸਨੇ ਕਾਫ਼ੀ ਸਮਾਂ ਪਾਰਟੀ ਲਈ ਪ੍ਰਚਾਰ ਕੀਤਾ ਅਤੇ ਹੋਰ ਕਾਫ਼ੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਮਿਹਨਤ ਕੀਤੀ, ਪਰ ਜਿਉਂ ਹੀ ਚੋਣਾਂ ਨੇੜੇ ਆਈਆਂ ਤਾਂ ਉਸ ’ਤੇ ਗੰਭੀਰ ਦੋਸ਼ ਲਗਾ ਕੇ ਉਸਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ।
ਟਿਕਟਾਂ ਦੀ ਵੰਡ ਮੌਕੇ ਵੀ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਇਲਜ਼ਾਮ ਲੱਗਦੇ ਰਹੇ ਕਿ ਹਾਈਕਮਾਂਡ ਪੈਸੇ ਲੈ ਕੇ ਟਿਕਟਾਂ ਦਿੰਦੀ ਹੈ। ਜਦੋਂਕਿ ਟਿਕਟਾਂ ਆਮ ਲੋਕਾਂ ਨੂੰ ਦੇਣ ਦੀਆਂ ਗੱਲਾਂ ਆਖੀਆਂ ਜਾਂਦੀਆਂ ਸਨ। ਇੱਥੇ ਵੀ ਲੋਕਾਂ ਦਾ ਪਾਰਟੀ ਪ੍ਰਤੀ ਭਰੋਸਾ ਘਟਣ ਲੱਗਾ। ਇਸਦੀ ਨਾ ਤਾਂ ਹਾਈਕਮਾਂਡ ਨੇ ਗ਼ੌਰ ਕੀਤੀ ਨਾ ਹੀ ਪੰਜਾਬ ਦੀ ਟੀਮ ਨੇ। ਜਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਸ਼ੁਰੂਆਤ ਵਿੱਚ ਇਨ੍ਹਾਂ ਪ੍ਰਤੀ ਸੀ ਉਸਨੂੰ ਇਸ ਦੇ ਲੀਡਰ ਬਰਕਰਾਰ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੇ। ਪਾਰਟੀ ਦੀ ਹਾਰ ਦਾ ਦੁੱਖ ਇਸਦੇ ਲੀਡਰਾਂ ਨਾਲੋਂ ਜ਼ਿਆਦਾ ਇਸ ਤੋਂ ਆਸ ਲਗਾਉਣ ਵਾਲੇ ਲੋਕਾਂ ਨੂੰ ਹੈ।
ਸੰਪਰਕ:97810-48055


Comments Off on ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਨੇ ਹੀ ਡੁਬੋਈ ‘ਆਪ’ ਦੀ ਕਿਸ਼ਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.