ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਮੇਰੀ ਪਛਾਣ ਹੁਣ ਬਣਨ ਲੱਗੀ ਹੈ: ਅਦਿਤੀ ਰਾਓ ਹੈਦਰੀ

Posted On March - 4 - 2017

ਸੰਜੀਵ ਕੁਮਾਰ

12102cd _aditi rao hydari_1ਨਿਰਦੇਸ਼ਕ ਸੁਧੀਰ ਮਿਸ਼ਰਾ ਦੀ ਫ਼ਿਲਮ ‘ਯੇਹ ਸਾਲੀ ਜ਼ਿੰਦਗੀ’ ਨਾਲ ਬੌਲੀਵੁੱਡ ਵਿੱਚ ਅਭਿਨੈ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਅਦਿਤੀ ਰਾਓ ਹੈਦਰੀ ਦੇ ਖਾਤੇ ਵਿੱਚ ‘ਲੰਦਨ, ਪੈਰਿਸ, ਨਿਊਯਾਰਕ’, ‘ਦਿੱਲੀ-6’ , ‘ਰੌਕਸਟਾਰ’, ‘ਮਰਡਰ-3’, ‘ਬੌਸ’, ‘ਖ਼ੂਬਸੂਰਤ’, ‘ਗੁੱਡੂ ਰੰਗੀਲਾ’, ‘ਵਜ਼ੀਰ’, ‘ਫਿਤੂਰ’, ‘ਦਿ ਲਿਜੈਂਡ ਆਫ ਮਾਈਕਲ ਮਿਸ਼ਰਾ’ ਵਰਗੀਆਂ ਫ਼ਿਲਮਾਂ ਵੀ ਹਨ। ਬੌਲੀਵੁੱਡ ਵਿੱਚ ਆਪਣੇ ਕੰਮ ਨਾਲ ਆਪਣੀ ਅਲੱਗ ਪਛਾਣ ਬਣਾ ਰਹੀ ਅਦਿਤਿ ਦੀ ਚਰਚਾ ਫਿਲਹਾਲ ਉਸ ਦੀ ਨਵੀਂ ਫ਼ਿਲਮ ‘ਭੂਮੀ’ ਨੂੰ ਲੈ ਕੇ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਕਈ ਹੋਰ ਫ਼ਿਲਮਾਂ ਦਾ ਵੀ ਅਹਿਮ ਹਿੱਸਾ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਤੁਹਾਡੀ ਫ਼ਿਲਮ ‘ਭੂਮੀ’ ਵਿੱਚ ਤੁਹਾਡੇ ਕਿਰਦਾਰ ਦੀ ਬਹੁਤ ਚਰਚਾ ਹੋ ਰਹੀ ਹੈ। ਇਸ ਦਾ ਕੋਈ ਖ਼ਾਸ ਕਾਰਨ ਹੈ?
– ਕਾਰਨ ਇਹ ਹੈ ਕਿ ਇਸ ਫ਼ਿਲਮ ਵਿੱਚ ਮੈਨੂੰ ਸੰਜੇ ਦੱਤ ਦੀ ਬੇਟੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ‘ਭੂਮੀ’ ਨੂੰ ‘ਮੈਰੀਕੌਮ’ ਤੋਂ ਪ੍ਰਸਿੱਧੀ ਪ੍ਰਾਪਤ ਨਿਰਦੇਸ਼ਕ ਉਮੰਗ ਕੁਮਾਰ ਨਿਰਦੇਸ਼ਿਤ ਕਰ ਰਹੇ ਹਨ। ਪਿਛਲੇ ਦਿਨਾਂ ਵਿੱਚ ਅਸੀਂ ਇਸ ਫ਼ਿਲਮ ਦੀ ਸ਼ੂਟਿੰਗ ਆਗਰਾ ਵਿੱਚ ਕੀਤੀ ਹੈ। ਜਿੱਥੋਂ ਤਕ ਕਹਾਣੀ ਦੀ ਗੱਲ ਹੈ ਤਾਂ ਇਸ ਫ਼ਿਲਮ ਦੀ ਕਹਾਣੀ ਪਿਓ-ਧੀ ਦੇ ਰਿਸ਼ਤੇ ’ਤੇ ਆਧਾਰਿਤ ਹੈ। ਪਿਓ-ਧੀ ਦੇ ਰਿਸ਼ਤੇ ਦਾ ਇਹ ਸਮੀਕਰਨ ਹੀ ਕਹਾਣੀ ਦਾ ਬੇਹੱਦ ਅਹਿਮ ਹਿੱਸਾ ਹੈ। ਖ਼ਾਸ ਗੱਲ ਇਹ ਹੈ ਕਿ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਸੰਜੇ ਜੀ ਨਾਲ ਮੁਲਾਕਾਤ ਕੀਤੀ, ਜਿਸ ਨਾਲ ਸਾਡੇ ਦੋਨਾਂ ਵਿਚਕਾਰ ਚੰਗਾ ਰਿਸ਼ਤਾ ਪੈਦਾ ਹੋ ਗਿਆ। ਇਸ ਨਾਲ ਸ਼ੂਟਿੰਗ ਵਿੱਚ ਕੋਈ ਮੁਸ਼ਕਿਲ ਨਹੀਂ ਆਈ।
-ਕੀ ਤੁਹਾਨੂੰ ਪਤਾ ਸੀ ਕਿ ਪਹਿਲਾਂ ਇਹ ਕਿਰਦਾਰ ਆਲੀਆ ਭੱਟ ਕਰਨ ਵਾਲੀ ਸੀ?
-ਹਾਂ, ਮੈਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਮੇਰੇ ਤੋਂ ਪਹਿਲਾਂ ਇਸ ਕਿਰਦਾਰ ਲਈ ਆਲੀਆ ਭੱਟ ਨਾਲ ਸੰਪਰਕ ਕੀਤਾ ਗਿਆ ਸੀ, ਪਰ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੇ ਕਿਸ ਕਾਰਨ ਇਹ ਫ਼ਿਲਮ ਛੱਡੀ। ਵੈਸੇ, ਮੈਨੂੰ ਇਸ ਤੋਂ ਜ਼ਿਆਦਾ ਫਰਕ ਨਹੀਂ ਪੈਂਦਾ ਕਿ ਪਹਿਲਾਂ ਇਹ ਕਿਰਦਾਰ ਕੌਣ ਕਰ ਰਿਹਾ ਸੀ, ਮੇਰੇ ਲਈ ਮਹੱਤਵਪੂਰਨ ਇਹ ਹੈ ਕਿ ਇਸ ਕਿਰਦਾਰ ਨੂੰ ਨਿਭਾਉਣ ਦੀ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਕਿਸ ਤਰ੍ਹਾਂ ਬਿਹਤਰੀਨ ਤਰੀਕੇ ਨਾਲ ਨਿਭਾਵਾਂ।
-ਮਣੀਰਤਨਮ ਦੇ ਨਿਰਦੇਸ਼ਨ ਵਿੱਚ ਬਣ ਰਹੀ ਤੁਹਾਡੀ ਫ਼ਿਲਮ ਦਾ ਕੰਮ ਕਿੱਥੋਂ ਤਕ ਪਹੁੰਚਿਆ ਹੈ?
-ਬਹੁਤ ਚੰਗਾ ਚਲ ਰਿਹਾ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਮਣੀਰਤਨਮ ਵਰਗੇ ਵੱਡੇ ਨਿਰਦੇਸ਼ਕ ਨੇ ਮੈਨੂੰ ਆਪਣੀ ਆਉਣ ਵਾਲੀ ਤਮਿਲ ਫ਼ਿਲਮ ‘ਕਾਤਰੂ ਵੇਲਿਦਾਈ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਇਸ ਫ਼ਿਲਮ ਨਿਰਮਾਤਾ ਕੋਲ ਪਰਦੇ ’ਤੇ ਪ੍ਰੇਮ ਨੂੰ ਦਿਖਾਉਣ ਦਾ ਇੱਕ ਅਲੱਗ ਤਰੀਕਾ ਹੈ। ਹਾਲਾਂਕਿ ਮੇਰਾ ਮੰਨਣਾ ਹੈ ਕਿ ਸਿਨਮਾ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਇਸ ਲਈ ਭਾਸ਼ਾ ਦੀ ਪਰਵਾਹ ਕੀਤੇ ਬਗ਼ੈਰ ਮੈਂ ਇਸ ਕੰਮ ਨੂੰ ਕਰਨਾ ਸਵੀਕਾਰ ਕਰ ਲਿਆ। ਸੱਚ ਤਾਂ ਇਹ ਹੈ ਕਿ ਜਦੋਂ ਮਣੀਰਤਨਮ ਜੀ ਨੇ ਮੈਨੂੰ ‘ਕਾਤਰੂ ਵੇਲਿਦਾਈ’ ਲਈ ਸੰਪਰਕ ਕੀਤਾ ਤਾਂ ਇਹ ਮੇਰੇ ਸੁਪਨੇ ਦੇ ਪੂਰਾ ਹੋਣ ਵਰਗਾ ਸੀ। ਮੈਂ ਕਈ ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ।
-ਇਸ ਫ਼ਿਲਮ ਲਈ ਤਾਂ ਤੁਹਾਨੂੰ  ਤਮਿਲ ਭਾਸ਼ਾ ਵੀ ਸਿੱਖਣੀ ਪਏਗੀ?
-ਜੀ ਹਾਂ, ਮੈਂ ਇਸ ਫ਼ਿਲਮ ਲਈ ਵਿਸ਼ੇਸ਼ ਤੌਰ ’ਤੇ ਤਮਿਲ ਸਿੱਖੀ ਹੈ ਅਤੇ ਇਸ ਭਾਸ਼ਾ ਨੂੰ ਸਿਖਾਉਣ ਦਾ ਜ਼ਿੰਮਾ ਵੀ ਮਣੀਰਤਨਮ ਜੀ ਨੇ ਹੀ ਉਠਾਇਆ ਹੈ। ਮਣੀ ਸਰ ਨੇ ਖ਼ੁਦ ਮੇਰਾ ਤਮਿਲ ਉਚਾਰਣ ਠੀਕ ਕਰਾਇਆ। ਦਰਅਸਲ, ਜਿਸ ਤਰ੍ਹਾਂ ਦਾ ਕਿਰਦਾਰ ਮੈਂ ਇਸ ਵਿੱਚ ਨਿਭਾ ਰਹੀ ਹਾਂ, ਉਸ ਲਈ ਮੇਰਾ ਤਮਿਲ ਭਾਸ਼ੀ ਨਜ਼ਰ ਆਉਣਾ ਬੇਹੱਦ ਜ਼ਰੂਰੀ ਸੀ। ਤੁਹਾਨੂੰ ਦੱਸ ਦਿਆਂ ਕਿ ਇਸ ਤੋਂ ਪਹਿਲਾਂ ‘ਦਿ ਲਿਜੈਂਡ ਆਫ ਮਾਈਕਲ ਮਿਸ਼ਰਾ’ ਲਈ ਵੀ ਮੈਂ ਬਿਹਾਰੀ ਭਾਸ਼ਾ ਸਿੱਖੀ ਸੀ। ਹਾਲਾਂਕਿ, ਬਿਹਾਰ ਦੀ ਕੋਈ ਅਲੱਗ ਭਾਸ਼ਾ ਨਹੀਂ ਹੈ ਕਿਉਂਕਿ ਉੱਥੇ ਵੀ ਹਿੰਦੀ ਹੀ ਬੋਲੀ ਜਾਂਦੀ ਹੈ ਪਰ ਉਨ੍ਹਾਂ ਦਾ ਉਚਾਰਣ ਥੋੜ੍ਹਾ ਅਲੱਗ ਹੁੰਦਾ ਹੈ।
 -ਤੁਸੀਂ ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
-ਮੇਰੇ ਕੋਲ ਕਈ ਚੰਗੀਆਂ ਫ਼ਿਲਮਾਂ ਹਨ ਅਤੇ ਸਾਰੀਆਂ ਬੇਹੱਦ ਦਮਦਾਰ ਅਤੇ ਜਾਨਦਾਰ ਹਨ। ਕਸ਼ਮੀਰੀ ਪੰਡਿਤਾਂ ਦੀ ਕਹਾਣੀ ’ਤੇ ਆਧਾਰਿਤ ਦਾਨਿਸ਼ ਰੇਂਜੂ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ‘ਪਸ਼ਮੀਨਾ’ ਦੀ ਸ਼ੂਟਿੰਗ ਤੇਜ਼ੀ ਨਾਲ ਚਲ ਰਹੀ ਹੈ। ਇਸ ਦੇ ਨਾਲ ਹੀ ਸੁਧੀਰ ਮਿਸ਼ਰਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ‘ਏਕ ਔਰ ਦੇਵਦਾਸ’ ਵਿੱਚ ਰਿਚਾ ਚੱਡਾ, ਅਨੁਰਾਗ ਕਸ਼ਿਅਪ ਨਾਲ ਮੈਂ ਅਹਿਮ ਕਿਰਦਾਰ ਵਿੱਚ ਹੋਵਾਂਗੀ। ਹਾਲਾਂਕਿ, ਇਸ ਫ਼ਿਲਮ ਦਾ ਨਾਂ ਬਦਲਣ ਦੀ ਵੀ ਗੱਲ ਚਲ ਰਹੀ ਹੈ।
-ਤੁਸੀਂ ਕਿਸ ਤਰ੍ਹਾਂ ਦੀ ਭੂਮਿਕਾ ਕਰਨ ਨੂੰ ਪ੍ਰਾਥਮਿਕਤਾ ਦਿੰਦੇ ਹੋ ?
-ਸੱਚ ਕਹਾਂ ਤਾਂ ਮੈਂ ਫ਼ਿਲਮ ਉਦਯੋਗ ਵਿੱਚ ਖੁਦ ਨੂੰ ਇੱਕੋ ਜਿਹੀਆਂ ਭੂਮਿਕਾਵਾਂ ਨਿਭਾਉਂਦੇ ਹੋਈ ਨਹੀਂ ਦੇਖ ਸਕਦੀ। ਬੇਸ਼ੱਕ ਮੈਂ ਫ਼ਿਲਮਾਂ ਅਤੇ ਇਸ ਉਦਯੋਗ ਦੇ ਬਾਰੇ ਵਿੱਚ ਬਹੁਤਾ ਨਹੀਂ ਜਾਣਦੀ ਕਿਉਂਕਿ ਮੈਂ ਇੱਥੇ ਵੱਡੀ ਨਹੀਂ ਹੋਈ, ਪਰ ਅਭਿਨੇਤਰੀ ਦੇ ਰੂਪ ਵਿੱਚ ਮੈਂ ਖੁਦ ਨੂੰ ਇੱਕੋ ਜਿਹੇ ਕਿਰਦਾਰ ਨਿਭਾਉਣ ਦੀ ਪ੍ਰਵਾਨਗੀ ਕਦੇ ਵੀ ਨਹੀਂ ਦੇਵਾਂਗੀ ਕਿਉਂਕਿ ਇਹ ਬਹੁਤ ਅਕਾਊ ਹੈ। ਇੰਨਾ ਹੀ ਨਹੀਂ, ਅੱਜ ਵੀ ਮੈਨੂੰ ਇੱਥੋਂ ਦੇ ਤੌਰ ਤਰੀਕਿਆਂ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਨਹੀਂ ਪਤਾ ਹੈ, ਪਰ ਕੰਮ ਕਾਰਨ ਹੁਣ ਮੇਰੀ ਪਛਾਣ ਬਣਨ ਲੱਗੀ ਹੈ। ਮੇਰੇ ਲਈ ਅਲੱਗ-ਅਲੱਗ ਭੂਮਿਕਾ ਨਿਭਾਉਣਾ ਮਜ਼ੇਦਾਰ ਅਤੇ ਉਤਸ਼ਾਹਜਨਕ ਹੁੰਦਾ ਹੈ।


Comments Off on ਮੇਰੀ ਪਛਾਣ ਹੁਣ ਬਣਨ ਲੱਗੀ ਹੈ: ਅਦਿਤੀ ਰਾਓ ਹੈਦਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.