ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮੈਂ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ: ਤਮੰਨਾ ਭਾਟੀਆ

Posted On March - 11 - 2017

10303cd _tamanna_bhatia_in_red_salwar_stills_(5)6127ਸੰਜੀਵ ਕੁਮਾਰ ਝਾਅ
ਦੱਖਣੀ ਭਾਰਤ ਦੀ ਪ੍ਰਸਿੱਧ ਨਾਇਕਾ ਤਮੰਨਾ ਭਾਟੀਆ ਮੁੰਬਈ ਦੇ ਸਿੰਧੀ ਪਰਿਵਾਰ ਵਿੱਚ ਪੈਦਾ ਹੋਈ ਹੈ। ਉਸ ਦੀ ਪੜ੍ਹਾਈ ਲਿਖਾਈ ਮੁੰਬਈ ਵਿੱਚ ਹੋਈ। ਉਸ ਨੂੰ 16 ਸਾਲ ਦੀ ਉਮਰ ਵਿੱਚ ਹੀ ਅਦਾਕਾਰੀ ਦਾ ਸ਼ੌਕ ਜਾਗਿਆ। ਉਸ ਨੇ ਹਿੰਦੀ ਫ਼ਿਲਮ ‘ਚਾਂਦ ਸਾ ਰੌਸ਼ਨ ਚਿਹਰਾ’ ਵਿੱਚ ਹੀਰੋਇਨ ਦੀ ਭੂਮਿਕਾ ਨਿਭਾਈ, ਪਰ ਉਸ ਦੀ ਇਹ ਫ਼ਿਲਮ ਚੱਲ ਨਹੀਂ ਸਕੀ। 2007 ਵਿੱਚ ਉਸ ਨੇ ਦੱਖਣ ਭਾਰਤ ਦਾ ਰੁਖ਼ ਕੀਤਾ ਅਤੇ ਤਾਮਿਲ ਅਤੇ ਤੈਲਗੂ ਫ਼ਿਲਮਾਂ ਵਿੱਚ ਕੰਮ ਕਰਨ ਲੱਗੀ। ‘ਕਾਲੂਰੀ’ ਫ਼ਿਲਮ ਵਿੱਚ ਕਾਲਜ ਦੀ ਕੁੜੀ ਦੀ ਭੂਮਿਕਾ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਇਸ ਅਦਾਕਾਰਾ ਨੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫ਼ਿਲਮਾਂ ਦਿੱਤੀਆਂ। 2013 ਵਿੱਚ ਉਸ ਨੇ ‘ਹਿੰਮਤਵਾਲਾ’ ਰਾਹੀਂ ਦੋਬਾਰਾ ਬੌਲੀਵੁੱਡ ਵਿੱਚ ਪੈਰ ਧਰਿਆ। ‘ਹਮਸ਼ਕਲਜ਼’, ‘ਇਟਸ ਐਂਟਰਟੇਨਮੈਂਟ’ ਅਤੇ ‘ਤੂਤਕ ਤੂਤਕ ਤੂਤੀਆਂ’ ਵਰਗੀਆਂ ਫ਼ਿਲਮਾਂ ਵੀ ਉਸ ਨੇ ਕੀਤੀਆਂ ਹਨ, ਪਰ ਲੋਕ ਉਸ ਨੂੰ ‘ਬਾਹੂਬਲੀ’ ਦੀ ਨਾਇਕਾ ਵਜੋਂ ਵਧੇਰੇ ਪਛਾਣਦੇ ਹਨ। ਨਵੀਂ ਫ਼ਿਲਮ ‘ਬਾਹੂਬਲੀ-ਦਿ ਕਨਕਲੂਜ਼ਨ’ ਸਬੰਧੀ ਉਸ ਨਾਲ ਕੀਤੀ ਗਈ ਗੱਲਬਾਤ ਦੇ ਅੰਸ਼ ਪੇਸ਼ ਹਨ:
-ਤੁਹਾਡੀ ਦੋ ਭਾਸ਼ਾਵਾਂ ਵਿੱਚ ਬਣਨ ਵਾਲੀ ਫ਼ਿਲਮ ‘ਬਾਹੂਬਲੀ-ਦਿ ਬਿਗਨਿੰਗ’ ਤੋਂ ਬਿਨਾਂ ਹੋਰ ਕੋਈ ਫ਼ਿਲਮ ਹਿੱਟ ਨਹੀਂ ਹੋ ਸਕੀ। ਇਸ ਬਾਰੇ ਕੀ ਕਹੋਗੇ?
-ਇਹ ਸੱਚ ਹੈ ਕਿ ਬੌਲੀਵੁੱਡ ਵਿੱਚ ਮੈਂ ਹਾਲੇ ਕੁਝ ਖ਼ਾਸ ਨਹੀਂ ਕਰ ਸਕੀ, ਪਰ ਮੈਂ ਜ਼ਿਆਦਾਤਰ ਵੱਡੀਆਂ ਹਿੱਟ ਫ਼ਿਲਮਾਂ ਦਾ ਹਿੱਸਾ ਰਹੀ ਹਾਂ, ਜਦੋਂਕਿ ਮੈਂ ਕੁਝ ਕੁ ਹੀ ਫਲਾਪ ਫ਼ਿਲਮਾਂ ਕੀਤੀਆਂ ਹਨ। ਦੱਖਣ ਵਿੱਚ ਮੇਰੀਆਂ ਸਾਰੀਆਂ ਫ਼ਿਲਮਾਂ ਹਿੱਟ ਰਹੀਆਂ ਹਨ, ਜਦੋਂਕਿ ਹਿੰਦੀ ਵਿੱਚ ਹਾਲੇ ਮੈਂ ਲੰਬਾ ਪੈਂਡਾ ਤੈਅ ਕਰਨਾ ਹੈ। ਉਂਜ ਮੈਂ ਮਹਿਸੂਸ ਕੀਤਾ ਹੈ ਕਿ ਕਿਸੇ ਫ਼ਿਲਮ ਦੀ ਸਫਲਤਾ ਜਾਂ ਅਸਫਲਤਾ ਪੂਰੀ ਟੀਮ ਉੱਤੇ ਨਿਰਭਰ ਕਰਦੀ ਹੈ। ਇਸੇ ਲਈ ਸਫਲਤਾ ਸਦਕਾ ਮੈਨੂੰ ਆਪਣੇ ਆਪ ਉੱਤੇ ਕੋਈ ਦਬਾਅ ਮਹਿਸੂਸ ਨਹੀਂ ਹੁੰਦਾ ਅਤੇ ਅਸਫਲਤਾ ਵੀ ਮੈਨੂੰ ਡਰਾਉਂਦੀ ਨਹੀਂ। ਸੱਚ ਆਖਾਂ ਤਾਂ ਸਫਲਤਾ ਜਾਂ ਅਸਫਲਤਾ ਮੈਨੂੰ ਵਧੇਰੇ ਚੰਗੇ ਵਿਸ਼ੇ ਵਾਲੀਆਂ ਫ਼ਿਲਮਾਂ ਚੁਣਨ ਲਈ ਪ੍ਰੇਰਿਤ ਕਰਦੀ ਹੈ ਤੇ ਮੈਂ ਅਜਿਹਾ ਹੀ ਕਰ ਰਹੀ ਹਾਂ। ਮੇਰੇ ਕੋਲ ਚੰਗੇ ਬੈਨਰਾਂ ਦੀਆਂ ਬਿਹਤਰੀਨ ਕਹਾਣੀਆਂ ਵਾਲੀਆਂ ਫ਼ਿਲਮਾਂ ਹਨ, ਜਿਨ੍ਹਾਂ ਨਾਲ ਲੋਕਾਂ ਦਾ ਮੇਰੇ ਪ੍ਰਤੀ ਨਜ਼ਰੀਆ ਬਦਲ ਜਾਵੇਗਾ।
10303cd _tb-ਤੁਹਾਡੀ ਨਵੀਂ ਫ਼ਿਲਮ ‘ਬਾਹੂਬਲੀ-ਦਿ ਕਨਕਲੂਜ਼ਨ’ ਦੇ ਅਹਿਮ ਹਿੱਸੇ ਦੇ ਕੁਝ ਦ੍ਰਿਸ਼ ਲੀਕ ਹੋ ਗਏ ਹਨ, ਕੀ ਇਸ ਦਾ ਫ਼ਿਲਮ ਦੇ ਕਾਰੋਬਾਰ ਉੱਤੇ ਕੋਈ ਅਸਰ ਨਹੀਂ ਹੋਏਗਾ?
-ਨਹੀਂ, ਇਸ ਨਾਲ ਫ਼ਿਲਮ ਉੱਤੇ ਕੋਈ ਅਸਰ ਨਹੀਂ ਪਏਗਾ, ਸਗੋਂ ਮੈਨੂੰ ਲੱਗਦਾ ਹੈ ਕਿ ਇਸ ਨਾਲ ਫ਼ਿਲਮ ਨੂੰ ਫਾਇਦਾ ਹੀ ਮਿਲੇਗਾ ਕਿਉਂਕਿ ਲੀਕ ਹੋਈ ਵੀਡਿਓ ਬਹੁਤ ਛੋਟੀ ਹੈ। ਉਂਜ ਵੀ ਲੋਕ ਇਸ ਫ਼ਿਲਮ ਬਾਰੇ ਜਾਨਣ ਲਈ ਉਤਸੁਕ ਹਨ ਅਤੇ ਇਸ ਵੀਡਿਓ ਨਾਲ ਉਨ੍ਹਾਂ ਦੀ ਜਗਿਆਸਾ ਵਧੀ ਹੋਏਗੀ।
-ਅਭਿਨੇਤਰੀ ਵਜੋਂ ‘ਬਾਹੂਬਲੀ’ ਜਿਹੀ ਸੁਪਰ ਡੁਪਰ ਹਿੱਟ ਫ਼ਿਲਮ ਦਾ ਹਿੱਸਾ ਬਣਨ ਦਾ ਅਨੁਭਵ ਕਿਵੇਂ ਦਾ ਰਿਹਾ?
-ਇਸ ਅਨੁਭਵ ਨੂੰ ਲਫਜ਼ਾਂ ਵਿੱਚ ਬਿਆਨ ਕਰ ਸਕਣਾ ਅਸੰਭਵ ਹੈ। ਮੈਨੂੰ ਲੱਗਦਾ ਹੈ ਕਿ ਨਿਰਦੇਸ਼ਕ ਐੱਸ.ਐੱਸ. ਰਾਜਮੌਲੀ ਦੀ ‘ਬਾਹੂਬਲੀ’ ਵਰਗੀ ਫ਼ਿਲਮ ਕਿਸੇ ਕਲਾਕਾਰ ਦੇ ਜੀਵਨ ਵਿੱਚ ਇੱਕੋ ਵਾਰ ਆਉਂਦੀ ਹੈ। ਇਹ ਇੰਡਸਟਰੀ ਲਈ ਵੀ ਵੱਡੀ ਗੱਲ ਹੈ ਕਿਉਂਕਿ ਇੱਕ ਖੇਤਰੀ ਫ਼ਿਲਮ ਹੋਣ ਦੇ ਬਾਵਜੂਦ ਇਸ ਨੇ ਪੂਰੇ ਦੇਸ਼ ਵਿੱਚ ਬਹੁਤ ਚੰਗਾ ਕਾਰੋਬਾਰ ਕੀਤਾ ਅਤੇ ਕੌਮਾਂਤਰੀ ਪ੍ਰਸਿੱਧੀ ਵੀ ਪਾਈ। ਦਰਅਸਲ, ਜਦੋਂ ਮੇਰਾ ਕਰੀਅਰ ਡਾਵਾਂਡੋਲ ਸੀ ਉਦੋਂ ਇਹ ਫ਼ਿਲਮ ਮੇਰੇ ਹਿੱਸੇ ਆਈ ਸੀ। ਕੁਝ ਫ਼ਿਲਮਾਂ ਦੀ ਅਸਫਲਤਾ ਤੋਂ ਬਾਅਦ ‘ਬਾਹੂਬਲੀ- ਦਿ ਬਿਗਨਿੰਗ’ ਦਾ ਹਿੱਸਾ ਬਣਨਾ ਸੁਪਨਾ ਪੂਰਾ ਹੋਣ ਦੇ ਤੁਲ ਸੀ।
-‘ਬਾਹੂਬਲੀ’ ਦੇ ਸੀਕੁਏਲ ਲਈ ਤੁਹਾਨੂੰ ਕਿੰਨੀ ਕੁ ਹੋਰ ਮਿਹਨਤ ਕਰਨੀ ਪਈ?
-ਇਸ ਲਈ ਮੈਨੂੰ ਘੋੜ ਸਵਾਰੀ ਸਿੱਖਣੀ ਪਈ। ਇਹ ਮੇਰੀ ਪਹਿਲੀ ਕੋਸ਼ਿਸ਼ ਸੀ ਜੋ ਕਾਮਯਾਬ ਰਹੀ। ਹਾਲਾਂਕਿ ਸ਼ੁਰੂ ਵਿੱਚ ਘੋੜੇ ਨਾਲ ਜੁੜਨ ਵਿੱਚ ਥੋੜ੍ਹਾ ਸਮਾਂ ਲੱਗਿਆ, ਪਰ ਇੱਕ ਵਾਰ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਪੂਰਾ ਸਿੱਖ ਕੇ ਹੀ ਸਾਹ ਲਿਆ।
-ਇਸ ਫ਼ਿਲਮ ਵਿੱਚ ਤੁਹਾਡੇ ਕਿਰਦਾਰ ਵਿੱਚ ਹੋਰ ਕੀ ਖ਼ਾਸੀਅਤ ਦੇਖਣ ਨੂੰ ਮਿਲੇਗੀ ?
-ਇਸ ਫ਼ਿਲਮ ਵਿੱਚ ਮੈਂ ਲੜਾਈ ਵਾਲੇ ਦ੍ਰਿਸ਼ਾਂ ਵਿੱਚ ਤਲਵਾਰਬਾਜ਼ੀ ਕਰਦੀ ਦਿਖਾਈ ਦੇਵਾਂਗੀ। ਕੰਗਨਾ ਰਣੌਤ ਅਤੇ ਸੋਨਾਕਸ਼ੀ ਸਿਨਹਾ ਜਿਹੀਆਂ ਅਭਿਨੇਤਰੀਆਂ ਨੂੰ ਸਿਖਲਾਈ ਦੇ ਚੁੱਕੇ ਜੀਤੂ ਵਰਮਾ ਨੇ ਮੈਨੂੰ ਇਸ ਫ਼ਿਲਮ ਲਈ ਸਿਖਲਾਈ ਦਿੱਤੀ ਹੈ। ਇਸ ਫ਼ਿਲਮ ਵਿੱਚ ਪ੍ਰਭਾਸ, ਰਾਣਾ ਦੱਗੂਬਤੀ ਅਤੇ ਅਨੁਸ਼ਕਾ ਸ਼ੈਟੀ  ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ‘ਬਾਹੂਬਲੀ’ ਦੇ ਪਹਿਲੇ ਭਾਗ ਵਿੱਚ ਮੈਂ ਵਿਦਰੋਹੀ ਅਵੰਤਿਕਾ ਦੀ ਭੂਮਿਕਾ ਨਿਭਾਈ, ਜਦੋਂਕਿ ਨਵੀਂ ਫ਼ਿਲਮ ਵਿੱਚ ਮੇਰੀ ਭੂਮਿਕਾ ਉਸ ਤੋਂ ਬਿਹਤਰ ਹੈ।
-ਕਾਮੇਡੀਅਨ ਕਪਿਲ ਸ਼ਰਮਾ ਨਾਲ ਵੀ ਤੁਸੀਂ ਫ਼ਿਲਮ ਕਰ ਰਹੇ ਹੋ। ਇਸ ਸਬੰਧੀ ਅਤੇ ਆਪਣੀਆਂ ਹੋਰ ਫ਼ਿਲਮਾਂ ਬਾਰੇ ਵੀ ਕੁਝ ਦੱਸੋ ?
-ਕਪਿਲ ਨਾਲ ਮੈਂ ‘ਫਿਰੰਗੀ’ ਨਾਂ ਦੀ ਫ਼ਿਲਮ ਕਰ ਰਹੀ ਹਾਂ ਜੋ ਕਾਮੇਡੀ ਫ਼ਿਲਮ ਹੈ। ਇਸ ਵਿੱਚ ਇਸ਼ੀਤਾ ਦੱਤਾ ਵੀ ਮੇਰੇ ਤੇ ਕਪਿਲ ਦੇ ਨਾਲ ਨਜ਼ਰ ਆਏਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬੌਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਕੁਈਨ’ ਦੇ ਤਾਮਿਲ ਰੀਮੇਕ ਵਿੱਚ ਵੀ ਕੰਮ ਕਰ ਰਹੀ ਹਾਂ। ਇਸ ਵਿੱਚ ਮੈਂ ਕੰਗਨਾ ਵਾਲੀ ਭੂਮਿਕਾ ਨਿਭਾ ਰਹੀ ਹਾਂ। ਮੈਂ ‘ਕੁਈਨ’ ਵਿੱਚ ਕੰਗਨਾ ਦੀ ਬਿਹਤਰੀਨ ਅਦਾਕਾਰੀ ਦੇਖੀ ਹੈ। ਮੈਂ ਉਸ ਦੀ ਪ੍ਰਸ਼ੰਸਕ ਬਣ ਗਈ ਹਾਂ। ਸਹੀ ਅਰਥਾਂ ਵਿੱਚ ਮੈਂ ਇਸ ਫ਼ਿਲਮ ਦੇ ਰੀਮੇਕ ਵਿੱਚ ਕੰਮ ਕਰਨ ਦਾ ਸੁਪਨਾ ਦੇਖ ਰਹੀ ਸੀ ਜੋ ਆਖ਼ਿਰਕਾਰ ਪੂਰਾ ਹੋ ਰਿਹਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਪੁਰਾਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰੇਵਤੀ ਕਰ ਰਹੀ ਹੈ। ਇਸ ਸਾਲ ਦੇ ਅੱਧ ਤਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।
-ਤੁਹਾਡੀ ਕਿਸੇ ਤੈਲਗੂ ਫ਼ਿਲਮ ਦਾ ਹਿੰਦੀ ਰੀਮੇਕ ਵੀ ਤਾਂ ਬਣ ਰਿਹਾ ਹੈ ?
-ਹਾਂ, ਤੈਲਗੂ ਬਲਾਕਬਸਟਰ ਫ਼ਿਲਮ ‘ਓਪਿਰੀ’ ਦਾ ਹਿੰਦੀ ਰੀਮੇਕ ਕਰਨ ਜੌਹਰ ਬਣਾ ਰਹੇ ਹਨ। ਉਨ੍ਹਾਂ ਨੇ ਇਸ ਫ਼ਿਲਮ ਦੇ ਅਧਿਕਾਰ ਖ਼ਰੀਦ ਲਏ ਹਨ। ਤੈਲਗੂ ਫ਼ਿਲਮ ਵਿੱਚ ਮੇਰੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਮੈਨੂੰ ਇਸ ਦੇ ਹਿੰਦੀ ਰੂਪ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਉਂਜ ਇਸ ਸਮੇਂ ਮੈਂ ਬੌਲੀਵੁੱਡ ਅਤੇ ਟੌਲੀਵੁੱਡ ਦੋਵਾਂ ਵਿੱਚ ਕਾਫ਼ੀ ਰੁੱਝੀ ਹੋਈ ਹਾਂ। ਮੇਰੀ ਤਾਮਿਲ ਫ਼ਿਲਮ ‘ਕੱਥੀ ਸੰਦਈ’ ਵੀ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਪ੍ਰਸਿੱਧ ਬਰਾਂਡਾਂ ਲਈ ਇਸ਼ਤਿਹਾਰੀ ਫ਼ਿਲਮਾਂ ਵੀ ਕਰ ਰਹੀ ਹਾਂ। ਹੁਣ ਰੁੱਝੀ ਹੋਣ ਕਾਰਨ ਮੈਨੂੰ ਕੁਝ ਪੇਸ਼ਕਸ਼ਾਂ ਠੁਕਰਾਉਣੀਆਂ ਵੀ ਪੈ ਰਹੀਆਂ ਹਨ।
-ਬਹੁਤ ਚਰਚਾ ਹੋ ਰਹੀ ਸੀ ਕਿ ਤੁਸੀਂ ਵਿਆਹ ਕਰਵਾ ਰਹੇ ਹੋ?
-ਇਹ ਸਿਰਫ਼ ਅਫ਼ਵਾਹ ਸੀ। ਉਸ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਸੀ। ਫਿਲਹਾਲ ਮੈਂ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਹੀ ਇੰਨੀ ਰੁੱਝੀ ਹੋਈ ਹਾਂ ਕਿ ਵਿਆਹ ਜਿਹੀਆਂ ਚੀਜ਼ਾਂ ਬਾਰੇ ਸੋਚਣ ਲਈ ਵੀ ਮੇਰੇ ਕੋਲ ਸਮਾਂ ਨਹੀਂ ਹੈ। ਉਂਜ ਜਦੋਂ ਵੀ ਮੈਂ ਵਿਆਹ ਕਰਾਉਣ ਦਾ ਫ਼ੈਸਲਾ ਕਰਾਂਗੀ ਤਾਂ ਪੂਰੀ ਦੁਨੀਆਂ ਨੂੰ ਪਤਾ ਲੱਗ ਜਾਏਗਾ। ਮੈਂ ਕੋਈ ਵੀ ਕੰਮ ਲੁਕ ਛਿਪ ਕੇ ਕਰਨ ਵਿੱਚ ਯਕੀਨ ਨਹੀਂ ਰੱਖਦੀ। ਇਸ ਲਈ ਵਿਆਹ ਵੀ ਡੰਕੇ ਦੀ ਚੋਟ ਨਾਲ ਕਰਾਂਗੀ। .


Comments Off on ਮੈਂ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ: ਤਮੰਨਾ ਭਾਟੀਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.