ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮੈਟਰੋ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ

Posted On March - 19 - 2017

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਾਰਚ
ਹਰਿਆਣਾ ਸਰਕਾਰ ਤੇ ਜਾਟ ਰਾਖਵਾਂਕਰਨ ਸੰਘਰਸ਼ ਸਮਿਤੀ ਦਰਮਿਆਨ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਸਮਿਤੀ ਵੱਲੋਂ ਅੰਦੋਲਨ ਟਾਲ਼ ਦੇਣ ਦੇ ਲਏ ਗਏ ਫ਼ੈਸਲੇ ਨਾਲ ਦਿੱਲੀ ਵਾਸੀਆਂ ਨੂੰ ਸੁੱਖ ਦਾ ਸਾਹ ਆਇਆ ਹੈ। ਜਾਟ ਰਾਖਵਾਂਕਰਨ ਅੰਦੋਲਨ ਕਾਰਨ ਦਿੱਲੀ ਮੈਟਰੋ ਨੂੰ ਸਿਰਫ਼ ਦਿੱਲੀ ਦੀਆਂ ਯੂਪੀ ਤੇ ਹਰਿਆਣਾ ਦੀਆਂ ਹੱਦਾਂ ਤੋਂ ਪਹਿਲਾਂ ਵਾਲੇ ਮੈਟਰੋ ਸਟੇਸ਼ਨਾਂ ਤੱਕ ਹੀ ਚਲਾਉਣ ਦਾ ਫ਼ੈਸਲਾ ਦਿੱਲੀ ਮੈਟਰੋ ਨੇ ਬਦਲ ਦਿੱਤਾ ਹੈ। ਇਸ ਤਰ੍ਹਾਂ ਮੈਟਰੋ ਸੇਵਾਵਾਂ ਆਪਣੇ ਉਸੇ ਰੂਟਾਂ ਉੱਪਰ ਤੈਅ ਸਮੇਂ ਮੁਤਾਬਕ ਚੱਲਣਗੀਆਂ।
ਸਪੈਸ਼ਲ ਕਮਿਸ਼ਨਰ ਦਿੱਲੀ ਪੁਲੀਸ ਦੀਪਿੰਦਰ ਪਾਠਕ ਨੇ ਦੱਸਿਆ ਕਿ ਦਿੱਲੀ ਮੈਟਰੋ, ਦਿੱਲੀ ਪ੍ਰਵਹਿਨ ਨਿਗਮ ਦੀਆਂ ਬੱਸਾਂ ਤੇ ਲੋਕਲ ਰੇਲ ਗੱਡੀਆਂ ਆਮ ਵਾਂਗ ਚੱਲਣਗੀਆਂ ਪਰ ਫਿਰ ਵੀ ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ ਤੇ ਲੋਕ ਨਾਇਕ ਮਾਰਗ ਸਟੇਸ਼ਨ ਤੋਂ ਯਾਤਰੀ ਬਾਹਰ ਨਹੀਂ ਨਿਕਲ ਸਕਣਗੇ ਪਰ ਅੰਦਰ ਜਾ ਸਕਣਗੇ। ਸੁਰੱਖਿਆ ਦੇ ਬੰਦੋਬਸਤ ਉਸੇ ਤਰ੍ਹਾਂ ਸਾਰੀ ਦਿੱਲੀ ਤੇ ਹੱਦਾਂ ਉਪਰ ਰੱਖੇ ਜਾਣਗੇ। ਪਹਿਲਾਂ ਮੈਟਰੋ ਸੇਵਾਵਾਂ ਤੇ ਕੇਂਦਰੀ ਦਿੱਲੀ ਦੇ 12 ਸਟੇਸ਼ਨਾਂ ਉੱਪਰ ਪਾਬੰਦੀਆਂ ਲਾਈਆਂ ਗਈਆਂ ਸਨ।


Comments Off on ਮੈਟਰੋ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.