ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮੋਬਾਈਲ: ਸਹੂਲਤ ਜਾਂ ਆਦਤ ?

Posted On March - 16 - 2017

ਅਦਿਤਿਆ ਗਰੋਵਰ
11503CD _MOB 3ਮਨੁੱਖ ਖ਼ਾਸ ਕਰਕੇ ਨੌਜਵਾਨ ਅਜੋਕੇ ਸਮੇਂ ਵਿੱਚ ਨਵੀਂ ਤਕਨਾਲੋਜੀ ਦੇ ਬੁਰੀ ਤਰ੍ਹਾਂ ਆਦੀ ਹੋ ਰਹੇ ਹਨ। ਖ਼ਾਸ ਕਰਕੇ ਮੋਬਾਈਲ ਫੋਨ ਅਜੋਕ ਜੀਵਨ ਵਿੱਚ ਘਰ ਕਰ ਗਿਆ ਹੈ। ਹੁਣ ਮਨੁੱਖ ਦੇ ਸਭ ਤੋਂ ਨੇੜੇ ਮੋਬਾੲੀਲ ਹੀ ਹੈ ਤੇ ਇਸ ਮਗਰੋਂ ਇੰਟਰਨੈੱਟ ਹੈ। ਅੱਜ ਦੇ ਸਮੇਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਦਾ ਗੂੜਾ ਰਿਸ਼ਤਾ ਬਣ ਗਿਆ ਹੈ। ਇਨ੍ਹਾਂ ਦੋਵਾਂ ਨੇ ਹੁਣ ਮਨੁੱਖ ਨੂੰ ਆਪਣੇ ਨਾਲ ਜਕੜ ਲਿਆ ਹੈ। ਮੋਬਾਈਲ ਦੀ ਨੇਡ਼ਤਾ ਕਾਰਨ ਹੀ ਮਨੁੱਖ ਆਪਣੇ ਸਕੇ-ਸਬੰਧੀਆਂ ਤੋਂ ਦੂਰ ਹੋਣ ਲੱਗਾ ਹੈ। ਅੱਜ ਮੋਬਾਈਲ ਦੇ ਵਰਤੋਂਕਾਰਾਂ ਨੂੰ ਇੰਟਰਨੈੱਟ ਅਤੇ ਮੋਬਾਈਲ ਦਾ ਅਜਿਹਾ ਨਸ਼ਾ ਪੈ ਗਿਆ ਹੈ ਕਿ ਉਹ ਦੋ ਡੰਗ ਦੀ ਰੋਟੀ ਤੋਂ ਤਾਂ ਪ੍ਰਹੇਜ਼ ਕਰ ਸਕਦੇ ਹਨ ਪਰ ਮੋਬਾਈਲ ਤੋਂ ਨਹੀਂ। ਇਸ ਕਰਕੇ ਹੁਣ ਮਨੁੱਖ ਦੇ ਸਾਰੇ ਰਿਸ਼ਤੇ ਮੋਬਾਈਲ ਨਾਲ ਜਕਡ਼ੇ ਗਏ ਹਨ। ਅਸੀਂ ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਮੋਬਾੲੀਲ ਲੱਭਦੇ ਹਾਂ। ਖੁਸ਼ੀਆਂ ਅਤੇ ਗਮੀਆਂ ਵੀ ਮੋਬਾਈਲ ਤੱਕ ਸੀਮਤ ਰਹਿ ਗੲੀਆਂ ਹਨ। ਹੁਣ ਤਾਂ ਇਨਸਾਨ ਦਾ ਹੱਸਣਾ ਅਤੇ ਰੋਣਾ ਵੀ ਮੋਬਾੲੀਲ ’ਤੇ ਨਿਰਭਰ ਹੋ ਗਿਆ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਮੋਬਾਈਲ ਅਤੇ ਇੰਟਰਨੈੱਟ ਦੀ ਦੁਨੀਆਂ ਵਿੱਚ ਗ੍ਰਸੀ ਹੋਈ ਹੈ। ਮੋਬਾਈਲ ਫੋਨ ਕਾਰਨ ਅਕਸਰ ਘਰਾਂ ਵਿੱਚ ਕਲੇਸ਼ ਰਹਿੰਦਾ ਹੈ, ਕਿਉਂਕਿ ਨਵੀਂ ਪੀਡ਼੍ਹੀ ਮੋਬਾਈਲ ਵਿੱਚ ਖੁੱਭੀ ਰਹਿੰਦੀ ਹੈ ਤੇ ਘਰ ਦੇ ਕੰਮ-ਕਾਰਾਂ ਤੋਂ ਕੰਨੀਂ ਕਤਰਾਉਂਦੀ ਹੈ। ਮੋਬਾਈਲ ਦੀ ਆਦਤ ਨੇ ਰਿਸ਼ਤਿਆਂ ਵਿੱਚ ਤਾਂ ਫਿੱਕ ਪਾਇਆ ਹੀ ਹੈ, ਬਲਕਿ ਮਨੁੱਖ ਨੂੰ ਤਣਾਅਗ੍ਰਸਤ ਵੀ ਕਰ ਦਿੱਤਾ ਹੈ। ਇਸ ਮੋਬਾਈਲ ਨੇ ਲੋਕਾਂ ਦਾ ਇੱਕ-ਦੂਜੇ ਦੇ ਘਰ-ਆਉਣਾ ਜਾਣਾ ਘਟਾ ਦਿੱਤਾ ਹੈ। ਹਰ ਕੋਈ ਮੋਬਾਈਲ ’ਤੇ ਰੁੱਝਿਆ ਰਹਿੰਦਾ ਹੈ ਤੇ ਆਂਢੀ-ਗੁਆਂਢੀ ਦਾ ਹਾਲ-ਚਾਲ ਵੀ ਮੋਬਾੲੀਲ ’ਤੇ ਪੁੱਛ ਕੇ ਸਾਰ ਦਿੱਤਾ ਜਾਂਦਾ ਹੈ। ਅੱਜ-ਕੱਲ੍ਹ ਫੋਨ ਸੁਣਦੇ ਸਮੇਂ ਗੱਡੀ ਚਲਾੳੁਣ ਤੋਂ ਵੀ ਪ੍ਰਹੇਜ਼ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਲੋਕ ਮੋਬਾੲੀਲ ’ਤੇ ਚੈਟਿੰਗ ਵਿੱਚ ਇੰਨੇ ਖੁੱਭ ਜਾਂਦੇ ਹਨ ਕਿ ਅਕਸਰ ਹਾਦਸੇ ਵਾਪਰ ਜਾਂਦੇ ਹਨ। ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਮੋਬਾਈਲਾਂ ਕਾਰਨ ਨਿੱਕੇ ਬੱਚਿਆਂ ਨੂੰ ਵੀ ਬੁਰੀਆਂ ਆਦਤਾਂ ਪੈਣ ਲੱਗ ਗਈਆਂ ਹਨ। ਅੱਜ-ਕੱਲ੍ਹ ਛੋਟੇ ਬੱਚੇ ਵੀ ਮਹਿੰਗੇ-ਮਹਿੰਗੇ ਮੋਬਾਈਲ ਲੈਣ ਦੀਆਂ ਸ਼ਰਤਾਂ ਰੱਖਦੇ ਹਨ। ਇਸ ਨਾਲ ਬੱਚਿਆਂ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਠੀਕ ਨਹੀਂ ਹੁੰਦਾ ਹੈ। ਮੋਬਾਈਲ ਦੀ ਢੁੱਕਵੀਂ ਵਰਤੋਂ ਨਾਲ ਹੀ ਇਸ ਦਾ ਸਹੀ ਲਾਹਾ ਲਿਆ ਜਾ ਸਕਦਾ ਹੈ। ਇਸ ਦੀ ਲੋਡ਼ ਤੋਂ ਵੱਧ ਵਰਤੋਂ ਸਿਹਤ ਅਤੇ ਰਿਸ਼ਤਿਆਂ ਲੲੀ ਘਾਤਕ ਹੈ। ਖ਼ਾਸ ਕਰਕੇ ਬੱਚਿਆਂ ਨੂੰ ਮੋਬਾੲੀਲ ਤੋਂ ਦੂਰ ਰੱਖਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਪੂਰੀ ਤਰ੍ਹਾਂ ਹੋ ਸਕੇ।
ਸੰਪਰਕ: 90411-90722


Comments Off on ਮੋਬਾਈਲ: ਸਹੂਲਤ ਜਾਂ ਆਦਤ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.