ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਯੁਵਕ ਮੇਲਾ ਭੰਗੜੇ ਦੀਆਂ ਧਮਾਲਾਂ ਨਾਲ ਸਮਾਪਤ

Posted On March - 20 - 2017
ਮਾਡਰਨ ਕਾਲਜ ਬੀਰ ਕਲਾਂ ਵਿੱਚ ਭੰਗੜੇ ਦੀ ਜੇਤੂ ਟੀਮ ਮਹਿਮਾਨਾਂ ਤੇ ਪ੍ਰਬੰਧਕਾਂ ਨਾਲ। -ਫੋਟੋ: ਗਰੇਵਾਲ

ਮਾਡਰਨ ਕਾਲਜ ਬੀਰ ਕਲਾਂ ਵਿੱਚ ਭੰਗੜੇ ਦੀ ਜੇਤੂ ਟੀਮ ਮਹਿਮਾਨਾਂ ਤੇ ਪ੍ਰਬੰਧਕਾਂ ਨਾਲ। -ਫੋਟੋ: ਗਰੇਵਾਲ

ਪੱਤਰ ਪ੍ਰੇਰਕ
ਚੀਮਾ ਮੰਡੀ, 20 ਮਾਰਚ
ਮਾਡਰਨ ਕਾਲਜ ਬੀਰ ਕਲਾਂ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਗਿਆ ਦੋ ਦਿਨਾਂ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਭੰਗੜੇ ਦੀਆਂ ਧਮਾਲਾਂ ਨਾਲ ਸੰਪੰਨ ਹੋ ਗਿਆ। ਇਸ ਮੇਲੇ ਦੇ ਅਖੀਰਲੇ ਦਿਨ ਭਾਸ਼ਣ,ਪੁਰਾਤਨ ਪਹਿਰਾਵਾ ਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ।
ਭਾਸ਼ਣ ਮੁਕਾਬਲੇ ਵਿੱਚ ਸੰਦੀਪ ਕੌਰ ਮਾਡਰਨ ਕਾਲਜ ਬੀਰ ਕਲਾਂ ਨੇ ਪਹਿਲਾ,ਗੁਲਫਸਾ ਬੇਗਮ ਸ਼ਿਵਮ ਕਾਲਜ ਖੋਖਰ ਕਲਾਂ ਨੇ ਦੂਜਾ ਤੇ ਸੋਮਾ ਸਿੰਘ ਜਸਮੇਰ ਸਿੰਘ ਜੇਜੀ ਕਾਲਜ ਨੇ ਸਥਾਨ ਤੀਜਾ ਪ੍ਰਾਪਤ ਕੀਤਾ। ਪੁਰਾਤਨ ਪਹਿਰਾਵੇ ਦੇ ਮੁਕਾਬਲੇ ਵਿੱਚੋਂ ਰਾਜਵੀਰ ਕੌਰ ਪਰਮਾਨੰਦ ਵਿੱਦਿਆਲਿਆ ਜਖੇਪਲ ਤੇ ਪਰਦੀਪ ਕੌਰ ਮਾਡਰਨ ਕਾਲਜ ਬੀਰ ਕਲਾਂ ਪਹਿਲੇ, ਗੁਰਜੀਤ ਕੌਰ ਸ਼ਿਵਮ ਕਾਲਜ ਖੋਖਰ ਕਲਾਂ ਦੂਜੇ ਤੇ ਸੁਖਜੀਤ ਸ਼ਰਮਾ ਯੁਵਕ ਸੇਵਾਵਾਂ ਕਲੱਬ ਸੁਨਾਮ ਤੀਜੇ ਸਥਾਨ ’ਤੇ ਰਿਹਾ।
ਭੰਗੜੇ ਦੇ ਦਿਲਚਸਪ ਮੁਕਾਬਲਿਆਂ ਵਿੱਚੋਂ ਰਾਇਲ ਫੋਲਕ ਆਰਟ ਕਲੱਬ ਸੰਗਰੂਰ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ ਨੇ ਦੂਜਾ ਅਤੇ ਮਾਡਰਨ ਕਾਲਜ ਬੀਰ ਕਲਾਂ ਤੇ ਯੂਥ ਸੇਵਾਵਾਂ ਕਲੱਬ ਸੁਨਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਹਰਮਨਦੀਪ ਸਿੰਘ ਢਿੱਲੋਂ, ਮਨਜੀਤ ਸ਼ਰਮਾ, ਰਸ਼ਮੀ, ਲਖਵੀਰ ਸਿੰਘ, ਮਨਜੀਤ ਕੁਮਾਰ, ਸੰਜੀਵ ਸਿੰਗਲਾ, ਮਨਜੀਤ ਕੌਰ ਤੇ ਜਸਵੀਰ ਕੌਰ ਨੇ ਨਿਭਾਈ ਅਤੇ ਸਟੇਜ ਸਕੱਤਰ ਵਜੋਂ ਜਸਵਿੰਦਰ ਸਿੰਘ ਚਾਹਲ ਨੇ ਆਪਣੀ ਤੁਕਬੰਦੀ ਰਾਹੀ ਦਰਸ਼ਕਾਂ ਦਾ ਭਾਰੀ ਮੰਨੋਰੰਜਨ ਕੀਤਾ। ਭੰਗੜੇ ਦੀਆਂ ਟੀਮਾਂ ਵਿੱਚ ਵਧੀਆ ਭੰਗੜਚੀ ਰਮਨਦੀਪ ਸਿੰਘ ਰਾਇਲ ਫੋਲਕ ਆਰਟ ਕਲੱਬ ਸੰਗਰੂਰ ਚੁਣਿਆ ਗਿਆ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਮਾਡਰਨ ਸੰਸਥਾਵਾਂ ਦੇ ਡਾਇਰੈਕਟਰ ਜਗਜੀਤ ਸਿੰਘ ਧੂਰੀ ਵੱਲੋਂ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ ਦੇ ਛੋਟੇ ਛੋਟੇ ਵਿੱਦਿਆਰਥੀਆਂ ਦੀ ਭੰਗੜਾ ਟੀਮ ਨੂੰ ਵਧੀਆ ਪੇਸ਼ਕਾਰੀ ਸਦਕਾ ਵਿਸ਼ੇਸ਼ ਤੌਰ ’ਤੇ ਇਨਾਮ ਦਿੱਤਾ ਗਿਆ।
ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਅਰੁਨ ਕੁਮਾਰ ਵੱਲੋਂ ਰਵਿੰਦਰ ਬਾਂਸਲ ਚੇਅਰਮੈਨ ਮਾਡਰਨ ਕਾਲਜ ਬੀਰ ਕਲਾਂ, ਸੁਰਿੰਦਰ ਸਿੰਘ ਭਰੂਰ, ਰੇਨੂ ਸਿੰਗਲਾ ਸਟੇਟ ਐਵਾਰਡੀ, ਮਹਿੰਦਰ ਪਾਲ ਵਾਤਿਸ਼, ਪਿੰਸੀਪਲ ਵੀਕੇ ਰਾਏ, ਪ੍ਰਿੰਸੀਪਲ ਆਰਕੇ ਗੁਪਤਾ, ਪ੍ਰਿੰਸੀਪਲ ਉਂਕਾਰ ਸਿੰਘ, ਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


Comments Off on ਯੁਵਕ ਮੇਲਾ ਭੰਗੜੇ ਦੀਆਂ ਧਮਾਲਾਂ ਨਾਲ ਸਮਾਪਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.