ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਯੋਗਿੰਦਰ ਯਾਦਵ ਵੱਲੋਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਰੋਡ ਸ਼ੋਅ

Posted On March - 19 - 2017
ਬਿਨਾਂ ਹੈਲਮੇਟਾਂ ਦੇ ਸਵਰਾਜ ਇੰਡੀਆ ਦੇ ਕਾਰਕੁਨ ਰੋਡ ਸ਼ੋਅ ਦੌਰਾਨ।

ਬਿਨਾਂ ਹੈਲਮੇਟਾਂ ਦੇ ਸਵਰਾਜ ਇੰਡੀਆ ਦੇ ਕਾਰਕੁਨ ਰੋਡ ਸ਼ੋਅ ਦੌਰਾਨ।

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਾਰਚ
ਸਵਰਾਜ ਇੰਡੀਆ ਦੇ ਸੰਸਥਾਪਕ ਯੋਗਿੰਦਰ ਯਾਦਵ ਵੱਲੋਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਪਹਿਲਾ ਰੋਡ ਸ਼ੋਅ ਕਰਕੇ ਨਗਰ ਨਿਗਮ ਚੋਣ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ। ਸਵਰਾਜ ਇੰਡੀਆ ਵੱਲੋਂ ਜਿੱਥੇ ਕੇਜਰੀਵਾਲ ਸਰਕਾਰ ਖ਼ਿਲਾਫ਼ ਭੜਾਸ ਕੱਢੀ ਜਾ ਰਹੀ ਹੈ ਉੱਥੇ ਹੀ ਭਾਜਪਾ ਤੇ ਕਾਂਗਰਸ ਨੂੰ ਵੀ ਨਿਸ਼ਾਨੇ ਉੱਪਰ ਲਿਆ ਗਿਆ। ਉਨ੍ਹਾਂ ‘ਸਾਫ਼ ਦਿਲ-ਸਾਫ਼ ਦਿੱਲੀ’ ਨੂੰ ਮੁੱਖ ਨਾਅਰੇ ਵਜੋਂ ਉਭਾਰਿਆ। ਇਸ ਵਾਰ ਦੇ ਹੋਰ ਮੁੱਦਿਆਂ ਤੋਂ ਇਲਾਵਾ ਦਿੱਲੀ ਦੀ ਸਫ਼ਾਈ ਵਿਵਸਥਾ ਵਿੱਚ ਨਾਕਾਮ ਭਾਜਪਾ ਨੂੰ ਭੰਡਿਆ ਜਾ ਰਿਹਾ ਹੈ ਤੇ ਇਸ ਕੰਮ ਵਿੱਚ ‘ਆਪ’ ਦੇ ਆਗੂ ਵੀ ਪਿੱਛੇ ਨਹੀਂ ਹਨ।
ਸ੍ਰੀ ਯਾਦਵ ਨੇ ‘ਜੁਮਲਾ, ਡਰਾਮਾ, ਘੋਟਾਲਾ, ਬੱਸ ਹੋਰ ਨਹੀਂ’ ਦੇ ਨਾਅਰੇ ਲਾਏ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਰਾਜ ਇੰਡੀਆ ਦੇ ਉਮੀਦਵਾਰਾਂ ਨੂੰ ਜਿਤਾਉਣ। ਉਨ੍ਹਾਂ ਵੱਲੋਂ ਕਾਪਾਸਹੇੜਾ ਵਿਖੇ ਮੰਜੂ ਯਾਦਵ ਤੇ ਵਾਰਡ 54 ਐਸ ਲਈ ਉਮੀਦਵਾਰ ਉਪਾਸਨਾ ਦੇ ਰੋਡ ਸ਼ੋਅ ਵਿੱਚ ਹਿੱਸਾ ਲਿਆ ਤੇ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਵੱਲੋਂ ਵਾਤਾਵਰਨ ਤੇ ਸਵੱਛਤਾ ’ਤੇ ਆਧਾਰਤ ਆਪਣੇ ਭਾਸ਼ਣ ਦੌਰਾਨ ਜੁਮਲਾ ਸ਼ਬਦ ਭਾਜਪਾ ਲਈ, ਡਰਾਮਾ ਸ਼ਬਦ ਆਮ ਆਦਮੀ ਪਾਰਟੀ ਲਈ ਤੇ ਘੋਟਾਲਾ ਸ਼ਬਦ ਕਾਂਗਰਸ ਲਈ ਵਰਤਿਆ ਤੇ ਤਿੰਨਾਂ ਪਾਰਟੀਆਂ ਦੀ ਨਿੰਦਾ ਕੀਤੀ।
ਇਸ ਰੋਡ ਸ਼ੋਅ ਦੌਰਾਨ ਔਰਤਾਂ ਤੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ। ਬਹੁਤੇ ਸਮਰਥਕਾਂ ਨੇ ਪੀਲੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਤੇ ਮਹਿਲਾ ਉਮੀਦਵਾਰਾਂ ਦੀਆਂ ਸਾੜੀਆਂ ਤੇ ਸੂਟਾਂ ਦਾ ਰੰਗ ਵੀ ਪੀਲਾ ਸੀ। ਖ਼ੁਦ ਸ੍ਰੀ ਯਾਦਵ ਨੇ ਆਪਣੇ ਸਿਰ ਉਪਰ ਪੀਲਾ ਸਾਫ਼ਾ ਵਲੇਟਿਆ ਹੋਇਆ ਸੀ।

ਰੋਡ ਸ਼ੋਅ ਦੌਰਾਨ ਆਵਾਜਾਈ ਨਿਯਮਾਂ ਦੀ ਅਣਦੇਖੀ
ਇਸ ਰੋਡ ਸ਼ੋਅ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹੈਲਮੇਟਾਂ ਦੀ ਥਾਂ ਪੀਲੇ ਕੱਪੜੇ ਬੰਨ੍ਹੇ ਹੋਏ ਸਨ। ਸਵਰਾਜ ਇੰਡੀਆ ਦੇ ਮੀਡੀਆ ਸੈੱਲ ਨਾਲ ਜੁੜੇ ਆਸ਼ੂਤੋਸ਼ ਤੋਂ ਜਦੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕੀਤੇ ਜਾਣ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਗ਼ਲਤੀ ਬਾਰੇ ਉਹ ਧਿਆਨ ਦੇਣਗੇ ਤੇ ਅੱਗੇ ਤੋਂ ਅਜਿਹਾ ਨਹੀਂ ਹੋਣ ਦੇਣਗੇ।


Comments Off on ਯੋਗਿੰਦਰ ਯਾਦਵ ਵੱਲੋਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਰੋਡ ਸ਼ੋਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.