ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਯੋਗੀ ਮੰਤਰੀ ਮੰਡਲ ਨੇ ਸਹੁੰ ਚੁੱਕੀ

Posted On March - 19 - 2017

*  ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੂਬੇ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਯੋਗੀ ਅਦਿੱਤਿਆਨਾਥ।   -ਪੀਟੀਆਈ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਯੋਗੀ ਅਦਿੱਤਿਆਨਾਥ। -ਪੀਟੀਆਈ

ਲਖਨਊ, 19 ਮਾਰਚ
ਭਾਜਪਾ ਦੇ ਕੱਟੜਪੰਥੀ ਹਿੰਦੂਤਵਾ ਚਿਹਰੇ ਅਤੇ ਪੰਜ ਵਾਰ ਤੋਂ ਸੰਸਦ ਮੈਂਬਰ ਯੋਗੀ ਅਦਿੱਤਿਆਨਾਥ ਨੇ ਅੱਜ ਉੱਤਰ ਪ੍ਰਦੇਸ਼ ਦੇ 21ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਨ੍ਹਾਂ ਦੀ ਕੈਬਨਿਟ ਵਿੱਚ ਦੋ ਉਪ ਮੁੱਖ ਮੰਤਰੀਆਂ ਸਣੇ 47 ਮੰਤਰੀ ਹਨ।
ਮੰਤਰੀ ਮੰਡਲ ਵਿੱਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਮੋਹਸਿਨ ਰਜ਼ਾ ਨੂੰ ਸ਼ਾਮਲ ਕਰਨਾ ਅਚੰਭੇ ਵਾਲਾ ਫੈਸਲਾ ਹੈ। ਉਨ੍ਹਾਂ ਰਾਜ ਮੰਤਰੀ ਵਜੋਂ ਹਲਫ਼ ਲਿਆ। ਉਹ ਸੂਬਾ ਸਰਕਾਰ ਵਿੱਚ ਇਕੋ-ਇਕ ਮੁਸਲਿਮ ਚਿਹਰਾ ਹੈ। ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਮੁਸਲਮਾਨ ਨੂੰ ਉਮੀਦਵਾਰ ਨਹੀਂ ਬਣਾਇਆ ਸੀ। ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਤੇ ਦੋ ਉਪ ਮੁੱਖ ਮੰਤਰੀ (ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਕੇਸ਼ਵ ਪ੍ਰਸਾਦ ਮੌਰਿਆ ਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਦਿਨੇਸ਼ ਸ਼ਰਮਾ) ਅਤੇ ਰਜ਼ਾ ਉੱਤਰ ਪ੍ਰਦੇਸ਼ ਦੇ ਦੋਵਾਂ ਸਦਨਾਂ ਵਿੱਚੋਂ ਕਿਸੇ ਦੇ ਵੀ ਮੈਂਬਰ ਨਹੀਂ ਹਨ।
ਦੋ ਉਪ ਮੁੱਖ ਮੰਤਰੀਆਂ ਤੋਂ ਇਲਾਵਾ ਸ੍ਰੀ ਅਦਿੱਤਿਆਨਾਥ ਦੀ ਕੈਬਨਿਟ ਵਿੱਚ 22 ਹੋਰ ਕੈਬਨਿਟ ਮੰਤਰੀ, ਆਜ਼ਾਦ ਚਾਰਜ ਵਾਲੇ ਨੌਂ ਰਾਜ  ਮੰਤਰੀ ਅਤੇ 13 ਰਾਜ ਮੰਤਰੀ ਸ਼ਾਮਲ ਹਨ। 44 ਸਾਲਾ ਅਦਿੱਤਿਆਨਾਥ ਇਸ ਭਗਵਾ ਪਾਰਟੀ ਦੇ ਯੂਪੀ ਵਿੱਚ ਚੌਥੇ ਮੁੱਖ ਮੰਤਰੀ ਹਨ। ਪਾਰਟੀ 15 ਸਾਲਾ ਦੇ ਵਕਫ਼ੇ ਮਗਰੋਂ ਇਸ ਹਿੰਦੀ ਭਾਸ਼ੀ ਰਾਜ ਦੀ ਸੱਤਾ ਉਤੇ ਕਾਬਜ਼ ਹੋਈ ਹੈ। ਕਾਂਸ਼ੀਰਾਮ ਸਮ੍ਰਿਤੀ ਉਪਵਨ ਵਿੱਚ ਹੋਏ ਇਸ 90 ਮਿੰਟ ਦੇ ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ,   ਰਾਜਨਾਥ ਸਿੰਘ ਅਤੇ ਐਲ.ਕੇ. ਅਡਵਾਨੀ ਹਾਜ਼ਰ ਸਨ।
ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਯੂਪੀ ਨੂੰ ‘ਉੱਤਮ ਪ੍ਰਦੇਸ਼’ ਬਣਾਉਣ ਵਿੱਚ ਨਵੀਂ ਟੀਮ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸਾਡਾ ਇਕੋ ਮਿਸ਼ਨ ਤੇ ਮੰਤਵ ਵਿਕਾਸ ਹੈ, ਜਦੋਂ ਯੂਪੀ ਵਿਕਸਤ ਹੋ ਗਿਆ ਤਾਂ ਭਾਰਤ ਵਿਕਸਤ ਹੋ ਜਾਵੇਗਾ। ਸ੍ਰੀ ਅਦਿੱਤਿਆਨਾਥ ਨੂੰ ਕੱਲ੍ਹ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਸੀ। ਇਸ ਕਦਮ ਨਾਲ ਕਈਆਂ ਨੂੰ ਅਚੰਭਾ ਹੋਇਆ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨਵੇਂ ਬਣੇ ਲੋਕ ਭਵਨ ਵਿੱਚ ਅਹੁਦਾ ਸੰਭਾਲਿਆ।

ਲਖਨਊ ਵਿੱਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਹਾਸਾ-ਠੱਠਾ ਕਰਦੇ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਮੁਲਾਇਮ ਸਿੰਘ ਯਾਦਵ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ।   -ਫੋਟੋ: ਪੀਟੀਆਈ

ਲਖਨਊ ਵਿੱਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਹਾਸਾ-ਠੱਠਾ ਕਰਦੇ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਮੁਲਾਇਮ ਸਿੰਘ ਯਾਦਵ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ। -ਫੋਟੋ: ਪੀਟੀਆਈ

-ਪੀਟੀਆਈ

ਮੋਦੀ ਨੇ ਅਖਿਲੇਸ਼ ਨੂੰ ਦਿੱਤੀ ਸ਼ਾਬਾਸ਼ੀ
ਲਖਨਊ: ਚੋਣ ਪ੍ਰਚਾਰ ਦੀ ਤਲਖ਼ੀ ਤੋਂ ਉਪਰ ਉੱਠਦਿਆਂ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਅੱਜ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਸਮਾਰੋਹ ਦੌਰਾਨ ਦੋਵੇਂ ਪਿਓ-ਪੁੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਸਾ-ਠੱਠਾ ਕਰਦੇ ਦੇਖੇ ਗਏ। ਸਨੇਹ ਦਾ ਝਲਕਾਰਾ ਦਿੰਦਿਆਂ ਸ੍ਰੀ ਮੋਦੀ ਨੇ ਅਖਿਲੇਸ਼ ਨਾਲ ਹੱਥ ਮਿਲਾਇਆ ਤੇ ਉਸ ਦੇ ਮੋਢੇ ਉਤੇ ਸ਼ਾਬਾਸ਼ੀ ਵੀ ਦਿੱਤੀ। ਉਨ੍ਹਾਂ ਮੁਲਾਇਮ ਸਿੰਘ ਨਾਲ ਵੀ ਹੱਥ ਮਿਲਾਇਆ। ਬਸਪਾ ਸੁਪਰੀਮੋ ਮਾਇਆਵਤੀ ਇਸ ਸਮਾਰੋਹ ਵਿੱਚ ਹਾਜ਼ਰ ਨਹੀਂ ਸੀ।

-ਪੀਟੀਆਈ

ਸਬਕਾ ਸਾਥ ਤੇ ਸਬਕਾ ਵਿਕਾਸ ਹੋਵੇਗਾ ਏਜੰਡਾ: ਅਦਿੱਤਿਆਨਾਥ
ਲਖਨਊ: ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਅਦਿੱਤਿਆਨਾਥ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਸਾਰੇ ਵਰਗਾਂ ਦੇ ਸਾਵੇਂ ਵਿਕਾਸ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ ਸਰਕਾਰ ਦੀਆਂ ਮੁੱਖ ਤਰਜੀਹਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਏਜੰਡਾ ‘ਸਬਕਾ ਸਾਥ ਤੇ ਸਬਕਾ ਵਿਕਾਸ’ ਹੋਵੇਗਾ।

-ਪੀਟੀਆਈ


Comments Off on ਯੋਗੀ ਮੰਤਰੀ ਮੰਡਲ ਨੇ ਸਹੁੰ ਚੁੱਕੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.