ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਰਵਾਇਤੀ ਫ਼ਸਲਾਂ ਦਾ ਚੰਗਾ ਬਦਲ ਰਜਨੀਗੰਧਾ

Posted On March - 3 - 2017

ਡਾ. ਮਧੂ ਬਾਲਾ*

10303cd _rajni 1ਰਜਨੀਗੰਧਾ ਇੱਕ ਖ਼ੁਸ਼ਬੂਦਾਰ ਫੁੱਲਾਂ ਵਾਲੀ ਫ਼ਸਲ ਹੈ। ਇਸ ਦੇ ਫੁੱਲਾਂ ਦਾ ਇਸਤੇਮਾਲ ਹਾਰ, ਗੁਲਦਸਤੇ ਅਤੇ ਫੁੱਲਾਂ ਦੇ ਗਹਿਣੇ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀਆਂ ਡੰਡੀਆਂ ਨੂੰ ਕੱਟ ਕੇ ਪਾਣੀ ਵਿੱਚ ਰੱਖ ਕੇ ਸਜਾਵਟ ਲਈ ਵਰਤਿਆ ਜਾ ਸਕਦਾ ਹੈ। ਇਸ ਦੀਆਂ ਕੁਝ ਕਿਸਮਾਂ ਦੀ ਵਰਤੋਂ ਤੇਲ ਕੱਢਣ ਲਈ ਵੀ ਕੀਤੀ ਜਾਂਦੀ ਹੈ। ਰਜਨੀਗੰਧਾ ਦੇ ਫੁੱਲ ਇਕਹਿਰੇ ਅਤੇ ਦੂਹਰੇ ਦੋ ਤਰ੍ਹਾਂ ਦੇ ਹੁੰਦੇ ਹਨ। ਇਕਹਿਰੇ ਫੁੱਲਾਂ ਦੀਆਂ ਕਿਸਮਾਂ ਦੇ ਫੁੱਲ ਜ਼ਿਆਦਾ ਖ਼ੁਸ਼ਬੂਦਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ। ਇਨ੍ਹਾਂ ਫੁੱਲਾਂ ਵਿੱਚ ਪੱਤੀਆਂ ਦੀ ਸਿਰਫ਼ ਇੱਕ ਹੀ ਕਤਾਰ ਹੁੰਦੀ ਹੈ ਜਦੋਂਕਿ ਦੂਹਰੇ ਫੁੱਲਾਂ ਵਾਲੀਆਂ ਕਿਸਮਾਂ ਦੇ ਫੁੱਲ ਚਿੱਟੇ ਜੋ ਕਿ ਗੁਲਾਬੀ ਭਾਅ ਮਾਰਦੇ ਹਨ। ਇਹ ਇਕਹਿਰੇ ਫੁਲਾਂ ਦੀ ਤੁਲਨਾ ਵਿੱਚ ਘੱਟ ਖ਼ੁਸ਼ਬੂ ਵਾਲੇ ਹੁੰਦੇ ਹਨ।
ਕਿਸਮਾਂ-
ਇਕਹਿਰੇ ਫੁੱਲਾਂ ਵਾਲੀਆਂ ਕਿਸਮਾਂ: ਪ੍ਰਜਵਲ, ਸ਼੍ਰਿੰਗਾਰ, ਮੈਕਸਿੰਕਨ ਸਿੰਗਲ।
ਦੂਹਰੇ ਫੁੱਲਾਂ ਵਾਲੀਆਂ ਕਿਸਮਾਂ: ਵੈਭਵ, ਸੂਵਾਸਨੀ, ਪਰਲ ਡਬਲ।
ਪੌਣਪਾਣੀ ਅਤੇ ਮਿੱਟੀ: ਇਸ ਫ਼ਸਲ ਲਈ ਖੁੱਲ੍ਹਾ ਧੁੱਪਦਾਰ ਗਰਮ ਅਤੇ ਨਮੀ ਭਰਿਆ ਮੌਸਮ ਜ਼ਿਆਦਾ ਢੁੱਕਵਾਂ ਮੰਨਿਆ ਜਾਂਦਾ ਹੈ। ਫ਼ਸਲ ਦੇ ਚੰਗੇ ਵਾਧੇ ਲਈ ਔਸਤਨ ਤਾਪਮਾਨ 20 ਤੋਂ 30 ਡਿਗਰੀ ਸੈਂਟੀਗਰੇਟ ਹੈ। ਰਜਨੀਗੰਧਾ ਨੂੰ ਹਰ ਕਿਸਮ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ, ਪਰ ਚੰਗੇ ਜਲ ਨਿਕਾਸ ਵਾਲੀ ਮਲੱੜ੍ਹ ਭਰਪੂਰ ਰੇਤਲੀ ਮੈਰਾ ਜ਼ਮੀਨ ਜਿਸ ਦੀ ਪੀ. ਐਚ. 6.5 ਤੋਂ 7.0 ਹੋਵੇ ਇਸ ਫ਼ਸਲ ਲਈ ਢੁੱਕਵੀ ਪਾਈ ਜਾਂਦੀ ਹੈ।
ਜ਼ਮੀਨ ਦੀ ਤਿਆਰੀ: ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਪੱਧਰਾ ਕਰ ਲੈਣਾ ਚਾਹੀਦਾ ਹੈ। ਰੂੜੀ ਖਾਦ 20 ਤੋਂ 25 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਜ਼ਮੀਨ ਵਿੱਚ ਰਲਾਈ ਜਾਂਦੀ ਹੈ। ਬਿਜਾਈ ਦੇ ਸਮੇਂ 40 ਕਿਲੋ ਫਾਸਫੋਰਸ ਤੱਤ, 250 ਕਿਲੋ ਗ੍ਰਾਮ ਸਿੰਗਲ ਸੁਪਰ ਫਾਸਫੇਟ, 40 ਕਿਲੋ ਗ੍ਰਾਮ ਪੌਟਾਸ਼ ਤੱਤ ਅਤੇ 66 ਕਿਲੋ ਗ੍ਰਾਮ ਮਿਉਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਸ਼ੁਰੂ ਵਿੱਚ ਫ਼ਸਲ ਦੇ ਵਾਧੇ ਦੌਰਾਨ 80 ਕਿਲੋ ਨਾਈਟ੍ਰੋਜ਼ਨ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰ ਬਿਜਾਈ ਤੋਂ ਬਾਅਦ ਇੱਕ-ਇੱਕ ਮਹੀਨੇ ਦੇ ਫ਼ਾਸਲੇ ’ਤੇ ਪਾਈ ਜਾਂਦੀ ਹੈ।
ਬਿਜਾਈ ਦਾ ਢੰਗ: ਰਜਨੀਗੰਧਾ ਦੀ ਬਿਜਾਈ ਗੰਢਿਆਂ ਰਾਹੀਂ ਕੀਤੀ ਜਾਂਦੀ ਹੈ ਜੋ ਕਿ ਭਾਰੀਆਂ ਜ਼ਮੀਨਾਂ ਵਿੱਚ ਉੱਚੀਆਂ ਕਿਆਰੀਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਪੱਧਰੀਆਂ ਕਿਆਰੀਆਂ ’ਤੇ ਲਗਾਏ ਜਾਂਦੇ ਹਨ।
ਬਿਜਾਈ ਦਾ ਸਮਾਂ ਅਤੇ ਫ਼ਾਸਲਾਂ: ਮਾਰਚ ਅਤੇ ਅਪਰੈਲ ਦਾ ਸਮਾਂ ਰਜਨੀਗੰਧਾ ਦੀ ਫ਼ਸਲ ਦੀ ਬਿਜਾਈ ਲਈ ਢੁੱਕਵਾਂ ਹੈ। ਕਤਾਰ ਅਤੇ ਪੌਦਿਆਂ ਵਿਚਲਾ ਫ਼ਾਸਲਾ 30 ਸੈਂਟੀਮੀਟਰ ਅਤੇ ਡੂੰਘਾਈ 5 ਤੋਂ 7 ਸੈਂਟੀਮੀਟਰ ਹੋਣੀ ਚਾਹੀਦੀ ਹੈ। ਫ਼ਸਲ ਦੇ ਚੰਗੇ ਵਾਧੇ ਅਤੇ ਵਧੀਆ ਫੁੱਲ ਲੈਣ ਲਈ ਜ਼ਮੀਨ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ। ਰਜਨੀਗੰਧਾ ਦੀ ਫ਼ਸਲ ਇੱਕ ਵਾਰ ਲਗਾ ਕੇ ਇਸ ਤੋਂ 2 ਤੋਂ 3 ਸਾਲ ਲਈ ਫੁੱਲ ਲਏ ਜਾ ਸਕਦੇ ਹਨ।
ਸਿੰਜਾਈ: ਵਧੀਆ ਫ਼ਸਲ ਲੈਣ ਲਈ ਜ਼ਮੀਨ ਵਿੱਚ ਭਰਪੂਰ ਨਮੀ ਬਣਾਈ ਰੱਖਣੀ ਚਾਹੀਦੀ ਹੈ। ਮਿੱਟੀ ਦੀ ਕਿਸਮ ਅਤੇ ਮੌਸਮ ਦੇ ਹਿਸਾਬ ਨਾਲ ਫ਼ਸਲ ਨੂੰ ਪਾਣੀ ਦੇਣਾ ਚਾਹੀਦਾ ਹੈ।
ਫੁੱਲਾਂ ਦੀ ਤੁੜਾਈ: ਰਜਨੀਗੰਧਾ ਦੇ ਫੁੱਲ ਬਿਜਾਈ ਤੋਂ 90 ਤੋਂ 150 ਦਿਨਾਂ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਡੰਡੀਦਾਰ ਫੁੱਲਾਂ ਦੀ ਤੁੜਾਈ ਹੇਠਲੇ ਦੋ ਫੁੱਲ ਖੁੱਲ੍ਹਣ ’ਤੇ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਗੁਲਦਸਤੇ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਤੇਲ ਕੱਢਣ ਲਈ ਫੁੱਲ ਪੂਰੇ ਖੁੱਲ੍ਹੇ ਹੋਣੇ ਚਾਹੀਦੇ ਹਨ। ਤੁੜਾਈ ਤੋਂ ਬਾਅਦ ਇੱਕੋ ਬਿਜਾਈ ਰਾਹੀ 2 ਤੋਂ 3 ਸਾਲ ਤਕ ਫ਼ਸਲ ਲਈ ਜਾ ਸਕਦੀ ਹੈ।
ਰਜਨੀਗੰਧਾ ਦੇ ਡੰਡੀਦਾਰ ਫੁੱਲਾਂ ਨੂੰ ਕੱਟਣ ਤੋਂ ਤੁਰੰਤ ਬਾਅਦ ਪਾਣੀ ਵਿੱਚ ਰੱਖ ਕੇ ਇਨ੍ਹਾਂ ਦੇ ਵੱਧ ਸਮੇਂ ਤਕ ਰੱਖਣ ਲਈ ਗੁਣਵਤਾ ਵਧਾਈ ਜਾ ਸਕਦੀ ਹੈ।
ਗੰਢਿਆਂ ਦੀ ਪੁਟਾਈ: ਫੁੱਲਾਂ ਦੀ ਤੁੜਾਈ ਤੋਂ 40 ਤੋਂ 45 ਦਿਨਾਂ  ਬਾਅਦ ਗੰਢੇ ਪੁੱਟਣ ਲਈ ਤਿਆਰ ਹੋ ਜਾਂਦੇ ਹਨ। ਪੁਟਾਈ ਤੋਂ ਦੋ ਹਫ਼ਤੇ ਪਹਿਲਾਂ ਜਦੋਂ ਫ਼ਸਲ ਦੇ ਪੱਤੇ ਪੀਲੇ ਹੋ ਜਾਂਦੇ ਹਨ ਤਾਂ ਸਿੰਜਾਈ ਬੰਦ ਕਰ ਦੇਣੀ ਚਾਹੀਦੀ ਹੈ। ਪੱਤਿਆਂ ਨੂੰ ਜ਼ਮੀਨ ਤਕ ਕੱਟ ਕੇ ਗੰਢਿਆਂ ਨੂੰ ਪੁੱਟ ਲੈਣਾ ਚਾਹੀਦਾ ਹੈ। ਗੰਢੇ ਅਤੇ ਗੰਢਿਆਂ ਨੂੰ ਅਲੱਗ ਕਰਕੇ ਸਾਫ਼ ਕਰਨ ਤੋਂ ਬਾਅਦ 4 ਤੋਂ 5 ਦਿਨਾਂ ਲਈ ਛਾਂ ਵਿੱਚ ਰੱਖ ਕੇ ਸੁਕਾਇਆ ਜਾਂਦਾ ਹੈ ਜੋ ਕਿ ਅਗਲੀ ਬਿਜਾਈ ਲਈ ਫਿਰ ਤਿਆਰ ਹੋ ਜਾਂਦੇ ਹਨ।  ਇਹ ਸਾਫ਼ ਕੀਤੇ ਹੋਏ ਗੰਢੇ ਅਤੇ ਗੰਢਿਆਂ ਨੂੰ ਅਗਲੇ ਸਾਲ ਬਿਜਾਈ ਲਈ ਵਰਤਣ ਲਈ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ।

*ਸਹਾਇਕ ਫਲੋਰੀਕਲਚਰਿਸਟ, ਫੁੱਲ ਅਤੇ ਜ਼ਮੀਨ ਸਜਾਵਟੀ ਵਿਭਾਗ, ਪੀ.ਏ.ਯੂ. ਲੁਧਿਆਣਾ।


Comments Off on ਰਵਾਇਤੀ ਫ਼ਸਲਾਂ ਦਾ ਚੰਗਾ ਬਦਲ ਰਜਨੀਗੰਧਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.