ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਰਾਜ ਸਭਾ ਵੱਲੋਂ ਜਣੇਪਾ ਲਾਭ (ਸੋਧ) ਬਿਲ ਪਾਸ

Posted On March - 20 - 2017

ਨਵੀਂ ਦਿੱਲੀ, 20 ਮਾਰਚ
ਰਾਜ ਸਭਾ ਨੇ ਅੱਜ ਜਣੇਪਾ ਲਾਭ (ਸੋਧ) ਬਿਲ 2016 ਨੂੰ ਮਨਜ਼ੂਰੀ ਦੇ ਦਿੱਤੀ। ਇਸ ਬਿਲ ਰਾਹੀਂ ਔਰਤਾਂ ਨੂੰ ਜਣੇਪੇ ਮੌਕੇ ਮਿਲਣ ਵਾਲੀ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰਨ ਦੀ ਤਜਵੀਜ਼ ਹੈ। ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਆਖਿਆ ਕਿ ਬਿਲ ਨੂੰ ਇਕ ‘ਤਕਨੀਕੀ ਸੋਧ’ ਕਾਰਨ ਦੁਬਾਰਾ ਪਾਸ ਕੀਤਾ ਗਿਆ ਹੈ।
ਅਮਰੀਕਾ ਵਿੱਚ ਭਾਰਤੀਆਂ ਉਤੇ ਹੋਏ ਹਾਲੀਆ ਹਮਲਿਆਂ ਨੂੰ ‘ਨਫ਼ਰਤੀ ਜੁਰਮ’ ਕਰਾਰ ਦਿੰਦਿਆਂ ਰਾਜ ਸਭਾ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਰੋਸਾ ਜ਼ਾਹਰ ਕੀਤਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਇਸ ਰੁਝਾਨ ਨੂੰ ਰੋਕਿਆ ਜਾਵੇਗਾ। ਇਸ ਦੌਰਾਨ ਕਾਂਗਰਸ ਦੇ ਵੱਖ-ਵੱਖ ਮੈਂਬਰਾਂ ਨੇ ਚੋਣਾਂ ਦਾ ਖ਼ਰਚਾ ਸਰਕਾਰ ਵੱਲੋਂ ਕੀਤੇ ਜਾਣ ਲਈ ਜ਼ੋਰਦਾਰ ਆਵਾਜ਼ ਉਠਾਈ। ਕੋਲਾ ਤੇ ਊਰਜਾ ਰਾਜ ਮੰਤਰੀ ਪਿਯੂਸ਼ ਗੋਇਲ ਨੇ ਦੱਸਿਆ ਕਿ ਸਰਕਾਰ ਨੇ ਸਾਫ਼ ਵਾਤਾਵਰਨ ਸੈੱਸ ਰਾਹੀਂ ਚਾਲੂ ਮਾਲੀ ਸਾਲ ਦੇ ਅਪਰੈਲ-ਜਨਵਰੀ ਦੇ ਸਮੇਂ ਦੌਰਾਨ 21128.59 ਕਰੋੜ ਰੁਪਏ ਵਸੂਲੇ ਹਨ।
ਮਨੁੱਖੀ ਵਸੀਲਾ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਲੋਕ ਸਭਾ ਵਿੱਚ ਸਵਾਲਾਂ ਦੇ ਸਮੇਂ ਦੌਰਾਨ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀਆਂ 9000 ਤੋਂ ਵੱਧ ਐਡਹਾਕ ਅਸਾਮੀਆਂ ਨੂੰ ਸਾਲ ਭਰ ਦੌਰਾਨ ਨਿਯਮਤ ਕੀਤਾ ਜਾਵੇਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਪੈਟਰੋਲੀਅਮ ਵਸਤਾਂ ਦੀ ਦਰਾਮਦ ਘਟਾਉਣ ਲਈ ਇਨ੍ਹਾਂ ਦੀ ਪੈਦਾਵਾਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਸਭਾ ਨੇ ਰੇਲਵੇ ਮੰਤਰਾਲੇ ਦੇ ਖ਼ਰਚਾ ਬਿਲ ਤੇ ਗਰਾਂਟਾਂ ਦੀ ਮੰਗ ਸਬੰਧੀ ਬਿਲ ਨੂੰ ਵੀ ਅੱਜ ਮਨਜ਼ੂਰੀ ਦੇ ਦਿੱਤੀ।                   -ਪੀਟੀਆਈ

ਈਵੀਐਮ ’ਤੇ ਸ਼ਿਵ ਸੈਨਾ ਨੇ ਵੀ ਉਠਾਏ ਸਵਾਲ
ਨਵੀਂ ਦਿੱਲੀ: ਕੁਝ ਵਿਰੋਧੀ ਪਾਰਟੀਆਂ ਵੱਲੋਂ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਸਬੰਧੀ ਉਠਾਏ ਜਾ ਰਹੇ ਸਵਾਲਾਂ ਨਾਲ ਅੱਜ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਵੀ ਸਹਿਮਤੀ ਜਤਾਈ। ਲੋਕ ਸਭਾ ਵਿੱਚ ਪਾਰਟੀ ਐਮਪੀ ਸ੍ਰੀਰੰਗ ਅੱਪਾ ਬਾਰਨੇ ਨੇ ਮੰਗ ਕੀਤੀ ਕਿ ਮਸ਼ੀਨਾਂ ਨਾਲ ਕਾਗਜ਼ੀ ਪਰਚੀ ਛਪਣੀ ਯਕੀਨੀ ਬਣਾਈ ਜਾਵੇ। -ਪੀਟੀਆਈ


Comments Off on ਰਾਜ ਸਭਾ ਵੱਲੋਂ ਜਣੇਪਾ ਲਾਭ (ਸੋਧ) ਬਿਲ ਪਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.