ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ

Posted On March - 2 - 2017

ਡਾ. ਕੁਲਵੰਤ ਰਾਮਾ
10203CD _BACK_LOWER_BACK_PAIN_7ਸਾਡੀ ਰੀੜ੍ਹ ਦੀ ਹੱਡੀ ਕੁੱਲ 33 ਮਣਕਿਆਂ ਦੀ ਬਣੀ ਹੁੰਦੀ ਹੈ। ਇਨ੍ਹਾਂ ਵਿੱਚ ਸੱਤ ਸਰਵਾਈਕਲ (ਗਰਦਨ ਦੇ ਮਣਕੇ), 12 ਥੈਰੋਸਿਕ (ਪਿੱਠ ਦਾ ਭਾਗ), ਪੰਜ ਲੁੰਬਰ (ਕਮਰ) ਅਤੇ ਪੰਜ ਫਿਊਜ ਹੋ ਕੇ ਇੱਕ ਸੈਕਲਰ ਭਾਗ ਬਣਾਉਂਦੇ ਹਨ ਅਤੇ ਚਾਰ ਫਿਊਜ ਹੋ ਕੇ ਕੋਕਿਸੀ ਭਾਗ ਨੂੰ ਬਣਾਉਂਦੇ ਹਨ, ਜਿਸ ਨੂੰ ਪੂਛ ਵਾਲੀ (ਟੇਲ ਬੋਨ) ਹੱਡੀ ਕਿਹਾ ਜਾਂਦਾ ਹੈ। ਰੀੜ੍ਹ ਦੀ ਹੱਡੀ ਦੇ ਮਣਕਿਆਂ ਦੇ ਜੋੜਾਂ     ਵਿੱਚ ਇੱਕ ਤਰਲ ਪਦਾਰਥ ਅਤੇ ਗੱਦੀਦਾਰ ਝਿੱਲੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਡਿਸਕ ਦੇ ਨਾਂਅ ਨਾਲ    ਜਾਣਦੇ ਹਾਂ। ਰੀੜ੍ਹ ਦੀ ਹੱਡੀ ਵਿੱਚ ਆਉਣ ਵਾਲੇ ਪਰਿਵਰਤਨ ਨੂੰ ਅਸੀਂ ਸਪੋਂਡੇਲਾਇਸਿਸ (ਹੱਡੀਆਂ ਦਾ ਵਧ ਜਾਣਾ) ਵੀ ਕਹਿੰਦੇ ਹਾਂ।
ਸਰਵਾਈਕਲ ਦਰਦ ਦੇ (ਗਰਦਨ) ਕਾਰਨ:
* ਕੁਝ ਮਰੀਜ਼ਾਂ ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਵਾਰ ਇੱਕ ਜਗ੍ਹਾ ’ਤੇ ਸੱਟ ਲੱਗਣ ਕਾਰਨ ਹੁੰਦਾ ਹੈ।
* ਗ਼ਲਤ ਤਰੀਕੇ ਨਾਲ ਵਧੀ ਹੋਈ ਹੱਡੀ ਵੀ ਇਸ ਦਾ ਕਾਰਨ ਬਣਦੀ ਹੈ ਅਤੇ ਮਣਕਿਆਂ ਵਿੱਚ ਜ਼ਿਆਦਾ ਮਿਨਰਲ     ਦੇ ਜਮ੍ਹਾਂ ਹੋਣ ਕਰਕੇ ਵੀ ਦਰਦ ਹੋ  ਸਕਦਾ ਹੈ।
* ਮਾਸਪੇਸ਼ੀਆਂ ਦੇ ਜ਼ਿਆਦਾ ਖਿਚਾਅ ਵਿੱਚ ਰਹਿਣ ਵਾਲਾ ਗਰਦਨ ਦਾ ਝੁਕਾਅ ਇੱਕ ਪਾਸੇ ਵੱਲ ਹੋ ਜਾਂਦਾ ਹੈ। ਇਸ ਵਿੱਚ ਮੁੱਖ ਕਰਕੇ ਸਟਰਨੋਕਾਲੀਡੋ ਮੈਸਟੋਇਡ ਨਾਮੀ ਮਸਲ ਦੇ ਖਿਚਾਅ ਕਰਕੇ ਹੁੰਦਾ ਹੈ। ਇਸ ਬਿਮਾਰੀ ਨੂੰ ਟਰੋਟੀਕੋਲਸ ਕਿਹਾ ਜਾਂਦਾ ਹੈ।
* ਇਹ ਸਰਵਾਈਕਲ ਦੇ ਗਠੀਏ ਕਰਕੇ ਵੀ ਹੋ ਸਕਦਾ ਹੈ।
* ਘੰਟਿਆਂਬੱਧੀ ਕੰਪਿਊਟਰ ’ਤੇ ਕੰਮ, ਦਫ਼ਤਰੀ ਕੰਮਕਾਜ ਜਾਂ ਲੰਬਾ ਸਮਾਂ ਕੋਈ ਵਾਹਨ ਚਲਾਉਣ ਵਾਲੇ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹਨ।
ਬਚਾਅ:
* ਕੁਰਸੀ ਅਤੇ ਮੇਜ਼ ਤੁਹਾਡੇ ਕੱਦ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ।
* ਆਪਣੇ ਮੋਬਾਈਲ ਨੂੰ ਮੋਢੇ ’ਤੇ ਰੱਖ ਕੇ ਗਰਦਨ ਟੇਢੀ ਕਰਕੇ ਗੱਲ ਨਹੀਂ ਕਰਨੀ ਚਾਹੀਦੀ। ਇਸ ਨਾਲ ਟਰੋਟੀਕੋਲਸ ਨਾਂ  ਬਿਮਾਰੀ ਲੱਗ ਜਾਂਦੀ ਹੈ।
* ਪੇਟ ਭਾਰ ਨਹੀਂ ਸੌਣਾ ਚਾਹੀਦਾ।
* ਸਮੇਂ ਸਮੇਂ ’ਤੇ ਗਰਦਨ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ।
* ਕੰਮ ਕਰਨ ਦੌਰਾਨ ਆਪਣੀਆਂ ਮਾਸਪੇਸ਼ੀਆਂ ਨੂੰ ਸਮੇਂ ਸਮੇਂ ’ਤੇ ਥੋੜ੍ਹਾ ਆਰਾਮ ਦੇਣਾ ਚਾਹੀਦਾ ਹੈ।
* ਲਗਾਤਾਰ ਇੱਕ ਜਗ੍ਹਾ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਹਰ ਅੱਧੇ ਘੰਟੇ ਬਾਅਦ ਪੰਜ ਮਿੰਟ ਲਈ ਤੁਰਨਾ-ਫਿਰਨਾ ਚਾਹੀਦਾ ਹੈ।
ਡੋਰਸਲ (ਥੈਰੋਸਿਕ) ਕਮਰ ਦਾ ਭਾਗ: ਥੈਰੋਸਿਕ ਪਸਲੀਆਂ ਅਤੇ ਮਣਕੇ ਆਪਸ ਵਿੱਚ ਦੋ ਜੋੜਾਂ ਨਾਲ ਮਿਲੇ ਹੁੰਦੇ ਹਨ, ਜੋ ਕਿ ਇਨ੍ਹਾਂ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਦੇ ਹਨ। ਇਨ੍ਹਾਂ ਦੋਵਾਂ ਜੋੜਾਂ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਰਕੇ ਸਾਡੇ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਜੋੜਾਂ ਵੱਲੋਂ ਨਸਾਂ ਨੂੰ ਦਬਾਉਣ ’ਤੇ ਦਰਦ ਛਾਤੀ ਅਤੇ ਪੇਟ ਵਿੱਚ ਵੀ ਹੋ ਜਾਂਦਾ ਹੈ।
ਡੋਰਸਲ ਦਰਦ ਤੋਂ ਬਚਾਅ:
* ਸਰੀਰਕ ਵਜ਼ਨ ਕੱਦ ਮੁਤਾਬਿਕ ਰੱਖਣਾ ਚਾਹੀਦਾ ਹੈ।
* ਸੌਣ ਵੇਲੇ ਤਲਾਈ ਦਾ ਇਸਤੇਮਾਲ ਕਰੋ।
* ਆਪਣੇ ਸਰੀਰਕ ਢਾਂਚੇ ਨੂੰ ਇੱਕਸਾਰ ਰੱਖਣਾ ਚਾਹੀਦਾ ਹੈ।
* ਲੰਬਾ ਸਮਾਂ ਝੁਕ ਕੇ ਕੋਈ ਕੰਮ ਨਾ ਕਰੋ।
* ਰੋਜ਼ਾਨਾ ਸਾਹ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ।
* ਜ਼ਿਆਦਾ ਦੇਰ ਖੜ੍ਹੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਰੀੜ੍ਹ ਦੀ ਹੱਡੀ ’ਤੇ ਦਬਾਅ ਪੈਂਦਾ ਹੈ। ਇਸ ਕਾਰਨ ਰੀੜ੍ਹ ਦੀ ਹੱਡੀ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
* ਜ਼ਿਆਦਾ ਦੇਰ ਪੈਰਾਂ ਭਾਰ ਨਹੀਂ ਬੈਠਣਾ ਚਾਹੀਦਾ।
* ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ।
* ਕਸਰਤ ਕਰਨ ਤੋਂ ਪਹਿਲਾਂ ਆਪਣੇ ਸਰੀਰ ਨੂੰ ਗਰਮ ਕਰਨਾ ਤੇ ਕਸਰਤ ਕਰਨ ਤੋਂ ਬਾਅਦ ਠੰਢਾ ਕਰਨਾ ਚਾਹੀਦਾ ਹੈ।
* ਪੂਰੀ ਮਾਤਰਾ ਵਿੱਚ ਨੀਂਦ ਲੈਣੀ ਚਾਹੀਦੀ ਹੈ।
ਲੁੰਬਰ (ਕਮਰ ਦਰਦ):
* ਲੁੰਬਰ ਮਣਕੇ ਸੰਖਿਆ ਵਿੱਚ ਪੰਜ ਹੁੰਦੇ ਹਨ। ਲੁੰਬਰ ਦਾ ਦਰਦ ਕਿਸੇ ਤਰ੍ਹਾਂ ਦੀ ਸੱਟ ਲੱਗਣ ਨਾਲ ਜਾਂ ਫਿਰ ਮਾਸਪੇਸ਼ੀਆਂ ਦੇ ਜ਼ਿਆਦਾ ਅਕੜਾਅ (ਸਟਿਫਨਸ) ਨਾਲ ਸ਼ੁਰੂ ਹੋ ਜਾਂਦਾ ਹੈ।
* ਨਸਾਂ ਦੇ ਦਬਾਅ ਵਿੱਚ ਆਉਣ ਨਾਲ ਇਨ੍ਹਾਂ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
* ਗਠੀਏ ਨਾਲ ਵੀ ਇਸ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
* ਇੱਕ ਮਣਕੇ ਦੇ ਦੂਜੇ ਮਣਕੇ ਤੋਂ ਖਿਸਕਣ ਨਾਲ ਵੀ ਇਸ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਲੱਤਾਂ ਤੇ ਪੈਰਾਂ ਵਿੱਚ ਟੇਢਾਪਣ ਆ ਜਾਂਦਾ ਹੈ। ਮਰੀਜ਼ ਨੂੰ ਪਿਸ਼ਾਬ ਕਰਨ ਵੇਲੇ ਜ਼ੋਰ ਲਗਦਾ ਹੈ। ਲੱਤਾਂ ਭਾਰੀਆਂ ਹੋ ਜਾਂਦੀਆਂ ਹਨ। ਕਈ ਵਾਰ ਮਰੀਜ਼ ਦੇ ਪੈਰਾਂ ਵਿੱਚ ਸੋਜ਼ਿਸ਼     ਆ ਜਾਂਦੀ ਹੈ ਤੇ ਲੱਤਾਂ ਸੁੰਨ ਹੋਣ ਲੱਗਦੀਆਂ ਹਨ।
* ਕਸਰਤ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮ ਕਰੋ ਅਤੇ ਕਸਰਤ ਕਰਨ ਤੋਂ ਬਾਅਦ ਠੰਢਾ ਕਰੋ।
ਸੈਕਰਮ (ਕਮਰ ਤੋਂ ਹੇਠਾਂ ਵਾਲੇ ਭਾਗ ਦਾ ਦਰਦ): ਸੈਕਰਮ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਹੈ। ਇਹ ਲੁੰਬਰ ਦੇ ਪੰਜਵੇਂ ਮਣਕੇ ਅਤੇ ਕੋਕਿਸੀ ਵਿਚਕਾਰ ਆਉਂਦਾ ਹੈ। ਸੈਕਰਮ ਇੱਕ ਤਿਕੋਣ ਆਕਾਰ ਦੀ ਹੱਡੀ ਹੁੰਦੀ ਹੈ। ਇਹ ਆਪਸ ਵਿੱਚ ਫਿਊਜ਼ ਹੋ ਕੇ ਸੈਕਰਮਾਰਿਜ਼ਨ ਬਣਾਉਂਦੀਆਂ ਹਨ।
ਇਲਾਜ: ਸਰਵਾਈਕਲ ਦਰਦ ਅਤੇ ਕਮਰ ਦਰਦ ਦੇ ਡਾਕਟਰੀ ਇਲਾਜ ਸਬੰਧੀ ਕਾਫ਼ੀ ਖੋਜਾਂ ਹੋ ਚੁੱਕੀਆਂ ਹਨ। ਆਧੁਨਿਕ ਮਸ਼ੀਨੀ ਅਤੇ ਆਯੁਰਵੈਦਿਕ ਤਕਨੀਕ ਰਾਹੀਂ ਇਸ ਦਾ ਬਿਨਾਂ ਅਪਰੇਸ਼ਨ ਇਲਾਜ ਵੀ ਸੰਭਵ ਹੋ     ਚੁੱਕਾ ਹੈ। ਇਸ ਨਾਲ ਮਰੀਜ਼ ਕੁਝ    ਦਿਨਾਂ   ਵਿੱਚ ਬਿਨਾਂ ਦਰਦ, ਬਿਨਾਂ ਬੇਹੋਸ਼ੀ ਅਤੇ ਬਿਨਾਂ ਚੀਰ-ਫਾੜ ਦੇ ਸਿਰਫ਼ ਪੰਜ ਦਿਨ ਦੇ ਇਲਾਜ ਨਾਲ ਤੰਦਰੁਸਤ ਮਹਿਸੂਸ ਕਰਨ ਲਗਦਾ ਹੈ ਅਤੇ ਆਨੰਦਮਈ ਜੀਵਨ ਬਤੀਤ ਕਰ  ਸਕਦਾ ਹੈ।
ਸੰਪਰਕ: 94176-04000


Comments Off on ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.