ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਰੱਖਿਆ ਤੇ ਕੋਲੇ ਸਣੇ ਪੰਜ ਖੇਤਰ ਵਿਦੇਸ਼ੀ ਨਿਵੇਸ਼ ਖਿੱਚਣ ’ਚ ਨਾਕਾਮ

Posted On March - 20 - 2017

ਨਵੀਂ ਦਿੱਲੀ, 20 ਮਾਰਚ
ਇਸ ਵਿੱਤੀ ਵਰ੍ਹੇ ਅਪਰੈਲ ਤੋਂ ਦਸੰਬਰ ਦੌਰਾਨ ਰੱਖਿਆ, ਬੰਦਰਗਾਹਾਂ ਅਤੇ ਕੋਲੇ ਸਮੇਤ ਪੰਜ ਖੇਤਰ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ ਖਿੱਚਣ ਵਿੱਚ ਨਾਕਾਮ ਰਹੇ ਹਨ। ਇਹ ਜਾਣਕਾਰੀ ਅੱਜ ਸੰਸਦ ਵਿੱਚ ਦਿੱਤੀ ਗਈ। ਕਾਮਰਸ ਤੇ ਸਨਅਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਲੋਕ ਸਭਾ ਵਿੱਚ ਲਿਖਤੀ ਜਵਾਬ ਰਾਹੀਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਫੋਟੋਗ੍ਰਾਫੀ ਤੇ ਫਿਲਮਾਂ ਨਾਲ ਸਬੰਧਤ ਕੱਚਾ ਮਾਲ ਅਤੇ ਨਾਰੀਅਲ ਦੇ ਰੇਸ਼ੇ ਦੋ ਹੋਰ ਅਜਿਹੇ ਖੇਤਰ ਹਨ, ਜੋ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਨਹੀਂ ਕਰ ਸਕੇ।
ਰੱਖਿਆ ਇੰਡਸਟਰੀਜ਼ ਨੂੰ ਛੱਡ ਕੇ ਬਾਕੀ ਦੇ ਚਾਰ ਸੈਕਟਰ 2015-16 ਵਿੱਚ ਐਫਡੀਆਈ ਤੋਂ ਵਾਂਝੇ ਰਹੇ। ਗ਼ੌਰਤਲਬ ਹੈ ਕਿ ਪਿਛਲੇ ਸਾਲ ਸਰਕਾਰ ਨੇ ਰੱਖਿਆ ਸਮੇਤ ਹੋਰ ਕਈ ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਲਈ ਨਿਯਮ ਨਰਮ ਕਰ ਦਿੱਤੇ ਸਨ। ਭਾਰਤ ਵੱਲੋਂ 70 ਫ਼ੀਸਦ ਫ਼ੌਜੀ ਸਾਜੋ-ਸਾਮਾਨ ਵੱਖ ਵੱਖ ਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਹੈ। ਮੌਜੂਦਾ ਨੀਤੀ ਮੁਤਾਬਕ ਦੇਸ਼ ਵਿੱਚ ਆਧੁਨਿਕ ਤਕਨਾਲੋਜੀ ਲਿਆਉਣ ਜਾਂ ਹੋਰ ਕਾਰਨਾਂ ਲਈ      ਪ੍ਰਵਾਨਗੀ ਰਾਹੀਂ ਰੱਖਿਆ ਖੇਤਰ ਵਿੱਚ 49 ਫ਼ੀਸਦ ਤੋਂ ਵੱਧ ਵਿਦੇਸ਼ੀ ਨਿਵੇਸ਼ ਨੂੰ ਆਗਿਆ ਦਿੱਤੀ ਜਾ ਸਕਦੀ ਹੈ।
ਇਸ ਵਿੱਤੀ ਵਰ੍ਹੇ ਵਿੱਚ ਅਪਰੈਲ ਤੋਂ ਦਸੰਬਰ ਦੇ ਸਮੇਂ ਦੌਰਾਨ ਜਿਹੜੇ ਸੈਕਟਰਾਂ ਵਿੱਚ ਵੱਧ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ, ਉਨ੍ਹਾਂ ਵਿੱਚ ਸਰਵਿਸਿਜ਼ (7.5 ਅਰਬ ਅਮਰੀਕੀ ਡਾਲਰ), ਵਪਾਰ (2 ਅਰਬ ਡਾਲਰ), ਧਾਤੂ ਉਦਯੋਗ (1.25 ਅਰਬ), ਬਿਜਲਈ ਸਾਜੋ-ਸਾਮਾਨ (2 ਅਰਬ), ਟੈਲੀਕਮਿਊਨੀਕੇਸ਼ਨਜ਼ (5.54 ਅਰਬ) ਅਤੇ ਕੰਪਿਊਟਰ ਹਾਰਡਵੇਅਰ ਤੇ ਸਾਫਟਵੇਅਰ (1.81 ਅਰਬ ਡਾਲਰ) ਸ਼ਾਮਲ ਹਨ। 2016-17 ਦੇ 9 ਮਹੀਨਿਆਂ ਦੇ ਸਮੇਂ ਦੌਰਾਨ ਭਾਰਤ ਵਿੱਚ ਕੁੱਲ 35.84 ਅਰਬ ਅਮਰੀਕੀ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ।

-ਪੀਟੀਆਈ


Comments Off on ਰੱਖਿਆ ਤੇ ਕੋਲੇ ਸਣੇ ਪੰਜ ਖੇਤਰ ਵਿਦੇਸ਼ੀ ਨਿਵੇਸ਼ ਖਿੱਚਣ ’ਚ ਨਾਕਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.