ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਲਾਟਰੀ ਦੇ ਨਾਂ ’ਤੇ ਔਰਤ ਨਾਲ 2 ਲੱਖ 50 ਹਜ਼ਾਰ ਦੀ ਠੱਗੀ

Posted On March - 21 - 2017

ਪੱਤਰ ਪੇ੍ਰਕ
ਪਠਾਨਕੋਟ, 20 ਮਾਰਚ
ਲਾਟਰੀ ਨਿਕਲਣ ਦੇ ਨਾਂ ਉੱਤੇ 2 ਲੱਖ 50 ਹਜ਼ਾਰ ਦੀ ਠੱਗੀ ਦਾ ਸ਼ਿਕਾਰ ਹੋਈ ਇਕ ਔਰਤ ਵੱਲੋਂ ਥਾਣਾ ਡਿਵੀਜ਼ਨ ਨੰਬਰ-2 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਇਨਕੁਆਰੀ ਕਰਨ ਤੋਂ ਬਾਅਦ ਸੁਨੀਤਾ ਵਾਸੀ ਗੁਰਦੁਆਰਾ ਰੋਡ ਮਹਾਂਵੀਰ ਇਨਕਲੇਵ ਨਿਊ ਦਿੱਲੀ ਅਤੇ ਪਵਨ ਕੁਮਾਰ ਵਾਸੀ ਸੂਰਜਪੁਰ ਨਗਰ ਨਿਓਡਾ ਦੇ ਖਿਲਾਫ ਧੋਖਾਧੜੀ ਕਰਨ ਦੇ ਜੁਰਮ ਵਿੱਚ ਆਈ.ਪੀ.ਸੀ. ਦੀ ਧਾਰਾ 420 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣੇ ਦੇ ਏ.ਐਸ.ਆਈ. ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਜੇ ਲੂਥਰਾ ਪਤਨੀ ਬਿਸ਼ੰਬਰ ਲੂਥਰਾ ਵਾਸੀ ਲਮੀਨੀ ਪਠਾਨਕੋਟ ਨੂੰ ਮੁਲਜ਼ਮਾਂ ਦਾ ਫੋਨ ਆਇਆ ਕਿ ਉਸ ਦੀ 29 ਲੱਖ ਦੀ ਲਾਟਰੀ ਨਿਕਲੀ ਹੈ ਇਸ ਲਈ ਤੁਸੀਂ ਸਾਡੇ ਖਾਤੇ ਵਿੱਚ 2 ਲੱਖ 50 ਹਜਾਰ ਰੁਪਏ ਜਮ੍ਹਾਂ ਕਰਵਾਉ।
ਇਸ ’ਤੇ ਵਿਜੇ ਲੂਥਰਾ ਨੇ ਉਨ੍ਹਾਂ ਦੇ ਖਾਤੇ ਵਿੱਚ ਰਾਸ਼ੀ ਜਮ੍ਹਾਂ ਕਰਵਾ      ਦਿੱਤੀ ਪਰ ਇਸ ਤੋਂ ਬਾਅਦ ਮੁਲਜ਼ਮਾਂ    ਨੇ ਫੋਨ ਅਟੈਂਡ ਕਰਨਾ ਬੰਦ ਕਰ ਦਿੱਤਾ। ਇਸ ਨਾਲ ਵਿਜੇ ਲੂਥਰਾ 2 ਲੱਖ 50 ਹਜ਼ਾਰ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈ। ਏ.ਐਸ.ਆਈ. ਗੁਰਿੰਦਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ    ਨੂੰ ਕਾਬੂ ਕਰਨ ਲਈ ਛੇਤੀ ਹੀ ਇੱਕ ਪੁਲੀਸ ਪਾਰਟੀ ਦਿੱਲੀ ਅਤੇ ਨਿਓਡਾ ਭੇਜੀ ਜਾਵੇਗੀ।


Comments Off on ਲਾਟਰੀ ਦੇ ਨਾਂ ’ਤੇ ਔਰਤ ਨਾਲ 2 ਲੱਖ 50 ਹਜ਼ਾਰ ਦੀ ਠੱਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.