ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਲੇਖਕਾਂ ਵੱਲੋਂ ਆਪਣੇ ਤਜਰਬਿਆਂ ਰਾਹੀਂ ਪੰਜਾਬੀ ਭਾਸ਼ਾ ਨਾਲ ਜੁੜਨ ਦਾ ਸੱਦਾ

Posted On March - 21 - 2017
‘ਲੇਖਕ ਨਾਲ ਮਿਲਣੀ’ ਤਹਿਤ ਕਹਾਣੀਕਾਰ ਵਰਿਆਮ ਸੰਧੂ ਸੰਬੋਧਨ ਕਰਦੇ ਹੋਏ। -ਫੋਟੋ : ਪੰਜਾਬੀ ਟ੍ਰਿਬਿਊਨ

‘ਲੇਖਕ ਨਾਲ ਮਿਲਣੀ’ ਤਹਿਤ ਕਹਾਣੀਕਾਰ ਵਰਿਆਮ ਸੰਧੂ ਸੰਬੋਧਨ ਕਰਦੇ ਹੋਏ।
-ਫੋਟੋ : ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਮਾਰਚ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਚੱਲ ਰਹੇ ਪੁਸਤਕ ਮੇਲੇ ਦੇ ਤੀਜੇ ਦਿਨ ਅੱਜ ‘ਲੇਖਕ ਨਾਲ ਮਿਲਣੀ’ ਪ੍ਰੋਗਰਾਮ ਹੋਇਆ। ਇਸ ਵਿਚ ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ, ਹਿੰਦੀ ਦੇ ਕਹਾਣੀਕਾਰ ਸੁਰੇਸ਼ ਸੇਠ ਅਤੇ ਨਾਟਕਕਾਰ ਸਤੀਸ਼ ਕੁਮਾਰ ਵਰਮਾ ਨੇ ਆਪਣੇ ਜੀਵਨ ਦੇ ਤਜ਼ਰਬਿਆਂ ਰਾਹੀਂ ਪੰਜਾਬੀ ਪਾਠਕਾਂ ਅਤੇ ਸਰੋਤਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਦਾ ਸੱਦਾ ਦਿੱਤਾ।
ਪੁਸਤਕ ਮੇਲੇ ਦੇ ਕਨਵੀਨਰ ਡਾ. ਬਲਦੇਵ ਸਿੰਘ ‘ਬੱਦਨ’ ਨੇ ਕਿਹਾ ਕਿ ਤਿੰਨ ਦਿਨਾਂ ਵਿਚ ਟਰੱਸਟ ਦੀਆਂ ਪੁਸਤਕਾਂ ਦੀ ਵਿੱਕਰੀ ਦੋ ਲੱਖ ਤੋਂ ਉਪਰ ਹੋ ਗਈ ਹੈ। ਪੁਸਤਕ ਵਿਕਰੇਤਾ ਵੱਲੋਂ ਪੁਸਤਕਾਂ ਖਰੀਦਣ ਲਈ ਆਰਡਰ ਮਿਲੇ ਹਨ। ਪਾਠਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚੇ ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਪਈਆਂ ਵੰਡੀਆਂ ਦੇ ਸਬੰਧ ਵਿਚ ਆਪਣੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੇਖਕ ਤੇ ਪਾਕਿਸਤਾਨ ਦੇ ਲੇਖਕ ਭਾਸ਼ਾ ਦੇ ਨਾਂ ’ਤੇ ਵੰਡੇ ਜਾ ਰਹੇ ਹਨ।
ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਆਪਣੇ ਜੀਵਨ ਤਜ਼ਰਬੇ ਸਾਂਝੇ ਕਰਦਿਆਂ ਡਾ. ਵਰਮਾ ਦੇ ਪੰਜਾਬੀ ਭਾਸ਼ਾ ਨੂੰ ਲੈ ਕੀਤੀ ਚਿੰਤਾ ਦੀ ਲੜੀ ਨੂੰ ਅੱਗੇ ਤੋਰਿਆ। ਉਨ੍ਹਾਂ  ਕਿਹਾ ਕਿ ਪੰਜਾਬੀ ਭਾਸ਼ਾ ਦੀ ਹਾਲਤ ਸਰਕਾਰੀਤੰਤਰ ਨੇ ਬਹੁਤ ਪਤਲੀ ਕਰ ਦਿੱਤੀ ਹੈ। ਹਿੰਦੀ ਲੇਖਕ ਸੁਰੇਸ਼ ਸੇਠ ਨੇ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਮੱਧਵਰਗੀ ਪਰਿਵਾਰਾਂ ਦੀ ਟੁੱਟ ਭੱਜ ਨੂੰ ਆਪਣੀ ਰਚਨਾ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਹਿੰਦੀ ਵਿਚ ਲਿਖਦੇ ਹਨ ਪਰ  ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹਨ। ਡਾ. ਬੱਦਨ ਨੇ ਦੱਸਿਆ ਕਿ ਭਲ੍ਹਕੇ 21 ਮਾਰਚ  ‘ਲੇਖਕ ਨਾਲ ਮਿਲਣੀ’ ਸਮਾਗਮ ਹੋਵੇਗਾ ਜਿਸ ਵਿਚ ਬਲਦੇਵ ਸਿੰਘ (ਸੜਕਨਾਮਾ), ਕੇਵਲ ਧਾਲੀਵਾਲ ਅਤੇ ਪਰਵਾਸੀ ਨਾਵਲਕਾਰ ਦਰਸ਼ਨ ਸਿੰਘ ਧੀਰ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਇਸੇ ਦਿਨ ਸ਼ਾਮ ਨੂੰ ਅਨਮੋਲ ਜੀਰਵੀ ਵੱਲੋਂ ਸਾਹਿਤਕ ਗਾਇਕੀ ਦਾ ਪ੍ਰੋਗਰਾਮ ਹੋਵੇਗਾ।


Comments Off on ਲੇਖਕਾਂ ਵੱਲੋਂ ਆਪਣੇ ਤਜਰਬਿਆਂ ਰਾਹੀਂ ਪੰਜਾਬੀ ਭਾਸ਼ਾ ਨਾਲ ਜੁੜਨ ਦਾ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.