ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਲੌਂਗਪੁਰੀ ਗਊਸ਼ਾਲਾ ਵਿੱਚ ਸ੍ਰੀਮਦ ਭਾਗਵਤ ਕਥਾ ਦੇ ਪਾਏ ਭੋਗ

Posted On March - 20 - 2017
ਲੌਂਗਪੁਰੀ ਗਊਸ਼ਾਲਾ ਵਿੱਚ ਕਰਵਾਏ ਸਮਾਗਮ ਦੀ ਝਲਕ।

ਲੌਂਗਪੁਰੀ ਗਊਸ਼ਾਲਾ ਵਿੱਚ ਕਰਵਾਏ ਸਮਾਗਮ ਦੀ ਝਲਕ।

ਪੱਤਰ ਪ੍ਰੇਰਕ
ਰੂੜੇਕੇ ਕਲਾਂ, 20 ਮਾਰਚ
ਪਿੰਡ ਪੱਖੋ ਕਲਾਂ ਦੀ ਸੰਤ ਬਾਬਾ ਲੌਂਗਪੁਰੀ ਗਊਸ਼ਾਲਾ  ਵਿੱਚ ਬ੍ਰਹਮਲੀਨ 1008 ਸੰਤ ਬਾਬਾ ਬਚਨਪੁਰੀ ਦੀ ਯਾਦ ਨੂੰ ਸਮਰਪਿਤ ਅਤੇ ਗੱਦੀ ਨਸ਼ੀਨ ਸੰਤ ਬਾਬਾ ਚਰਨਪੁਰੀ ਦੀ ਪ੍ਰੇਰਨਾ ਸਦਕਾ ਸ੍ਰੀਮਦ ਭਾਗਵਤ ਸਪਤਾਹ ਦੇ ਭੋਗ ਪਾਏ ਗਏ। ਇਸ ਮੌਕੇ ਹਵਨ ਕਰਵਾਇਆ ਗਿਆ ਤੇ ਪੰਡਤ ਜਗਨ ਨਾਥ ਸ਼ਾਸਤਰੀ ਮਾਨਸਾ ਨੇ ਹਫ਼ਤਾ ਭਰ ਕਥਾ ਪ੍ਰਵਾਹ ਚਲਾਇਆ। ਉਨ੍ਹਾਂ ਕਿਹਾ ਕਿ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ  ਹਰ ਵੇਲੇ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਦੂਰੋਂ-ਨੇੜਿਓਂ ਆਈਆਂ ਸੰਗਤਾਂ ਨੂੰ ਚਲਾਏ ਜਾ ਰਹੇ ਯੱਗ ਵਿੱਚ ਖੀਰ ਪੂੜੀਆਂ ਦਾ ਲੰਗਰ ਵਰਤਾਇਆ ਗਿਆ।
ਇਸ ਮੌਕੇ ਮਹੰਤ ਬਸੰਤ ਦਾਸ ਅਕਲੀਆ ਤੇ ਮਹੰਤ ਮਨੋਹਰ ਦਾਸ ਮਾਨਸਾ ਨੇ ਆਪਣੀ ਹਾਜ਼ਰੀ ਲਗਵਾਈ। ਸਾਬਕਾ ਸਰਪੰਚ ਦਰਸ਼ਨਪਾਲ ਸਿੰਘ ਨੇ ਸਮਾਗਮ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਾਬਕਾ ਸਰਪੰਚ ਮਹਿੰਦਰ ਪਾਲ ਸ਼ਰਮਾ, ਸਰਪੰਚ ਸੁਖਪਾਲ ਸਿੰਘ ਸਮਰਾ, ਬਲਵਿੰਦਰ ਸਿੰਘ ਖ਼ੀਪਲ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਭਿੰਦਰ ਸਰਮਾਂ, ਪ੍ਰਕਾਸ਼ ਚੰਦ, ਪੰਚ ਜਗਸੀਰ ਸਿੰਘ, ਵੇਦ ਪ੍ਰਕਾਸ਼, ਪ੍ਰਕਾਸ਼ ਚੰਦ, ਗ੍ਰੰਥੀ ਬੂਟਾ ਸਿੰਘ, ਗ੍ਰੰਥੀ ਮੱਖਣ ਸਿੰਘ ਤੋਂ ਇਲਾਵਾ ਹੋਰ ਵੀ  ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਹਸਤੀਆਂ ਅਤੇ ਪੰਚਾਂ-ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।


Comments Off on ਲੌਂਗਪੁਰੀ ਗਊਸ਼ਾਲਾ ਵਿੱਚ ਸ੍ਰੀਮਦ ਭਾਗਵਤ ਕਥਾ ਦੇ ਪਾਏ ਭੋਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.