ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਲੜਕੀਆਂ ਨੂੰ ਬਲੈਕਮੇਲ ਕਰਨ ਵਾਲੇ ਨੂੰ ਕੈਦ

Posted On March - 18 - 2017

ਪੱਤਰ ਪ੍ਰੇਰਕ
ਵੈਨਕੂਵਰ, 18 ਮਾਰਚ
11803CD _AMANDA TODDਨੀਦਰਲੈਂਡ ਦੀ ਅਦਾਲਤ ਨੇ 34 ਸਾਲਾ ਵਿਅਕਤੀ ਨੂੰ ਬਾਲੜੀਆਂ ਨੂੰ ਇੰਟਰਨੈੱਟ ’ਤੇ ਬੈਲਕਮੇਲ ਕਰਨ ਦੇ ਦੋਸ਼ਾਂ ਹੇਠ 10 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ ਕੈਨੇਡਾ ’ਚ ਉਸ ਵਿਰੁੱਧ ਦਰਜ ਕੇਸ ਦੀ ਕਾਰਵਾਈ ਲਈ ਉਸ ਨੂੰ ਕੈਨੇਡਾ ਪੁਲੀਸ ਹਵਾਲੇ ਕਰਨ ਦਾ ਫ਼ੈਸਲਾ ਸੁਣਾਇਆ ਹੈ।
ਇਸ ਵਿਅਕਤੀ ਨੇ ਸਤੰਬਰ 2012 ’ਚ ਇੱਥੋਂ ਦੇ ਸ਼ਹਿਰ ਕੋਕੁਇਟਲਮ ਦੀ 15 ਸਾਲਾ ਵਿਦਿਆਰਥਣ ਨੂੰ ਇੰਟਰਨੈੱਟ ਉਤੇ ਬਲੈਕਮੇਲ ਕਰ ਕੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਸੀ। ਅਮਾਂਡਾ ਟੌਡ ਵੱਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੀ ਵੀਡੀਓ ਬਣਾ ਕੇ ਫੇਸਬੁੱਕ ’ਤੇ ਪਾਈ ਗਈ ਸੀ। ਜਾਂਚ ਵਿੱਚ ਪਤਾ ਲੱਗਿਆ ਸੀ ਕਿ ਦੋਸ਼ੀ ਨੀਦਰਲੈਂਡ ਦਾ ਵਾਸੀ ਹੈ। ਉਥੋਂ ਦੀ ਪੁਲੀਸ ਨੇ ਪਤਾ ਲਾਇਆ ਸੀ ਕਿ ਦੋਸ਼ੀ ਨੇ ਤਿੰਨ ਦਰਜਨ ਹੋਰ ਬਾਲੜੀਆਂ ਨਾਲ ਵੀ ਅਜਿਹਾ      ਸਲੂਕ ਕੀਤਾ ਸੀ। ਹੁਣ ਦੋਸ਼ੀ ਨੂੰ ਕੈਨੇਡਾ ਲਿਆ ਕੇ ਉਸ ਵਿਰੁੱਧ ਦਰਜ ਕੇਸ ਸਬੰਧੀ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


Comments Off on ਲੜਕੀਆਂ ਨੂੰ ਬਲੈਕਮੇਲ ਕਰਨ ਵਾਲੇ ਨੂੰ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.