ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਲੜੀ ਦੇ ਰਾਗ ਦਾ ਗਵੱਈਆ

Posted On March - 11 - 2017

12802cd _bansa nangal walaਹਰਵਿੰਦਰ ਧਾਲੀਵਾਲ
ਮੇਲੇ ਦੇ ਇੱਕ ਪਾਸੇ ਮੇਲੀਆਂ ਦਾ ਗੋਲ ਦਾਇਰੇ ਵਿੱਚ ਭਾਰੀ ਇਕੱਠ ਅਤੇ ਵਿੱਚ ਵਿਚਾਲੇ ਨੋਕਦਾਰ ਮੁੱਛਾਂ, ਤਿੱਲੇਦਾਰ ਜੁੱਤੀ ਤੇ ਕੈਂਠੇ ਪਹਿਨੀ ਚਿੱਟੇ ਕੱਪੜਿਆਂ ਵਾਲੇ ਗਵੱਈਆਂ ਦਾ ਅਖਾੜਾ ਲੱਗਣਾ। ਅਖਾੜੇ ਵਿੱਚ ਮੰਤਰ ਮੁਗਧ ਹੋ ਕੇ ਸਰੋਤਿਆਂ ਦਾ ਝੂਮਣਾ। ਇਹ ਨਜ਼ਾਰਾ ਪਹਿਲਾਂ ਪੰਜਾਬ ਦੇ ਲਗਭਗ ਹਰ ਮੇਲੇ ਵਿੱਚ ਦੇਖਣ ਨੂੰ ਮਿਲ ਜਾਂਦਾ ਸੀ। ਇਹ ਉਨ੍ਹਾਂ ਵੇਲਿਆਂ ਦੀਆਂ ਗੱਲਾਂ ਹਨ ਜਦੋਂ ਮੇਲਿਆਂ ’ਤੇ ਬੋਲੀਆਂ ਦੇ ਬਾਦਸ਼ਾਹ ਕਰਤਾਰ ਸਿੰਘ ਲੋਪੋ ਦੀਆਂ ਬੋਲੀਆਂ ਗੂੰਜਦੀਆਂ ਸਨ।
ਲੜੀ ਦੇ ਰਾਗ ਦਾ ਅਖਾੜਾ ਹੁਣ ਅਲੋਪ ਹੋਣ ਦੇ ਕੰਢੇ ’ਤੇ ਹੈ, ਪਰ ਇੱਕ ਸ਼ਖ਼ਸ ਹੈ ਜੋ ਇਸ ਨੂੰ ਜਿਊਂਦਾ ਰੱਖਣ ਲਈ ਤਤਪਰ ਹੈ। ਇਸ ਗੌਣ ਨੂੰ ਸੰਭਾਲਣ ਵਾਲਾ ਸਿਤਾਰਾ ਹੈ ਹਰਬੰਸ ਸਿੰਘ ਉਰਫ਼ ਬੰਸਾ ਨੰਗਲ ਵਾਲਾ। ਉਹ ਅੱਜ ਵੀ ਇਸ ਕਲਾ ਨੂੰ ਜਿਊਂਦਾ ਰੱਖਣ ਲਈ ਹੰਭਲਾ ਮਾਰਦਾ ਹੋਇਆ ਆਪਣੇ ਸਾਥੀਆਂ ਨਾਲ ਬਹੁਤ ਸਾਰੇ ਮੇਲਿਆਂ ’ਤੇ ਅਖਾੜਾ ਜਮਾਉਂਦਾ ਹੈ।
ਬੰਸਾ ਮੋਗਾ ਜ਼ਿਲ੍ਹੇ ਦੇ ਪਿੰਡ ਨੰਗਲ ਦਾ ਜੰਮਪਲ ਹੈ। ਉਸ ਦਾ ਜਨਮ 1940 ਵਿੱਚ ਮਾਤਾ ਹਰਨਾਮ ਕੌਰ ਅਤੇ ਪਿਤਾ ਸ. ਬੂਟਾ ਸਿੰਘ ਦੇ ਘਰ ਹੋਇਆ। ਉਹ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਦਾ ਮਨ ਪੜ੍ਹਾਈ ’ਤੇ ਘੱਟ ਲੱਗਦਾ ਸੀ, ਉਹ ਗਾਇਕੀ ਪ੍ਰਤੀ ਤਰਲੋਮੱਛੀ ਹੋ ਰਿਹਾ ਸੀ। ਇਸ ਦੌਰਾਨ ਉਸ ਨੇ ਛੇਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਇੱਕ ਦਿਨ ਉਹ ਬਿਨਾਂ ਦੱਸੇ ਘਰੋਂ ਨਿਕਲ ਗਿਆ। ਉਸ ਵੇਲੇ ਦੇ ਲੜੀ ਦੇ ਰਾਗ ਦੇ ਮਸ਼ਹੂਰ ਗਵੱਈਏ ਦਰਸ਼ਨ ਸਿੰਘ ਕੈਂਠੇ ਵਾਲੇ ਨੂੰ ਉਸ ਨੂੰ ਗੁਰੂ ਧਾਰ ਲਿਆ। ਬੰਸਾ ਦੱਸਦਾ ਹੈ ਕਿ ਉਹ ਲੰਬਾ ਸਮਾਂ ਘਰ ਨਹੀਂ ਮੁੜਿਆ ਅਤੇ ਲਗਾਤਾਰ 13 ਸਾਲ ਆਪਣੇ ਉਸਤਾਦ ਦੇ ਘਰ ਜੋ ਦੁਆਬੇ ਵਿੱਚ ਪਿੰਡ ਰਾਵਾਂ ਖੇਲੇ ਵਿਖੇ ਸੀ, ਰਹਿ ਕੇ ਰਾਗ ਦੀ  ਸਿੱਖਿਆ ਹਾਸਿਲ ਕੀਤੀ।
ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਹਰ ਕੋਨੇ ਵਿੱਚ ਲੱਗਦੇ ਮੇਲੇ ਮੁਸਾਹਬਿਆਂ ਦੌਰਾਨ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸ ਦੌਰਾਨ ਉਸਨੂੰ ਸਰੋਤਿਆਂ ਦੇ ਪਿਆਰ ਦੀ ਖ਼ੂਬ ਦੌਲਤ ਮਿਲੀ। ਅੱਜ ਵੀ ਦੂਰ ਦੂਰ ਤੋਂ ਲੋਕ ਉਨ੍ਹਾਂ ਨੂੰ ਗੌਣ ਸੁਣਨ ਲਈ ਬੁਲਾਉਂਦੇ ਹਨ। ਖ਼ਾਸ ਕਰਕੇ ਚੰਡੀਗੜ੍ਹ ਮੁਹਾਲੀ ਖੇਤਰ ਦੇ ਲੋਕ ਉਨ੍ਹਾਂ ਦੇ ਗੌਣ ਨੂੰ ਬਹੁਤ ਪਸੰਦ ਕਰਦੇ ਹਨ। ਉਹ ਹਰ ਸਾਲ ਕਪਾਲ ਮੋਚਨ ਦੇ ਮੇਲੇ ’ਤੇ ਵੀ ਆਪਣੀ ਕਲਾ ਦਾ ਜੌਹਰ ਵਿਖਾਉਂਦੇ ਹਨ। ਉਸ ਨਾਲ ਅਲਗੋਜ਼ੇ ਜਗਨਨਾਥ ਬਲਾਚੌਰ ਵਾਲਾ ਅਤੇ ਤੂੰਬਾ ਸ਼ਾਦੀ ਖ਼ਾਨ ਮਾਲੇਰਕੋਟਲੇ ਵਾਲਾ ਵਜਾਉਂਦਾ ਹੈ। ਪਤਨੀ ਸੁਰਜੀਤ ਕੌਰ ਅਤੇ ਤਿੰਨ ਬੇਟਿਆਂ ਨਾਲ ਉਹ ਪਿੰਡ ਨੰਗਲ ਵਿਖੇ ਰਹਿੰਦਾ ਹੈ। ਅਜੋਕੀ ਗਾਇਕੀ ਬਾਰੇ ਉਹ ਕਹਿੰਦਾ ਹੈ ਕਿ ਗਾਇਕੀ ਅੱਜ ਜ਼ਿਆਦਾਤਰ ਫੋਕੀ ਅਤੇ ਦਿਖਾਵੇ ਜੋਗੀ ਹੀ ਰਹਿ ਗਈ ਹੈ। ਉਨ੍ਹਾਂ ਵੇਲੇ ਲੋਕ ਗਾਇਕੀ ਦਾ ਆਨੰਦ ਲਗਾਤਾਰ ਚਾਰ ਚਾਰ ਘੰਟੇ ਬੈਠ ਕੇ ਮਾਣ ਲੈਂਦੇ ਸਨ, ਪਰ ਅਜੋਕੇ ਗੀਤਾਂ ਨੂੰ ਇੰਨਾ ਸਮਾਂ ਸੁਣਨਾ ਮੁਸ਼ਕਿਲ ਹੈ।
ਸੰਪਰਕ: 98149-07020 


Comments Off on ਲੜੀ ਦੇ ਰਾਗ ਦਾ ਗਵੱਈਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.