ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ

Posted On March - 14 - 2017

14mrpt1ਡਾ. ਕੰਵਰਜੀਤ ਸਿੰਘ ਕੰਗ*

ਮਿਟ ਰਹੀ ਕਲਾ-19

ਲੱਕੜੀ ਦਾ ਬਹੁਤਾ ਕਲਾਤਮਿਕ ਕੰਮ ਦਰਵਾਜ਼ਿਆਂ, ਬੂਹੇ-ਬਾਰੀਆਂ ਤੇ ਚੁਗਾਠਾਂ ਆਦਿ ਲਈ ਕੀਤਾ ਜਾਂਦਾ ਸੀ। ਦਰਵਾਜ਼ੇ ਦੀ ਉੱਪਰਲੀ ਚੌਖਟ ਵੱਡੀ ਤੇ ਚੌੜੀ ਬਣਾਈ ਜਾਂਦੀ ਸੀ ਤੇ ਇਸ ਨੂੰ ਆਮ ਤੌਰ ’ਤੇ ਪੰਜ ਜਾਂ ਸੱਤ ਆਇਤਕਾਰ ਜਾਂ ਚੌਰਸ ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਕੇਂਦਰ ਵਿੱਚ ਗਣੇਸ਼ ਜੀ ਦੀ ਮੂਰਤੀ ਬਣਾਈ ਜਾਂਦੀ ਸੀ ਤੇ ਬਾਕੀ ਖਾਨਿਆਂ ਵਿੱਚ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ। ਕਈ ਵਾਰ ਵਿਉਂਤ ਅਤੇ ਸੰਯੋਜਨ ਇਸ ਪ੍ਰਕਾਰ ਕੀਤਾ ਜਾਂਦਾ ਸੀ ਕਿ ਇੱਕ ਚੌਖਟ ਵਿੱਚ 20 ਤੋਂ ਵੱਧ ਖਾਨੇ ਬਣਾ ਦਿੱਤੇ ਜਾਂਦੇ ਸਨ। ਸਿੱਖ ਗੁਰੂ ਸਾਹਿਬਾਨ ਨੂੰ ਵੀ, ਵਿਸ਼ੇਸ਼ਕਰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਈ ਥਾਵਾਂ ’ਤੇ    ਇਨ੍ਹਾਂ ਚੌਖਟਿਆਂ ਵਿੱਚ ਉਭਾਰ-ਮੂਰਤੀਆਂ ਦੀ ਸ਼ੈਲੀ ਵਿੱਚ ਰੂਪਮਾਨ ਕਰ ਦਿੱਤਾ ਜਾਂਦਾ ਸੀ।
ਇੱਥੇ ਪ੍ਰਕਾਸ਼ਿਤ ਉਭਾਰ-ਮੂਰਤੀ ਸ਼ੈਲੀ ਵਿੱਚ ਲੱਕੜ ਉੱਤੇ ਖੁਣ ਕੇ ਗਣੇਸ਼ ਜੀ ਨੂੰ ਦਰਸਾਉਂਦਾ ਕਲਾਤਮਿਕ ਕੰਮ ਨਵਾਂਸ਼ਹਿਰ ਨੇੜੇ ਸਥਿਤ ਰਾਹੋਂ ਕਸਬੇ ਤੋਂ ਹੈ, ਜੋ ਦਰਵਾਜ਼ੇ ਦੀ ਇੱਕ ਪੁਰਾਣੀ ਚੁਗਾਠ ਦੇ ਕੇਂਦਰ ਵਿੱਚ ਬਣਿਆ ਹੈ। ਹਿੰਦੂ ਧਰਮ ਦੀ ਪਰੰਪਰਾ ਅਨੁਸਾਰ ਹਰ ਕੰਮ ਦੇ ਆਰੰਭ ਵਿੱਚ ਗਣੇਸ਼ ਜੀ ਦੀ ਪੂਜਾ ਕਰਨ ਨਾਲ ਸਫ਼ਲਤਾ ਪ੍ਰਾਪਤ ਹੁੰਦੀ ਹੈ ਤੇ ਘਰਾਂ ਦੇ ਮੁੱਖ ਦੁਆਰ ਦੀ ਚੁਗਾਠ ਦੇ ਕੇਂਦਰ ਵਿੱਚ ਗਣੇਸ਼ ਜੀ ਦੀ ਆਕ੍ਰਿਤੀ ਬਣਾਉਣਾ ਇਸ ਪਰੰਪਰਾ ਦਾ ਹੀ ਹਿੱਸਾ ਹੈ।
7dcpt5ਲੱਕੜੀ ਦੇ ਉੱਤਮ ਕਲਾਤਮਿਕ ਕੰਮ ਦੀ ਪਰੰਪਰਾ ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਚੱਲਦੀ ਆ ਰਹੀ ਸੀ ਤੇ ਪੰਜਾਬ ਵਿੱਚ ਸਿੱਖ ਰਾਜ ਕਾਲ ਸਮੇਂ ਇਸ ਹੱਥ-ਸ਼ਿਲਪ ਨੂੰ ਚੰਗਾ ਪ੍ਰਤਸਾਹਨ ਪ੍ਰਾਪਤ ਹੋਇਆ ਸੀ। 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ਾ ਕਰਨ ਪਿੱਛੋਂ ਉਨ੍ਹਾਂ ਦਾ ਧਿਆਨ ਇਸ ਸੂੁਬੇ ਦੀਆਂ ਕਲਾਤਮਿਕ ਤੇ ਹੱਥ ਸ਼ਿਲਪ ਪ੍ਰਾਪਤੀਆਂ ਦੇ ਮੁਲਾਂਕਣ ਕਰਨ ਅਤੇ ਇਨ੍ਹਾਂ ਦੀਆਂ ਵਪਾਰਕ ਸੰਭਾਵਨਾਵਾਂ ਦਾ ਜਾਇਜ਼ਾ ਲੈਣ ਵੱਲ ਖਿੱਚਿਆ ਗਿਆ ਸੀ। ਫ਼ਲਸਰੂਪ ਉਨ੍ਹਾਂ ਨੇ 1864 ਵਿੱਚ ਲਾਹੌਰ ਵਿੱਚ ਕਲਾਤਮਿਕ ਤੇ ਹੱਥ-ਸ਼ਿਲਪਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਾਈ ਸੀ। ਇਸ ਪ੍ਰਦਰਸ਼ਨੀ ਵਿੱਚ ਲੱਕੜੀ ਦਾ ਕਲਾਤਮਿਕ ਕੰਮ ਦੇਖ ਕੇ ਅੰਗਰੇਜ਼ ਬਹੁਤ ਪ੍ਰਭਾਵਿਤ ਹੋਏ ਸਨ, ਵਿਸ਼ੇਸ਼ਕਰ ਉਨ੍ਹਾਂ ਸਧਾਰਨ ਸੰਦਾਂ ਨੂੰ ਦੇਖ ਕੇ, ਜਿਨ੍ਹਾਂ ਨਾਲ ਅਜਿਹੇ ਕੰਮ ਦੀ ਸਿਰਜਣਾ ਕੀਤੀ ਜਾਂਦੀ ਸੀ। ਲੱਕੜ ਦੇ ਅਜਿਹੇ ਕੰਮ ਦੀ ਕਲਾ ਹੁਣ ਸਮਾਪਤ ਹੋ ਚੁੱਕੀ ਹੈ।

ਸੰਪਰਕ: 98728-33604


Comments Off on ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.