ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

‘ਵਾਇਸਰਾਏ’ਜ਼ ਹਾਊਸ’ ’ਚ ਜੀਅ-ਜਾਨ ਲਾ ਕੇ ਕੰਮ ਕੀਤਾ: ਹੁਮਾ

Posted On March - 20 - 2017

12003CD _HUMA_QURESHI_IMAGEਮੁੰਬਈ, 20 ਮਾਰਚ
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਨਿਰਦੇਸ਼ਕ ਗੁਰਿੰਦਰ ਚੱਢਾ ਦੇ ਨਿਰਦੇਸ਼ਨ ਹੇਠ ਆਪਣੀ ਪਹਿਲੀ ਕੌਮਾਂਤਰੀ ਫਿਲਮ ‘ਵਾਇਸਰਾਏ’ਜ਼ ਹਾਊਸ’ ਕਰ ਰਹੀ ਹੈ। ਹੁਮਾ ਦਾ ਕਹਿਣਾ ਹੈ ਕਿ ਉਸ ਨੇ ਭਾਰਤ-ਪਾਕਿਸਤਾਨ ਦੀ ਵੰਡ ’ਤੇ ਬਣੀ ਇਸ ਫਿਲਮ ਲਈ ਜੀਅ-ਜਾਨ ਲਾ ਦਿੱਤੀ ਹੈ।
ਫਿਲਮ ‘ਵਾਇਸਰਾਏ’ਜ਼ ਹਾਊਸ’ 1947 ਦੀ ਭਾਰਤ-ਪਾਕਿ ਵੰਡ ਤੇ ਇਸ ਦੇ ਦੋਵਾਂ ਦੇਸ਼ਾਂ ਦੇ ਲੋਕਾਂ ’ਤੇ ਪਏ ਪ੍ਰਭਾਵ ਦੀ ਕਹਾਣੀ ਪੇਸ਼ ਕਰਦੀ ਹੈ। ਆਪਣੀ ਪਹਿਲੀ ਕੌਮਾਂਤਰੀ ਫਿਲਮ ਬਾਰੇ ਗੱਲਬਾਤ ਕਰਦਿਆਂ ਹੁਮਾ ਨੇ ਕਿਹਾ,‘‘ਇਹ ਮੇਰੇ ਲਈ ਬਹੁਤ ਵਿਸ਼ੇਸ਼ ਫਿਲਮ ਹੈ। ਮੈਂ ਇਸ ਵਿੱਚ ਜੀਅ-ਜਾਨ ਲਾ ਦਿੱਤੀ ਹੈ। ਇਸ ਫ਼ਿਲਮ ਵਿੱਚ ਹਿਊ ਬੌਨਵਿੱਲੇ, ਗਿਲੀਅਨ ਐਂਡਰਸਨ, ਹੁਮਾ ਤੇ ਮਨੀਸ਼ ਦਿਆਲ ਮੁੱਖ ਭੂਮਿਕਾ ਵਿੱਚ ਹਨ। ਫਿਲਮ ਵਿੱਚ ਹੁਮਾ ਇੱਕ ਮੁਸਲਿਮ ਲੜਕੀ ਆਲੀਆ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਜੀਤ (ਮਨੀਸ਼) ਨਾਂ ਦੇ ਹਿੰਦੂ ਲੜਕੇ ਨਾਲ ਪਿਆਰ ਹੋ ਜਾਂਦਾ ਹੈ, ਜੋ ਕਿ ਵਾਇਸਰਾਏ ਦੇ ਘਰ ਕੰਮ ਕਰਦਾ ਹੈ। ਪਰ ਦੇਸ਼ ਦੀ ਵੰਡ ਕਾਰਨ ਦੋਵਾਂ ਨੂੰ ਵੱਖ ਹੋਣਾ ਪੈਂਦਾ ਹੈ।
ਹੁਮਾ ਨੇ ਦੱਸਿਆ, ‘‘ਇਹ ਫਿਲਮ ਦੇਸ਼ ਦੀ ਵੰਡ ਤੇ ਜਦੋਂ ਆਖ਼ਰੀ ਵਾਇਸਰਾਏ ਭਾਰਤ ਆਇਆ ਉਸ ਸਮੇਂ ਵਾਪਰੀ ਇੱਕ ਪ੍ਰੇਮ ਕਥਾ ਹੈ। ਇਹ ਬਹੁਤ ਹੀ ਵਧੀਆ ਕਹਾਣੀ ’ਤੇ ਅਧਾਰਿਤ ਹੈ। ਮੈਂ ਇਸ ਫਿਲਮ ਲਈ ਬਹੁਤ ਉਤਸੁਕ ਸੀ ਕਿਉਂਕਿ ਗੁਰਿੰਦਰ ਵਧੀਆ ਡਾਇਰੈਕਟਰ ਹੈ। ਮੈਂ ਹਮੇਸ਼ਾ ਉਸ ਦੇ ਕੰਮ ਤੋਂ ਪ੍ਰਭਾਵਿਤ ਰਹੀ ਹਾਂ।’’ ਹੁਮਾ ਨੇ ਦੱਸਿਆ ਕਿ ਇਹ ਫਿਲਮ ਹਿੰਦੀ ਵਿੱਚ ਵੀ ਡਬ ਕੀਤੀ ਜਾਵੇਗੀ। ਫਿਲਮ ਵਿੱਚ ਹਿਊ ਲਾਰਡ ਮਾਊਂਟਬੈਟਨ ਦਾ ਕਿਰਦਾਰ ਨਿਭਾ ਰਿਹਾ ਹੈ। ਇਹ ਫਿਲਮ ਇਸ ਸਾਲ ਅਗਸਤ ਵਿੱਚ ਭਾਰਤ ’ਚ ਰਿਲੀਜ਼ ਹੋਵੇਗੀ।

-ਪੀਟੀਆਈ


Comments Off on ‘ਵਾਇਸਰਾਏ’ਜ਼ ਹਾਊਸ’ ’ਚ ਜੀਅ-ਜਾਨ ਲਾ ਕੇ ਕੰਮ ਕੀਤਾ: ਹੁਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.