ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਿਆਕਰਣਕ ਤੇ ਸਾਹਿਤਕ ਕਾਇਦਾ

Posted On March - 19 - 2017

 ਅਵਤਾਰ ਸਿੰਘ ਭੰਵਰਾ

ਲੇਖਕ: ਕਰਨੈਲ ਸਿੰਘ ਅਸਪਾਲ ਕੀਮਤ: 100 ਰੁਪਏ ਤਸਵੀਰ ਪ੍ਰਕਾਸ਼ਨ, ਮੰਡੀ ਕਾਲਾਂਵਾਲੀ (ਸਿਰਸਾ)।

ਲੇਖਕ: ਕਰਨੈਲ ਸਿੰਘ ਅਸਪਾਲ
ਕੀਮਤ: 100 ਰੁਪਏ
ਤਸਵੀਰ ਪ੍ਰਕਾਸ਼ਨ, ਮੰਡੀ ਕਾਲਾਂਵਾਲੀ (ਸਿਰਸਾ)।

ਹਥਲੀ ਪੁਸਤਕ-ਨੁਮਾ ਕਾਇਦੇ ਦਾ ਲੇਖਕ ਕਰਨੈਲ ਸਿੰਘ ਅਸਪਾਲ ਸਾਦਗੀ, ਸੰਜੀਦਗੀ, ਜਗਿਆਸੂ ਬਿਰਤੀ ਦਾ ਧਾਰਨੀ ਅਤੇ ਖੋਜੀ ਸਾਹਿਤ ਸਿਰਜਕ ਹੈ। ਉਸ ਨੇ ਹੁਣ ਤਕ ਪੰਜਾਬੀ ਦੀਆਂ ਪੰਜ ਪੁਸਤਕਾਂ ‘ਅਸਪਾਲ ਦੀਆਂ ਅਰਜੋਈਆਂ’, ‘ਇਹ ਵੇਖੋ ਅਨਮੋਲ ਹੀਰੇ’, ‘ਕਲਾ ਤੇ ਕਲਮਾਂ ਦੇ ਧਨੀ’, ‘ਪਸ਼ੂ ਪੰਛੀ ਪਰਿਵਾਰ’ ਅਤੇ ‘ਅਸਪਾਲ ਦਾ ਕਾਇਦਾ (ਪੈਂਤੀ ਅੱਖਰੀ)’ ਦੀ ਸਿਰਜਣਾ ਕਰ ਕੇ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਹਥਲੇ ਕਾਇਦੇ ਨੇ ਹਰ ਪੱਧਰ ਦੇ ਪੰਜਾਬੀ ਪਾਠਕਾਂ, ਮਾਂ-ਬੋਲੀ ਪੰਜਾਬੀ ਦੇ ਸਿਖਾਂਦਰੂਆਂ ਅਤੇ ਭਾਸ਼ਾ ਸ਼ਾਸਤਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਕਾਇਦੇ ਵਿੱਚ ਇੱਕ ਗੀਤ ਰਾਹੀਂ ਪੰਜਾਬੀ ਅੱਖਰਾਂ ਨੂੰ ਸਿੱਖਣ, ਦੋਹਿਆਂ ਰਾਹੀਂ ਪੰਜਾਬੀਆਂ/ਪੰਜਾਬੀ ਭਾਸ਼ਾ, ਗੁਰਮੁਖੀ ਲਿੱਪੀ ਦੇ ਉਗਮਨ, ਮਹੱਤਵਪੂਰਨ ਸਿਰਜਕਾਂ, ਇਸ ਦੇ ਭਾਸ਼ਾਈ ਖਿੱਤਿਆਂ, ਉਪ-ਭਾਸ਼ਾਵਾਂ ਰਾਹੀਂ ੳ ਤੋਂ ੜ ਤਕ ਹਰ ਵਰਣ ਦੀ ਜਾਣਕਾਰੀ, ਟੱਪਿਆਂ ਰਾਹੀਂ ਮੁੜ ਇਸ ਵਰਣਮਾਲਾ ਦੇ ਰੌਚਕ ਦੁਹਰਾਓ, ਲਗਾ ਮਾਤਰਾਵਾਂ ਬਾਰੇ ਗਿਆਨ, ਲੰਡੇ ਅੱਖਰਾਂ, ਦੇਵਨਾਗਰੀ, ਸ਼ਾਰਦਾ ਵਰਣਮਾਲਾਵਾਂ ਬਿਆਨਿਆ ਹੈ। ਹਰਿਆਣਾ ਦੇ ਪਿੰਡ ਕਰੀਵਾਲਾ ਦਾ ਵਸਨੀਕ ਹੁੰਦਿਆਂ ਲੇਖਕ ਨੇ ਮਾਂ ਬੋਲੀ ਪੰਜਾਬੀ ਦਾ ਪੱਲਾ ਨਹੀਂ ਛੱਡਿਆ।
ਸਭ ਭਾਸ਼ਾਵਾਂ ਦਾ ਸਤਿਕਾਰ ਕਰਦਿਆਂ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਦੀ ਵਕਾਲਤ ਕਰਦੇ ਹੋਏ ਲੇਖਕ ਨੂੰ ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਸਥਾਪਤ ਕਰਨ ਦੇ ਹਥਕੰਡਿਆਂ ਤੋਂ ਖੁੰਦਕ ਹੈ। ਉਹ ਪੰਜਾਬੀ ਭਾਸ਼ਾ ਤੋਂ ਮੁਨਕਰ ਨਾ ਹੋਣ ਲਈ ਪ੍ਰੇਰਦਾ ਹੈ। ਇਸ ਕਾਇਦੇ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਨੂੰ ਸਿੱਖਣ ਦੇ ਸਰਲ, ਸੁਰੀਲੇ ਅਤੇ ਰੌਚਕ ਢੰਗ ਦਰਸਾਏ ਗਏ ਹਨ।
ਸੰਪਰਕ: 98726-61281


Comments Off on ਵਿਆਕਰਣਕ ਤੇ ਸਾਹਿਤਕ ਕਾਇਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.