ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਵਿਆਹੁਤਾ ਦੀ ਹੱਤਿਆ ਦੀ ਜਾਂਚ ਲਈ ਸੜਕ ’ਤੇ ਲਾਇਆ ਜਾਮ

Posted On March - 21 - 2017

ਦਲਬੀਰ ਸੱਖੋਵਾਲੀਆ
ਬਟਾਲਾ, 20 ਮਾਰਚ

ਵਿਆਹੁਤਾ ਦੀ ਹੱਤਿਆ ਦੀ ਜਾਂਚ ਦੀ ਮੰਗ ਦੇ ਹੱਕ ’ਚ ਮੁਜ਼ਾਹਰਾ ਕਰਦੇ ਹੋਏ ਲੋਕ।

ਵਿਆਹੁਤਾ ਦੀ ਹੱਤਿਆ ਦੀ ਜਾਂਚ ਦੀ ਮੰਗ ਦੇ ਹੱਕ ’ਚ ਮੁਜ਼ਾਹਰਾ ਕਰਦੇ ਹੋਏ ਲੋਕ।

ਅੰਮ੍ਰਿਤਸਰ-ਕਸ਼ਮੀਰ ਮਾਰਗ ’ਤੇ ਸਥਿਤ ਗਾਂਧੀ ਚੌਕ ਵਿੱਚ ਪੁਲੀਸ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਸਮੂਹ ਮਹਾਜਨ ਬਰਾਦਰੀ ਅਤੇ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਅਧਿਆਪਕਾ ਚਾਰੂ ਮਹਾਜਨ ਦੀ ਹੱਤਿਆ ਖ਼ਿਲਾਫ਼ ਉਸ ਦੇ ਸਹੁਰਾ ਪਰਿਵਾਰ ਵਿਰੁੱਧ  ਢੱੁਕਵੀਂ ਕਾਨੂੰਨੀ ਕਾਰਵਾਈ ਨਾ ਕਰਨ ਦੇ ਰੋਸ ਵੱਜੋਂ ਧਰਨਾ ਦਿੱਤਾ। ਧਰਨੇ ਵਿੱਚ ਬੈਠੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲੀਸ, ਐਸਐਸਪੀ ਅਤੇ ਥਾਣਾ ਸਿਵਲ ਲਾਈਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀੜ੍ਹਤ ਪਰਿਵਾਰ ਨੇ ਪੁਲੀਸ ’ਤੇ ਕਥਿਤ ਮੋਟੀ ਰਕਮ ਲੈਣ ਦੇ ਇਲਜ਼ਾਮ ਆੳਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਫ਼ਰਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਨ੍ਹਾਂ ਨੂੰ ਐਸਐਸਪੀ ਬਟਾਲਾ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਗੇ।
ਘਟਨਾ ਸਥਾਨ ’ਤੇ ਮ੍ਰਿਤਕ ਲੜਕੀ ਦੇ ਪਿਤਾ ਰਵੀ ਮਹਾਜਨ ਨੇ ਦੱਸਿਆ 15 ਫਰਵਰੀ ਨੂੰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ ਸੀ, ਉਦੋਂ ਪੁਲੀਸ ਨੇ ਧਾਰਾ 304ਬੀ ਤਹਿਤ ਮੁਕੱਦਮਾ ਕਰਜ ਕਰਕੇ ਮ੍ਰਿਤਕ ਦੇ ਪਤੀ ਅਨੀਸ਼ ਮਹਾਜਨ ਨੂੰ ਹਿਰਾਸਤ ਵਿੱਚ ਲਿਆ ਸੀ। ਜਦੋਂ ਕਿ ਬਾਕੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕਾ ਚਾਰੂ ਮਹਾਜਨ ਦੇ ਪਿਤਾ ਰਵੀ ਮਹਾਜਨ, ਭਰਾ ਸੁਨੀਲ ਮਹਾਜਨ ਅਤੇ ਵਨੀਤ ਮਹਾਜਨ ਨੇ ਦੱਸਿਆ ਕਿ ਉਸ ਦਾ ਵਿਆਹ ਸਥਾਨਕ ਮਹਾਜਨ ਕਲੋਨੀ ਉਮਰਪੁਰਾ ਦੇ ਅਨੀਸ਼ ਮਹਾਜਨ ਨਾਲ ਹੋਇਆ ਸੀ। ਮਰਹੂਮ ਚਾਰੂ ਐਮਐਸਸੀ, ਬੀਐਡ ਡਿਗਰੀ ਹੋਲਡਰ ਸੀ ਅਤੇ ਸਥਾਨਕ ਅੰਮ੍ਰਿਤਸਰ ਰੋਡ ’ਤੇ ਸਥਿਤ ਕੈਮਬ੍ਰਿਜ਼ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕਾ ਵਜੋਂ ਨਿਭਾਉਂਦੇ ਹੋਏ ਬੈਸਟ ਟੀਚਰ ਦਾ ਸਨਮਾਨ ਵੀ ਪ੍ਰਾਪਤ ਕਰ ਚੁੱਕੀ ਸੀ। ਇਸ ਮੌਕੇ ਚਾਰੂ ਮਹਾਜਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਾਰੂ ਦੀ ਹੱਤਿਆ ਤੋਂ ਤੁਰੰਤ ਬਾਅਦ ਦੋਸ਼ੀਆਂ ਨੇ ਕਥਿਤ ਤੌਰ ’ਤੇ ਪੋਸਟ-ਮਾਟਮ ਕਰਨ ਵਾਲੇ ਡਾਕਟਰਾਂ ਨਾਲ ਸੰਪਰਕ ਕੀਤਾ ਤਾਂ ਕਿ ਹੱਤਿਆ ਨੂੰ ਆਤਮ-ਹੱਤਿਆ ਸਿੱਧ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੋਸ਼ ਆਇਆ ਕਿ ਪੁਲੀਸ ਨੇ ਦੋਸ਼ੀਆਂ ਤੋਂ ਕਥਿਤ ਤੌਰ ’ਤੇ ਚਾਰ ਲੱਖ ਸੱਠ ਹਜ਼ਾਰ ਰਿਸ਼ਵਤ ਲਈ ਹੈ।
ਪੀੜ੍ਹਤ ਪਿਤਾ ਨੇ  ਪੁਲੀਸ ਮਹਿਕਮੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਇੱਕ ਹਫ਼ਤੇ ਵਿੱਚ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਐਸਐਸਪੀ ਦਫ਼ਤਰ ਬਾਹਰ ਭੁੱਖ ਹੜਤਾਲ ’ਤੇ ਬੈਠ ਜਾਣਗੇ। ਇਸ ਮੌਕੇ ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ ਵੀ ਹਾਜ਼ਰ ਸਨ। ਲਗਪਗ ਦੋ ਘੰਟੇ ਚੱਲੇ ਇਸ ਧਰਨੇ ਤੋਂ ਬਾਅਦ ਐਸਪੀ (ਜਾਂਚ) ਗੁਰਸੇਵਕ ਸਿੰਘ ਬਰਾੜ ਨੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਵਿੱਚ ਰਿਸ਼ਵਤ ਲੈਣ ਸਬੰਧੀ ਜੇ ਕੋਈ ਪੁਲੀਸ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Comments Off on ਵਿਆਹੁਤਾ ਦੀ ਹੱਤਿਆ ਦੀ ਜਾਂਚ ਲਈ ਸੜਕ ’ਤੇ ਲਾਇਆ ਜਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.