ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਗਿਆਨ ਤੇ ਵਿਗਿਆਨਕ ਚੇਤਨਾ ਵਿਚਲਾ ਫ਼ਾਸਲਾ ਮਿਟਾਉਣ ਦੀ ਲੋੜ

Posted On March - 16 - 2017

ਸੁਮੀਤ ਸਿੰਘ
11503CD _SCIਆਧੁਨਿਕ ਵਿਗਿਆਨ ਦੀ ਸ਼ੁਰੂਆਤ 15ਵੀਂ ਅਤੇ 16ਵੀਂ ਸਦੀ ਵਿੱਚ ਵਿਗਿਆਨਕ ਖੋਜਾਂ ਨਾਲ ਹੋਈ। ਉਦੋਂ ਤੱਕ ਲੋਕ ਰੂੜੀਵਾਦੀ ਤੇ ਅੰਧ-ਵਿਸ਼ਵਾਸੀ ਵਿਚਾਰਾਂ ਨੂੰ ਅੱਖਾਂ ਮੀਟ ਕੇ ਮੰਨਦੇ ਰਹੇ। ਕਿਸੇ ਨੇ ਵੀ ਆਪਣੇ ਵਿਚਾਰਾਂ ਨੂੰ ਗਿਆਨ, ਤਰਕ ਤੇ ਪ੍ਰਯੋਗ ਦੀ ਕਸੌਟੀ ਉਤੇ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ। ਵਿਗਿਆਨ ਦੇ ਪਸਾਰ ਨੇ ਹੀ ਮਨੁੱਖ ਦੇ ਗਿਆਨ ਅਤੇ ਸੂਝ ਵਿੱਚ ਅਥਾਹ ਵਾਧਾ ਕੀਤਾ।
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਿਗਿਆਨ ਕੀ ਹੈ? ਮਨੁੱਖ, ਸਮਾਜ, ਸੰਸਾਰ ਦੇ ਅੰਦਰੂਨੀ ਅਤੇ ਬਾਹਰੀ ਹਾਲਾਤ ਤੇ ਕੁਦਰਤੀ-ਗ਼ੈਰ ਕੁਦਰਤੀ ਘਟਨਾਵਾਂ ਨੂੰ ਤਰਕ ਦੀ ਮਦਦ ਨਾਲ ਸਮਝਣ, ਪਰਖਣ ਤੇ ਬਦਲਣ ਦੇ ਵਿਗਿਆਨਕ ਢੰਗ ਨੂੰ ਵਿਗਿਆਨ ਕਿਹਾ ਜਾਂਦਾ ਹੈ। ਕਿਸੇ ਸਮੱਸਿਆ, ਘਟਨਾ, ਵਸਤੂ ਜਾਂ ਵਿਚਾਰ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਚਾਰਣਾ, ਘੋਖਣਾ ਤੇ ਪ੍ਰਯੋਗ ਕਰਕੇ ਤੱਥ ਇਕੱਠੇ ਕਰਨ ਤੋਂ ਬਾਅਦ ਕਿਸੇ ਸਾਰਥਿਕ ਨਤੀਜੇ ਉਤੇ ਪਹੁੰਚਣਾ ਵਿਗਿਆਨ ਦਾ ਮੁੱਖ ਉਦੇਸ਼ ਹੈ। ਵਿਗਿਆਨ ਨੇ ਮਨੁੱਖ ਵੱਲੋਂ ਆਪਣੇ ਹੀ ਰਚੇ ਹੋਏ ਸਮਾਜ ਦੀ ਹਰ ਵਿਵਸਥਾ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ ਅਤੇ ਨਵੇਂ ਗਿਆਨ, ਨਵੇਂ ਤਰੀਕਿਆਂ ਤੇ ਨਵੇਂ ਸਿਧਾਂਤਾਂ ਦੀ ਸਥਾਪਨਾ ਕਰਕੇ ਸਮੇਂ ਸਮੇਂ ਉਤੇ ਸਮਾਜ ਦੀਆਂ ਲੋੜਾਂ ਦੀ ਪੂਰਤੀ ਕੀਤੀ ਹੈ। ਮਨੁੱਖੀ ਸਮਾਜ ਦੀਆਂ ਚਾਰ ਪ੍ਰਮੁੱਖ ਨਿਸ਼ਾਨੀਆਂ ਆਜ਼ਾਦੀ, ਬਰਾਬਰੀ, ਨਿਆਂ ਤੇ ਵਿਕਾਸ ਵਿਗਿਆਨ ਦੀ ਹੋਂਦ ਦੀ ਪੱਕੀ ਬੁਨਿਆਦ ਹਨ। ਵਿਗਿਆਨ ਗਿਆਨ ਦੇ ਨਿਰੰਤਰ ਵਿਕਾਸ ਦੀ ਵਿਗਿਆਨਕ ਵਿਚਾਰਧਾਰਾ ਅਨੁਸਾਰ ਵੇਖਣ, ਜਾਣਨ ਅਤੇ ਪਰਖਣ ਦੀ ਪ੍ਰਕਿਰਿਆ ਵਿੱਚੋਂ ਲਗਾਤਾਰ ਗੁਜ਼ਰਦਾ ਹੈ।
ਅੱਜ ਵਿਗਿਆਨ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਿਆ ਹੈ। ਆਧੁਨਿਕ ਵਿਗਿਆਨਕ ਖੋਜਾਂ ਅਤੇ ਸਹੂਲਤਾਂ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ। ਵਿਗਿਆਨ ਨੇ ਮਨੁੱਖ ਨੂੰ ਉਸ ਦੀਆਂ ਸਰੀਰਕ , ਮਾਨਸਿਕ, ਭੂਗੋਲਿਕ ਤੇ ਹੋਰ ਸੀਮਾਵਾਂ ਤੋਂ ਮੁਕਤ ਕਰਕੇ ਵਿਕਾਸ ਤੇ ਵਿਸ਼ਾਲਤਾ ਦਾ ਰਸਤਾ ਵਿਖਾਇਆ ਹੈ। ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਮਨੁੱਖ ਨੂੰ ਇਕ ਦੂਜੇ ਨਾਲ ਮਿਲਾਉਣ ਤੋਂ ਲੈ ਕੇ ਜੀਵ ਜੰਤੂਆਂ, ਬਿਮਾਰੀਆਂ, ਸਮੱਸਿਆਵਾਂ ਤੇ ਬ੍ਰਹਿਮੰਡ ਉਪਰ ਜਿੱਤ ਦੇ ਯੋਗ ਬਣਾਉਣਾ ਵਿਗਿਆਨ ਦੀ ਸਭ ਤੋਂ ਮਹੱਤਵਪੂਰਨ ਦੇਣ ਹੈ। ਵਿਗਿਆਨ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਅਤੇ ਸੁਮੱਚੇ ਬ੍ਰਹਿਮੰਡ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਵਿਗਿਆਨ ਦੇ ਸਹਾਰੇ ਹੀ ਮਨੁੱਖ ਨੇ ਕੁਦਰਤ ਦੇ ਗੁੱਝੇ ਭੇਤਾਂ, ਨਿਯਮਾਂ, ਵਰਤਾਰਿਆਂ ਤੇ ਨਜ਼ਾਰਿਆਂ ਨੂੰ ਪਛਾਣਿਆਂ, ਲੱਭਿਆ ਤੇ ਸਮਝਿਆ ਹੈ। ਇਹ ਵਿਗਿਆਨ ਹੀ ਹੈ, ਜਿਹੜਾ ਮਨੁੱਖ ਨੂੰ ਆਪਣੇ ਆਲੇ-ਦੁਆਲੇ ਨੂੰ ਜਾਣਨ, ਸਮਝਣ ਅਤੇ ਬਦਲਣ ਦੀ ਸੋਝੀ ਪ੍ਰਦਾਨ ਕਰਦਾ ਹੈ। ਸਾਨੂੰ ਇਹ ਤੱਥ ਵੀ ਸਮਝਣ ਦੀ ਲੋੜ ਹੈ ਕਿ ਵਿਗਿਆਨ ਦਾ ਮੂਲ ਆਧਾਰ ਵਿਗਿਆਨਕ ਦ੍ਰਿਸ਼ਟੀਕੋਣ ਹੈ। ਕਿਸੇ ਵੀ ਕੁਦਰਤੀ ਤੇ ਗ਼ੈਰ-ਕੁਦਰਤੀ, ਅੰਦਰੂਨੀ ਤੇ ਬਾਹਰੀ ਘਟਨਾ, ਵਸਤੂ, ਸਮੱਸਿਆ ਜਾਂ ਖੋਜ ਨੂੰ ਕੀ, ਕਿਉਂ, ਕਿਵੇਂ ਤੇ ਕਿੱਥੇ ਦੀ ਵਿਗਿਆਨਕ ਕਸੌਟੀ ਉਤੇ ਪਰਖਣ ਦੀ ਕਿਰਿਆ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ। ਦੁਨੀਆਂ ਦੇ ਮਹਾਨ ਵਿਗਿਆਨੀਆਂ ਅਤੇ ਚਿੰਤਕਾਂ ਨੇ ਜਿੰਨੀਆਂ ਵੀ ਖੋਜਾਂ ਤੇ ਸਿਧਾਂਤ ਪੈਦਾ ਕੀਤੇ, ਉਹ ਸਭ ਵਿਗਿਆਨਕ ਦ੍ਰਿਸ਼ਟੀਕੋਣ ਦਾ ਹੀ ਨਤੀਜਾ ਹਨ। ਵਿਗਿਆਨ ਨੇ ਆਪਣੇ ਗਿਆਨ ਤੇ ਤਰਕ ਨਾਲ ਅਗਿਆਨਤਾ, ਅੰਧ ਵਿਸ਼ਵਾਸ ਤੇ ਰੂੜੀਵਾਦੀ ਵਿਚਾਰਾਂ ਨੂੰ ਮਨੁੱਖ ਦੇ ਮਨ ਵਿੱਚੋਂ ਕੱਢਣ ਲਈ ਅਹਿਮ ਭੂਮਿਕਾ ਨਿਭਾਈ ਹੈ।
ਵਿਗਿਆਨ ਨੇ ਭਾਵੇਂ ਹੈਰਾਨਕੁਨ ਵਿਕਾਸ ਨਾਲ ਅਸੰਭਵ ਨੂੰ ਸੰਭਵ ਕਰ ਵਿਖਾਇਆ ਹੈ ਪਰ ਅਜੇ ਵੀ ਕੁਦਰਤ ਦੇ ਕਈ ਗੁੱਝੇ ਭੇਤ ਅਤੇ ਵਰਤਾਰੇ ਹਨ, ਜਿਨਾਂ ਦੀ ਵਿਗਿਆਨ ਵੱਲੋਂ ਪਰਖ ਕੀਤੀ ਜਾ ਰਹੀ ਹੈ। ਕਈ ਵੱਡੇ ਪੂੰਜੀਪਤੀਆਂ ਵੱਲੋਂ ਵਿਗਿਆਨ ਦੀਆਂ ਕੁਝ ਤਕਨੀਕੀ ਖੋਜਾਂ ਦੀ ਗਲਤ ਵਰਤੋਂ ਕਰਕੇ ਮਨੁੱਖਤਾ ਨੂੰ ਵਿਨਾਸ਼ ਦੇ ਰਸਤੇ ਤੋਰਿਆ ਜਾ ਰਿਹਾ ਹੈ। ਇਸ ਸਾਜ਼ਿਸ਼ ਵਿੱਚ ਉਹ ਸਾਮਰਾਜਵਾਦੀ ਦੇਸ਼ ਸ਼ਾਮਲ ਹਨ, ਜਿਹੜੇ ਆਪਣੀ ਪਰਮਾਣੂ ਤਾਕਤ ਨਾਲ ਦੁਨੀਆਂ ਦੀ ਸਮੁੱਚੀ ਆਰਥਿਕਤਾ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ। ਦੁਨੀਆਂ ਦੇ ਵੱਡੇ ਪੂੰਜੀਪਤੀ ਘਰਾਣਿਆਂ ਨੇ ਵਿਗਿਆਨ ਤੋਂ ਮੁਨਾਫ਼ਾ ਲੈਣ ਦੇ ਉਦੇਸ਼ ਨਾਲ ਇਸ ਦੇ ਸਹੀ ਫਾਇਦਿਆਂ ਨੂੰ ਆਮ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ ਹੈ। ਵਿਗਿਆਨ ਨੂੰ ਸਮਝਣ ਅਤੇ ਉਸ ਦਾ ਸਹੀ ਲਾਹਾ ਲੈਣ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈ। ਇਸ ਲਈ ਵਿਗਿਆਨ ਅਤੇ ਵਿਗਿਆਨਕ ਚੇਤਨਾ ਦੇ ਫ਼ਾਸਲੇ ਨੂੰ ਖਤਮ ਕਰਨ ਦੀ ਲੋੜ ਹੈ। ਇਹ ਫਾਸਲਾ ਵਹਿਮਾਂ-ਭਰਮਾਂ ਅਤੇ ਰੂੜੀਵਾਦੀ ਸੋਚ ਛੱਡ ਕੇ ਹੀ ਪੂਰਿਆ ਜਾ ਸਕਦਾ ਹੈ।
ਵਿਗਿਆਨਕ ਚੇਤਨਾ ਪੈਦਾ ਕਰਨ ਲਈ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ਉਤੇ ਲਗਾਤਾਰ ਯਤਨ ਕੀਤੇ ਜਾਣ। ਸਿਖਿਆ ਪਾਠਕ੍ਰਮਾਂ ਵਿੱਚ ਵਿਗਿਆਨਕ ਚੇਤਨਾ ਭਰਪੂਰ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਪ੍ਰੋਗਰਾਮ ਅਤੇ ਸੈਮੀਨਾਰ ਕਰਾਏ ਜਾਣ। ਸਮਾਜ ਵਿੱਚੋਂ ਆਰਥਿਕ ਅਤੇ ਸਮਾਜਿਕ ਨਾ ਬਰਾਬਰੀ, ਅਨਿਆਂ ਤੇ ਭ੍ਰਿਸ਼ਟਾਚਾਰ ਖਤਮ ਕਰਕੇ ਹਰੇਕ ਨਾਗਰਿਕ ਲਈ ਸਿੱਖਿਆ, ਸਿਹਤ ਤੇ ਰੁਜ਼ਗਾਰ ਸਹੂਲਤਾਂ ਦੇ ਮੌਕੇ ਬਰਾਬਰ ਯਕੀਨੀ ਬਣਾਏ ਜਾਣ। ਵਿੱਦਿਅਕ ਅਦਾਰਿਆਂ ਵਿੱਚ ਗ਼ੈਰ-ਵਿਗਿਆਨਕ ਸਮਾਗਮਾਂ ਦੀ ਰੀਤ ਬੰਦ ਕੀਤੀ ਜਾਵੇ। ਅਜਿਹਾ ਕਰਕੇ ਹੀ ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਵਿਚਲੇ ਫਾਸਲੇ ਨੂੰ ਖਤਮ ਕਰਕੇ ਦੇਸ਼ ਅਤੇ ਸਮਾਜ ਨੂੰ ਵਿਕਾਸ ਦੀ ਲੀਹ ਉਤੇ ਲਿਆਂਦਾ ਜਾ ਸਕਦਾ ਹੈ। ਂ


Comments Off on ਵਿਗਿਆਨ ਤੇ ਵਿਗਿਆਨਕ ਚੇਤਨਾ ਵਿਚਲਾ ਫ਼ਾਸਲਾ ਮਿਟਾਉਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.