ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਿਜੈ ਹਜ਼ਾਰੇ ਟਰਾਫੀ ਦਾ ਫਾਈਨਲ ਅੱਜ

Posted On March - 19 - 2017

ਨਵੀਂ ਦਿੱਲੀ, 19 ਮਾਰਚ
ਆਤਮ ਵਿਸ਼ਵਾਸ ਨਾਲ ਭਰੀ ਤਾਮਿਲ ਨਾਡੂ ਦੀ ਟੀਮ ਭਲਕੇ ਇੱਥੇ ਵਿਜੈ ਹਜ਼ਾਰੇ ਟਰਾਫੀ ਦੇ ਫਾਈਨਲ ’ਚ ਬੰਗਾਲ ਦੀ ਨੌਜਵਾਨ ਟੀਮ ਖ਼ਿਲਾਫ਼ ਮਜ਼ਬੂਤ ਦਾਅਵੇਦਾਰ ਹੋਵੇਗੀ। ਤਾਮਿਲ ਨਾਡੂ ਦੀ ਟੀਮ ’ਚ ਸੀਮਤ ਓਵਰਾਂ ਦੇ ਕਈ ਤਜਰਬੇਕਾਰ ਮਾਹਰ ਸ਼ਾਮਲ ਹਨ।
ਤਾਮਿਲ ਨਾਡੂ ਅਤੇ ਕਪਤਾਨ ਮਨੋਜ ਤਿਵਾੜੀ ਦੀ ਅਗਵਾਈ ਵਾਲੀ ਬੰਗਾਲ ਦੀਆਂ ਟੀਮਾਂ ਨੇ ਸੀਮਤ ਓਵਰ ਦੀ ਵੰਨਗੀ ’ਚ ਆਪੋ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਅਤੇ ਲਗਾਤਾਰ 2008-09 ਤੇ 2009-10 ਸੈਸ਼ਨ ’ਚ ਫਾਈਨਲ ਖੇਡੇ ਹਨ। ਦੋਵਾਂ ਮੌਕਿਆਂ ’ਤੇ ਤਾਮਿਲ ਨਾਡੂ ਨੇ ਆਸਾਨੀ ਨਾਲ ਜਿੱਤ ਦਰਜ ਕੀਤੀ ਸੀ ਜਿਸ ’ਚ ਅਭਿਨਵ ਮੁਕੰਦ ਅਤੇ ਮੁਰਲੀ ਵਿਜੈ ਦੇ ਸੈਂਕੜੇ ਸ਼ਾਮਲ ਸਨ। ਤਿਵਾੜੀ ਅਤੇ ਉਸ ਦੀ ਨੌਜਵਾਨ ਟੀਮ ਇਸ ਮੌਕੇ ਵਿਜੈ ਸ਼ੰਕਰ ਦੀ ਟੀਮ ਖ਼ਿਲਾਫ਼ ਬਦਲਾ ਪੂਰਾ ਕਰਨਾ ਚਾਹੇਗੀ ਜੋ ਵੱਡੇ ਮੌਕਿਆਂ ’ਤੇ ਹਮਲਾਵਰ ਪ੍ਰਦਰਸ਼ਨ ਲਈ ਮਸ਼ਹੂਰ ਹਨ।
ਤਾਮਿਲ ਨਾਡੂ ਦੀ ਟੀਮ ਵੀ ਬਿਹਤਰ ਸਥਿਤੀ ’ਚ ਹੈ, ਜਿਸ ’ਚ ਦਿਨੇਸ਼ ਕਾਰਤਿਕ ਕਿਸੇ ਵੀ ਦਿਨ ਮੈਚ ਜੇਤੂ ਹੋ ਸਕਦਾ ਹੈ। ਕਾਰਤਿਕ ਨੇ ਕਿਹਾ ਕਿ ਬੰਗਾਲ ਦੀ ਟੀਮ ਸ਼ਾਨਦਾਰ ਹੈ ਅਤੇ ਉਹ ਇਹ ਨਹੀਂ ਮੰਨਣਗੇ ਕਿ ਤਾਮਿਲ ਨਾਲੂ ਦੀ ਟੀਮ ਮਜ਼ਬੂਤ ਦਾਅਵੇਦਾਰ ਨਹੀਂ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਕੋਲ ਅਜਿਹੇ ਖਿਡਾਰੀ ਹਨ ਜਿਨ੍ਹਾਂ ਪੂਰੇ ਟੂਰਨਾਮੈਂਟ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਤਿਵਾੜੀ ਨੇ ਕਿਹਾ ਕਿ ਤਾਮਿਲ ਨਾਡੂ ਦੀ ਟੀਮ ਸੀਮਤ ਓਵਰਾਂ ’ਚ ਬਿਹਤਰ ਹੈ। ਉਨ੍ਹਾਂ ਨੂੰ ਯਾਦ ਹੈ ਕਿ 2009 ਦੇ ਫਾਈਨਲ ਦੌਰਾਨ ਉਨ੍ਹਾਂ ਮੁਕੰਦ ਦਾ ਕੈਚ ਛੱਡ ਦਿੱਤਾ ਸੀ ਅਤੇ 2010 ਦੇ ਫਾਈਨਲ ’ਚ ਵਿਜੈ ਦਾ ਕੈਚ ਛੱਡ ਦਿੱਤਾ ਸੀ। ਉਨ੍ਹਾਂ ਦੀ 50 ਓਵਰ ਦੀ ਟੀਮ ਸ਼ਾਨਦਾਰ ਹੈ ਤੇ ਨਾਲ ਹੀ ਫਿਰੋਜ਼ਸ਼ਾਹ ਕੋਟਲਾ ਦੀ ਪਿੱਚ ਚੇਨੱਈ ਵਰਗੀ ਹੀ ਹੈ। ਇਸ ਲਈ ਉਹ ਸਥਿਤੀਆਂ ਤੋਂ ਵਾਕਫ਼ ਹਨ। ਇਸ ਮੈਦਾਨ ’ਤੇ ਉਨ੍ਹਾਂ ਦੀਆਂ ਚੰਗੀਆਂ ਯਾਦਾਂ ਹਨ। ਉਨ੍ਹਾਂ 2012 ’ਚ ਇਸ ਮੈਦਾਨ ’ਤੇ ਟਰਾਫੀ ਜਿੱਤੀ ਸੀ, ਜਦੋਂ ਸੌਰਵ ਗਾਂਗੂਲੀ ਟੀਮ ’ਚ ਸਨ।    -ਪੀਟੀਆਈ


Comments Off on ਵਿਜੈ ਹਜ਼ਾਰੇ ਟਰਾਫੀ ਦਾ ਫਾਈਨਲ ਅੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.